ਜ਼ੀਰਾ/ਫਿਰੋਜ਼ਪੁਰ 8 ਮਾਰਚ ( ਗੁਰਪ੍ਰੀਤ ਸਿੰਘ ਸਿੱਧੂ/ ਰਵੀਕਾਂਤ ਅਰੋੜਾ)
ਕਿਸਾਨ ਸੰਗਰਸ਼ ਕਮੇਟੀ ਪੰਜਾਬ ਕੋਟ ਬੁੱਢਾ ਜ਼ੀਰਾ ਜ਼ੋਨ ਦੀ ਭਰਵੀ ਮੀਟਿੰਗ ਪ੍ਰਧਾਨ ਜਸਵਿੰਦਰ ਸਿੰਘ ਟਿੰਡਵਾਂ ਇਕਾਈ ਪ੍ਰਧਾਨ ਅਤੇ ਸੁਖਦੇਵ ਸਿੰਘ ਨੂਰਪੁਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ 10 ਮਾਰਚ 2024 ਨੂੰ ਰੇਲ ਰੋਕੂ ਕਾਲ ਨੂੰ ਸਫਲ ਬਨਾਉਣ ਸਬੰਧੀ ਖੁਲ੍ਹ ਕੇ ਵਿਚਾਰ ਚਰਚਾ ਕੀਤੀ ਗਈ ਅਤੇ ਸਮੂਹ ਸੰਗਤਾ ਨੂੰ ਸ਼ਾਮਲ ਹੋਣ ਲਈ ਅਪੀਲ ਕੀਤੀ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਮਜਦੂਰ ਨਾਲ ਧੱਕਾ ਕਰ ਰਹੀ ਹੈ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਵੱਧ ਤੋਂ ਵੱਧ ਸੰਗਤ 10 ਮਾਰਚ ਦਿਨ ਐਤਵਾਰ ਨੂੰ ਦੁਪਹਿਰ 12 ਤੋਂ 4 ਸਾਮ ਵਜੇ ਤੱਕ ਮੱਖੂ ਵਿਖੇ ਰੇਲਾ ਰੋਕ ਕੇ ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਹੇ ਕੇ ਹੇਕੜ ਬਾਜ ਪ੍ਰਧਾਨ ਮੰਤਰੀ ਨੂੰ ਏਕਤਾ ਦਾ ਸਬੂਤ ਦਿੱਤਾ ਜਾਵੇ। ਇਸ ਮੌਕੇ ਮੀਟਿੰਗ ਵਿੱਚ ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮੰਡ, ਕਰਨੈਲ ਸਿੰਘ ਭੋਲਾ , ਪੂਰਨ ਸਿੰਘ ਮਸਤੇਵਾਲਾ , ਅਜੀਤ ਸਿੰਘ ਨੂਰਪੁਰ, ਪਿੱਪਲ ਸਿੰਘ ਨੂਰਪੁਰ, ਵਿਰਸਾ ਸਿੰਘ ਨੂਰਪੁਰ, ਹੁਸ਼ਿਆਰ ਸਿੰਘ ਮਾਸ਼ੀਵਾੜਾ, ਬਾਬਾ ਦਰਸ਼ਨ ਸਿੰਘ ਟਿੰਡਵਾ, ਤਰਲੋਕ ਸਿੰਘ ਟਿੰਡਵਾਂ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।