Home » ਕੋਰਟ ਕੰਪਲੈਕਸ ਦਸੂਹਾ ਨਜ਼ਦੀਕ ਹੋਏ ਕਤਲ ਵਿੱਚ ਲੁੜੀਦੇ ਤਿੰਨ ਦੋਸ਼ੀਆਂ ਨੂੰ ਕੀਤਾ 48 ਘੰਟਿਆ ਅੰਦਰ ਕਾਬੂ : ਐਸਐਸਪੀ ਲਾਂਬਾ

ਕੋਰਟ ਕੰਪਲੈਕਸ ਦਸੂਹਾ ਨਜ਼ਦੀਕ ਹੋਏ ਕਤਲ ਵਿੱਚ ਲੁੜੀਦੇ ਤਿੰਨ ਦੋਸ਼ੀਆਂ ਨੂੰ ਕੀਤਾ 48 ਘੰਟਿਆ ਅੰਦਰ ਕਾਬੂ : ਐਸਐਸਪੀ ਲਾਂਬਾ

by Rakha Prabh
13 views
 ਹੁਸ਼ਿਆਰਪੁਰ 29 ਜੁਲਾਈ ( ਤਰਸੇਮ ਦੀਵਾਨਾ ) ਸੁਰਿੰਦਰ ਲਾਂਬਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅੰਨਸਰਾਂ ਤੇ ਸ਼ਿਕੰਜਾ ਕੱਸਦੇ ਹੋਏ ਸਰਬਜੀਤ ਸਿੰਘ ਬਾਹੀਆ ਪੀਪੀਐਸ ਪੁਲਿਸ ਕਪਤਾਨ ਤਫਦੀਸ਼ ਹੁਸ਼ਿਆਰਪੁਰ,ਜਗਦੀਸ਼ ਲਾਲ ਅੱਤਰੀ  ਪੀਪੀਐਸ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਦਸੂਹਾ ਸਿਵਦਰਸ਼ਨ ਸਿੰਘ ਸੰਧੂ ਪੀਪੀਐਸ ਉਪ ਪੁਲਿਸ ਕਪਤਾਨ ਡਿਟੈਕਟਿਵ ਦੀ ਯੋਗ ਨਿਗਰਾਨੀ ਹੇਠ ਇਨਚਾਰਜ ਸੀਆਈਏ ਸਟਾਫ ਹੁਸ਼ਿਆਰਪੁਰ  ਥਾਣਾ ਮੁਖੀ ਦਸੂਹਾ ਵੱਲੋਂ ਕੋਟ ਕੰਪਲੈਕਸ ਦਸੂਹਾ ਨਜ਼ਦੀਕ ਹੋਏ ਕਤਲ ਸਬੰਧੀ  ਬੀਐਨਐਸ ਥਾਣਾ ਦਸੂਹਾ ਵਿੱਚ ਲੁੜੀਂਦੇ ਤਿੰਨ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਜੋ ਉਕਤ ਟੀਮਾਂ ਨੇ ਟੈਕਨੀਕਲ ਸੀਸੀ ਟੀਵੀ ਫੁਟੇਜ ਦੀ ਮਦਦ ਨਾਲ ਅਤੇ ਖੁਫੀਆ ਸੋਰਸ ਲਗਾ ਕੇ ਡੂੰਘਾਈ  ਨਾਲ ਤਫਦੀਸ਼ ਕਰਦੇ ਹੋਏ ਉਕਤ  ਮੁਕਦਮੇ ਵਿੱਚ ਲੋੜੀਂਦੇ ਤਿੰਨ ਕਥਿਤ  ਦੋਸ਼ੀਆਂ ਨੂੰ 48 ਘੰਟੇ ਦੇ ਅੰਦਰ ਅੰਦਰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਕਤਲ ਦੀ ਵਜ੍ਹਾ ਰੰਜਿਸ਼ ਇਹ ਹੈ ਕਿ ਮੁਕਦਮਾ ਸਤਵਿੰਦਰ ਸਿੰਘ ਉਰਫ ਸੱਤੀ ਵਾਸੀ ਪਿੰਡ ਬਾਜਵਾ ਥਾਣਾ ਦਸੂਹਾ ਦੀ ਵਿਦੇਸ਼ ਦੁਬਈ ਵਿੱਚ ਰਹਿੰਦੇ ਪਿੰਦਰ ਵਾਸੀ ਕਬੀਰਪੁਰ ਥਾਣਾ ਹਰਿਆਣਾ ਨਾਲ ਪੁਰਾਣੀ ਰੰਜਿਸ ਸੀ ਜੋ ਉਕਤ ਭਿੰਦਰ ਨੇ ਪੁਰਾਣੀ ਰੰਜਿਸ਼ ਤਹਿਤ ਹੀ ਦੋਸ਼ੀ ਕਨਿਸ਼ ਕੁਮਾਰ ਨੂੰ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਕਿਹਾ ਸੀ ਜਿਸ ਤੇ ਦੋਸ਼ੀ ਕਨਿਸ਼ ਨੇ ਅਮਨਦੀਪ ਸਿੰਘ ਅਤੇ ਜਸਵਿੰਦਰ ਸਿੰਘ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ

Related Articles

Leave a Comment