Home » ਪ.ਸ.ਸ.ਫ. ਦੀ ਸੂਬਾ ਪੱਧਰੀ ਮੀਟਿੰਗ ਵਿੱਚ ਉਲੀਕਿਆ ਸੰਘਰਸ਼ ਦਾ ਪ੍ਰੋਗਰਾਮ

ਪ.ਸ.ਸ.ਫ. ਦੀ ਸੂਬਾ ਪੱਧਰੀ ਮੀਟਿੰਗ ਵਿੱਚ ਉਲੀਕਿਆ ਸੰਘਰਸ਼ ਦਾ ਪ੍ਰੋਗਰਾਮ

by Rakha Prabh
103 views

ਲੁਧਿਆਣਾ, 16 ਜੁਲਾਈ ( ਗਿਆਨ ਸਿੰਘ ) ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) ਦੀ ਸੂਬਾ ਫੈਡਰਲ ਕੌਂਸਲ ਦੀ ਇੱਕ ਬਹੁਤ ਹੀ ਅਹਿਮ ਮੀਟਿੰਗ ਜੱਥੇਬੰਦੀ ਦੇ ਸੂਬਾ ਪ੍ਰਧਾਨ ਸਾਥੀ ਸਤੀਸ਼ ਰਾਣਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੂਬਾ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਜ਼ਿਲਿਆਂ ਦੇ ਪ੍ਰਧਾਨ/ ਸਕੱਤਰ ਅਤੇ ਐਕਟਿਵ ਵਰਕਰ ਸ਼ਾਮਿਲ ਹੋਏ। ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਜੱਥੇਬੰਦੀ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਵੱਲੋਂ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਪਿਛਲੀ ਮੀਟਿੰਗ ਤੋਂ ਬਾਅਦ ਹੁਣ ਤੱਕ ਸਦੀਵੀ ਵਿਛੋੜਾ ਦੇ ਗਏ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਤੋਂ ਬਾਅਦ ਪਿਛਲੇ ਸੰਘਰਸ਼ ਸਬੰਧੀ ਰੀਵਿਊ ਕੀਤਾ ਗਿਆ, ਜਿਸ ਵਿੱਚ ਮਿਤੀ 5 ਮਈ ਨੂੰ ਜਲੰਧਰ ਵਿਖੇ ਕੀਤੀ ਸਾਂਝੇ ਫਰੰਟ ਦੀ ਸੂਬਾਈ ਕਨਵੈਂਸ਼ਨ ਵਿੱਚ ਉਲੀਕੇ ਗਏ ਸੰਘਰਸ਼ਾਂ ਤਹਿਤ ਜਿਲਿਆਂ ਅੰਦਰ ਕੀਤੇ ਗਏ ਐਕਸ਼ਨਾਂ ਦਾ ਰਿਵਿਊ ਕੀਤਾ ਗਿਆ ਅਤੇ ਝੰਡਾ ਮਾਰਚ ਦੇ ਦਬਾਅ ਹੇਠ ਮੁੱਖ ਮੰਤਰੀ ਨਾਲ ਸਾਂਝੇ ਫਰੰਟ ਦੀ ਹੋਈ ਮੀਟਿੰਗ ਦੀ ਰਿਪੋਰਟਿੰਗ ਸਾਥੀ ਸਤੀਸ਼ ਰਾਣਾ ਵੱਲੋਂ ਕੀਤੀ ਗਈ। ਮੀਟਿੰਗ ਵਿੱਚ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ ਸਬੰਧੀ ਵੀ ਖੁਲ ਕੇ ਵਿਚਾਰ ਚਰਚਾ ਕੀਤੀ ਗਈ। ਅਗਲੇ ਸੰਘਰਸ਼ ਸਬੰਧੀ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਪ.ਸ.ਸ.ਫ. ਨੇ ਜਿੱਥੇ ਸਾਂਝੇ ਸੰਘਰਸ਼ ਵਿੱਚ ਸ਼ਮੂਲੀਅਤ ਦਾ ਫੈਸਲਾ ਕੀਤਾ ਉਥੇ ਆਪਣੇ ਪੱਧਰ ਤੇ ਆਜ਼ਾਦਾਨਾ ਸੰਘਰਸ਼ ਵੀ ਸ਼ੁਰੂ ਕਰਨ ਦਾ ਫੈਸਲਾ ਕੀਤਾ। ਜਿਸ ਦੀ ਕੜੀ ਵਜੋਂ 22 ਜੁਲਾਈ ਤੋਂ 14 ਅਗਸਤ ਤੱਕ ਬਲਾਕ/ ਤਹਿਸੀਲ ਪੱਧਰੀ ਅਤੇ 16 ਅਗਸਤ ਤੋਂ 20 ਸਤੰਬਰ ਤੱਕ ਜਿਲਾ ਪੱਧਰ ਤੇ ਰੋਸ ਪ੍ਰਦਰਸ਼ਨ/ ਰੈਲੀਆਂ ਕਰਨ ਦਾ ਫੈਸਲਾ ਕੀਤਾ ਗਿਆ। ਸੰਘਰਸ਼ ਦੇ ਤੀਸਰੇ ਪੜਾਅ ਵਜੋਂ 6 ਅਕਤੂਬਰ ਨੂੰ ਸੂਬਾ ਪੱਧਰੀ ਵਿਸ਼ਾਲ ਰੈਲੀ ਪੰਜਾਬ ਦੇ ਕਿਸੇ ਵੱਡੇ ਸ਼ਹਿਰ ਵਿਖੇ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਪ.ਸ.ਸ.ਫ. ਨਾਲ ਸੰਬੰਧਿਤ ਵੱਖ ਵੱਖ ਜਥੇਬੰਦੀਆਂ ਨੇ ਜਿੱਥੇ 6 ਅਕਤੂਬਰ ਦੀ ਸੂਬਾਈ ਰੈਲੀ ਵਿੱਚ ਆਪਣੀ ਆਪਣੀ ਜਥੇਬੰਦੀ ਵੱਲੋਂ ਪੂਰੀ ਗਿਣਤੀ ਲੈ ਕੇ ਸ਼ਾਮਿਲ ਹੋਣ ਦਾ ਭਰੋਸਾ ਦਿਵਾਇਆ ਦਿੱਤਾ। ਜੱਥੇਬੰਦਕ ਅਵਸਥਾ ਮਜਬੂਤ ਕਰਨ ਅਤੇ ਉਲੀਕੇ ਗਏ ਸੰਘਰਸ਼ ਨੂੰ ਸਫਲਤਾਪੂਰਕ ਨੇਪਰੇ ਚਾੜ੍ਹਨ ਸਬੰਧੀ ਵੱਖ-ਵੱਖ ਜ਼ਿਲਿਆਂ ਦੇ ਆਗੂਆਂ ਵਲੋਂ ਆਪਣੇ ਸੰਬੋਧਨ ਮੌਕੇ ਯਕੀਨ ਦਵਾਇਆ ਗਿਆ। ਇਸ ਮੌਕੇ ਬੋਬਿੰਦਰ ਸਿੰਘ ਅਮ੍ਰਿਤਸਰ, ਦਵਿੰਦਰ ਸਿੰਘ ਬਿੱਟੂ ਤਰਨਤਾਰਨ, ਪੁਸ਼ਪਿੰਦਰ ਪਿੰਕੀ ਜਲੰਧਰ, ਗੁਰਪ੍ਰੀਤ ਰੰਗੀਲਪੁਰ ਗੁਰਦਾਸਪੁਰ, ਇੰਦਰਜੀਤ ਵਿਰਦੀ ਹੁਸ਼ਿਆਰਪੁਰ, ਕਰਮ ਸਿੰਘ ਰੋਪੜ, ਗੁਰਬਿੰਦਰ ਸਿੰਘ ਮੁਹਾਲੀ, ਨਿਰਭੈ ਸਿੰਘ ਲੁਧਿਆਣਾ, ਸੁਖਦੇਵ ਚੰਗਾਲੀਵਾਲਾ ਸੰਗਰੂਰ, ਦਰਸ਼ਣ ਚੀਮਾ ਬਰਨਾਲਾ, ਬੀਰਇੰਦਰਜੀਤ ਪੁਰੀ ਫਰੀਦਕੋਟ, ਬਿਮਲਾ ਰਾਣੀ ਫਾਜ਼ਿਲਕਾ, ਗੁਰਦੇਵ ਸਿੱਧੂ ਫਿਰੋਜ਼ਪੁਰ, ਮਨੋਹਰ ਲਾਲ ਸ਼ਰਮਾ ਮੁਕਤਸਰ, ਮੱਖਣ ਸਿੰਘ ਖਗਨਵਾਲ ਬਠਿੰਡਾ ਵਲੋਂ ਸੰਬੋਧਨ ਕੀਤਾ ਗਿਆ। ਵਿਭਾਗੀ ਜੱਥੇਬੰਦੀਆਂ ਦੇ ਸੰਘਰਸ਼ਾਂ ਸਬੰਧੀ ਮੀਟਿੰਗ ਵਿੱਚ ਜੰਗਲਾਤ ਵਰਕਰਜ਼ ਯੂਨੀਅਨ ਵਲੋਂ ਅਮਰੀਕ ਸਿੰਘ, ਪੀ.ਡਬਲਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵਲੋਂ ਮੱਖਣ ਸਿੰਘ ਵਾਹਿਦਪੁਰੀ, ਮਿਡ ਡੇ ਮੀਲ ਵਰਕਰ ਯੂਨੀਅਨ ਵਲੋਂ ਕਮਲਜੀਤ ਕੌਰ, ਜੰਗਲਾਤ ਵਰਕਰਜ਼ ਯੂਨੀਅਨ ਵਲੋਂ ਅਮਰੀਕ ਸਿੰਘ, ਆਸ਼ਾ ਵਰਕਰਜ ਤੇ ਫੈਸਿਲੀਟੇਟਰ ਯੂਨੀਅਨ ਵਲੋਂ ਰਾਣੋ ਖੇੜੀ ਗਿਲਾਂ, ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਵਲੋਂ ਹਰਮਨਪ੍ਰੀਤ ਕੌਰ ਗਿੱਲ ਮੰਡੀਕਰਨ ਬੋਰਡ ਮੁਲਾਜ਼ਮ ਯੂਨੀਅਨ ਵਲੋਂ ਬੀਰਇੰਦਰਜੀਤ ਪੁਰੀ, ਲਘੂ ਉਦਯੋਗ ਵਰਕਰਜ਼ ਯੂਨੀਅਨ ਵਲੋਂ ਗੁਰਵਿੰਦਰ ਸਿੰਘ ਖਮਾਣੋ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ ਗੁਰਪ੍ਰੀਤ ਸਿੰਘ ਰੰਗੀਲਪੁਰ, ਨਾਨ ਗਜ਼ਟਿਡ ਫੋਰੈਸਟ ਆਫੀਸਰ ਮੁਲਾਜ਼ਮ ਯੂਨੀਅਨ ਵਲੋਂ ਬੋਬਿੰਦਰ ਸਿੰਘ, ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਵਲੋਂ ਕਰਮਜੀਤ ਸਿੰਘ ਬੀਹਲਾ, ਜੀ.ਟੀ.ਯੂ. ਵਲੋਂ ਮਨੋਹਰ ਲਾਲ ਸ਼ਰਮਾ, ਪੈਰਾ ਮੈਡੀਕਲ ਯੂਨੀਅਨ ਵਲੋਂ ਪ੍ਰੇਮ ਚੰਦ ਆਜ਼ਾਦ ਨੇ ਆਪਣੀ ਆਪਣੀ ਜਥੇਬੰਦੀ ਦੇ ਸੰਘਰਸ਼ਾਂ ਸਬੰਧੀ ਜਾਣਕਾਰੀ ਦਿੱਤੀ ਅਤੇ 6 ਅਕਤੂਬਰ ਦੀ ਸੂਬਾ ਪੱਧਰੀ ਰੈਲੀ ਨੂੰ ਹਰ ਹਾਲਤ ਵਿੱਚ ਆਪਣੇ ਆਪਣੇ ਸਾਥੀਆਂ ਸਮੇਤ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਕਾਮਯਾਬ ਕਰਨ ਦਾ ਯਕੀਨ ਦਿਵਾਇਆ। ਜੱਥੇਬੰਦੀ ਦੇ ਸੂਬਾ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਵੱਲੋਂ ਵਿੱਤ ਦੀ ਰਿਪੋਰਟ ਪੇਸ਼ ਕੀਤੀ ਗਈ ਅਤੇ ਜ਼ਿਲਿਆਂ ਨੂੰ ਬਾਕੀ ਫੰਡਾਂ ਸਹਿਤ ਰਹਿੰਦੇ ਕਲੰਡਰਾਂ ਦੇ ਬਕਾਏ ਵੀ ਜਲਦ ਜਮਾ ਕਰਾਉਣ ਦੀ ਅਪੀਲ ਕੀਤੀ। ਅੰਤ ਵਿੱਚ ਸੂਬਾ ਪ੍ਰਧਾਨ ਵਲੋਂ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਪਰੋਕਤ ਸੰਘਰਸ਼ਾਂ ਨੂੰ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪੱਧਰੀ ਮੀਟਿੰਗਾਂ ਕੀਤੀਆਂ ਜਾਣ। ਮੀਟਿੰਗ ਵਿੱਚ ਉਪਰੋਕਤ ਆਗੂਆਂ ਤੋਂ ਇਲਾਵਾ ਅਨਿਲ ਕੁਮਾਰ, ਬਲਵਿੰਦਰ ਭੁੱਟੋ, ਤਰਸੇਮ ਮਾਧੋਪੁਰੀ, ਲਖਵਿੰਦਰ ਕੌਰ, ਬਲਜਿੰਦਰ ਸਿੰਘ, ਰਸ਼ਪਾਲ ਸਿੰਘ, ਜਸਵਿੰਦਰ ਟਾਹਲੀ, ਜਸਵੀਰ ਸ਼ੀਰਾ, ਰਾਮ ਲੁਭਾਇਆ ਦਵੇਦੀ, ਕਮਲੇਸ਼ ਕੌਰ ਆਦਿ ਆਗੂ ਵੀ ਹਾਜਰ ਸਨ।

Related Articles

Leave a Comment