ਹੁਸ਼ਿਆਰਪੁਰ, 28 ਜੁਲਾਈ (ਤਰਸੇਮ ਦੀਵਾਨਾ)- ਮਣੀਪੁਰ ਵਿਖੇ ਕੁੱਕੀ ਕਬੀਲੇ ਦੀਆ ਔਰਤਾਂ ਨਾਲ ਹੋਏ ਦੁਰਵਿਵਹਾਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਾਰਨ ਦੀ ਘਟਨਾ ਦੇ ਵਿਰੋਧ ਵਿੱਚ ਕੇਂਦਰ ਅਤੇ ਮਨੀਪੁਰ ਸਰਕਾਰ ਖਿਲਾਫ ਬੇਗਮਪੁਰ ਟਾਈਗਰ ਫੋਰਸ ਵਲੋਂ ਸਥਾਨਕ ਭਗਵਾਨ ਵਾਲਮੀਕ ਚੌਕ ਤੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਚੌਂਕ ਤੱਕ ਫੋਰਸ ਦੇ ਸੂਬਾ ਪ੍ਰਧਾਨ ਵੀਰਪਾਲ ਠਰੋਲੀ ਅਤੇ ਦੁਆਬਾ
ਪ੍ਰਧਾਨ ਨੇਕੂ ਅਜਨੋਹਾ ਦੀ ਅਗਵਾਈ ਵਿੱਚ ਇੱਕ ਵਿਸ਼ਾਲ ਰੋਸ ਕੈਂਡਲ ਮਾਰਚ ਕੱਢਿਆ ਗਿਆ। ਇਸ ਰੋਸ ਕੈਡਲ ਮਾਰਚ ਵਿੱਚ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਅਤੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਵਿਸੇਸ਼ ਤੌਰ ਕੇ ਸ਼ਿਰਕਤ ਕੀਤੀ । ਇਸ ਮੌਕੇ ਆਗੂਆ ਨੇ ਕਿਹਾ ਕਿ ਇਸ ਦਰਦਨਾਕ ਘਟਨਾ ਨਾਲ ਸਾਰਿਆਂ ਦੇ ਹਿਰਦੇ ਵਲੂੰਧਰੇ ਗਏ ਹਨ, ਪਰ ਸਰਕਾਰ ਨੇ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ ਕੋਈ ਕਦਮ ਨਹੀਂ ਪੁੱਟਿਆ, ਸਗੋਂ ਉਨ੍ਹਾਂ ਦੀ ਅਵਾਜ ਨੂੰ ਕੇਦਰ ਸਰਕਾਰ ਵਲੋ ਬੁਰੀ ਤਰ੍ਹਾਂ ਕੁੱਚਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਦਰ ਸਰਕਾਰ ਇਸ ਘਟਨਾ ਲਈ ਜਿੰਮੇਵਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਸਖਤ ਸਖਤ ਤੋ ਸਜਾ ਦੇਵੇ ਅਤੇ ਪ੍ਰਭਾਵਿਤ ਵਿਅਕਤੀਆਂ ਨੂੰ ਰਾਹਤ ਦੇ ਕੇ ਉਨ੍ਹਾਂ ਨੂੰ ਸਮਾਜ ਸਥਾਪਿਤ ਕਰਨ ਲਈ ਜਲਦੀ ਨੀਤੀ ਬਣਾਏ।
ਉਹਨਾ ਕਿਹਾ ਕਿ ਮਨੀਪੁਰ ਸੂਬੇ ਵਿੱਚ 3 ਮਈ 2023 ਦੀ ਰਾਤ ਨੂੰ ਕਰੀਬ ਇੱਕ ਹਜ਼ਾਰ ਲੋਕਾਂ ਦੀ ਹਥਿਆਰਬੰਦ ਭੀੜ ਵੱਲੋਂ ਕਾਂਗਪੋਕਪੀ ਜ਼ਿਲ੍ਹੇ ਦੇ ਸੈਕੁਲ ਥਾਣੇ ਦੇ ਕੁਝ ਪਿੰਡਾਂ ਵਿੱਚ ਦਾਖਲ ਹੋ ਕੇ ਕੁੱਕੀ ਕਬੀਲੇ ਦੇ ਲੋਕਾਂ ਦੇ ਘਰਾਂ ‘ਤੇ ਹਮਲਾ ਕਰਕੇ ਭਾਰੀ ਸਾੜਫੂਕ, ਲੁੱਟਮਾਰ ਅਤੇ ਕਤਲੇਆਮ ਕੀਤਾ ਗਿਆ ਸੀ, ਜਿਸ ਤੋਂ ਬਚਦੇ ਹੋਏ ਤਿੰਨ ਕੁੱਕੀ ਔਰਤਾਂ ਅਤੇ ਦੋ ਮਰਦ ਇੱਕ ਵਾਹਨ ਵਿੱਚ ਉਥੋਂ ਬ੍ੱਚ ਕੇ ਨਿਕਲ ਗਏ ਸਨ ਜੋ ਅਗਲੇ ਦਿਨ 4 ਮਈ ਨੂੰ ਆਪਣਾ ਬਚਾਅ ਕਰਨ ਲਈ ਪੁਲੀਸ ਦੀ ਗੱਡੀ ਵਿੱਚ ਲੁੱਕ ਗਏ। ਪੁਲੀਸ ਨੇ ਉਹਨਾ ਦਾ ਕੋਈ ਬਚਾਅ ਨਹੀਂ ਕੀਤਾ ਸਗੋਂ ਭੀੜ ਨੇ ਉਹਨਾ ਨੂੰ ਪੁਲੀਸ ਕੋਲੋ ਖੋਹ ਲਿਆ ਅਤੇ ਤਿੰਨ ਔਰਤਾਂ ਦੇ ਜਬਰਦਸਤੀ ਕੱਪੜੇ ਪਾੜਕੇ ਉਹਨਾਂ ਦੀ ਨਗਨ ਪਰੇਡ ਕਰਾਈ, ਇਹਨਾਂ ਔਰਤਾਂ ਵਿੱਚ ਇੱਕ 52 ਸਾਲ, ਦੂਸਰੀ 42 ਸਾਲ ਅਤੇ ਤੀਸਰੀ 21 ਸਾਲ ਦੀ ਨੌਂਜਵਾਨ ਲੜਕੀ ਸੀ। ਜਦੋਂ ਲੜਕੀ ਦੇ ਪਿਉ ਅਤੇ ਨੌਜਵਾਨ ਭਰਾ ਨੇ ਇਸ ਦਰਿੰਦਗੀ ਦਾ ਵਿਰੋਧ ਕੀਤਾ ਤਾਂ ਭੀੜ ਵੱਲੋਂ ਉਹਨਾ ਦੋਵਾਂ ਦਾ ਮੌਕੇ ‘ਤੇ ਹੀ ਕਤਲ ਕਰ ਦਿੱਤਾ ਗਿਆ ਅਤੇ ਉਸ ਕੁੜੀ ਨਾਲ ਭੀੜ ਵੱਲੋਂ ਗੈਂਗ ਰੇਪ ਕੀਤਾ ਗਿਆ। ਆਗੂਆ ਨੇ ਕਿਹਾ ਕਿ ਬੜੀ ਸ਼ਰਮ ਦੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਮਣੀਪੁਰ ਕਾਂਡ ਵਾਰੇ ਇੱਕ ਵਾਰੀ ਵੀ ਆਪਣੀ ਜੁਬਾਨ ਨਹੀ ਖੋਲੀ ਉਹਨਾ ਕਿਹਾ ਕਿ ਮਣੀਪੁਰ ਕਾਂਡ ਦੇ ਦੋਸ਼ੀਆ ਨੂੰ ਬਿਨਾ ਕੇਸ ਚਲਾਏ ਚੌਕ ਵਿੱਚ ਖੜੇ ਕਰਕੇ ਗੋਲੀ ਮਾਰ ਦੇਣੀ ਚਾਹੀਦੀ ਹੈ। ਇਲਾਵਾ ਮੀਡੀਆ ਇੰਚਾਰਜ ਚੰਦਰ ਪਾਲ ਹੈਪੀ ,ਮਨਪ੍ਰੀਤ ਕੋਹਲੀ,ਅਜੈ ਕੁਮਾਰ,ਵਿੱਕੀ ਸਿੰਘ ਪੁਰਹੀਰਾ ,ਗੁਰਪ੍ਰੀਤ ਕੁਮਾਰ,ਸਨੀ ਸੀਣਾ ,ਭਿੰਦਾ ਸੀਣਾ ,ਅਮਨਦੀਪ, ,ਦੋਆਬਾ ਇੰਚਾਰਜ ਜੱਸਾ ਸਿੰਘ ਨੰਦਨ , ਸਤੀਸ਼ ਕੁਮਾਰ ਸ਼ੇਰਗੜ, ਚਰਨਜੀਤ ਸਿੰਘ, ਬਲਵਿੰਦਰ ਸ਼ੇਰਗੜੀਆ,ਗਗਨਦੀਪ ਸ਼ੇਰਗੜੀਆ,ਅਮਰੀਕ ਸ਼ੇਰਗੜੀਆ ,ਭੁਪਿੰਦਰ ਮਾਨਾ ,ਅਵਤਾਰ ਤਾਰੀ ਮਾਨਾ ,ਵਿਜੈ ਕੁਮਾਰ ਸ਼ੀਹਮਾਰ,ਹਰੀ ਰਾਮ ਆਦੀਆ ਜਿਲ੍ਹਾ ਪ੍ਰਧਾਨ ਭਾਵਾਦਾਸ , ਪੰਮਾ ਡਾਡਾ, ਜਸਵੀਰ ਸ਼ੇਰਗੜੀਆ , ਅਮਰੀਕ ਸਿੰਘ ਸ਼ੇਰਗੜੀਆ , ਗੋਗਾ ਮਾਂਝੀ ,ਰਾਜ ਕੁਮਾਰ ਬੱਧਣ ,ਰਾਕੇਸ਼ ਕੁਮਾਰ ਭੱਟੀ ,ਅਸੋਕ ਕੁਮਾਰ ,ਡਿੰਪੀ , ਅਵਿਨਾਸ਼ ਸਿੰਘ ,ਅਮਨਦੀਪ ਸਿੰਘ, ਚਰਨਜੀਤ ਸਿੰਘ,ਇੰਦਰਪਾਲ ਸਿੰਘ,ਵਿਸ਼ਾਲ ਬਸੀ ਬਾਹੀਆ , ਬਿੱਟੂ ਵਿਰਦੀ ਪੰਚ ਸ਼ੇਰਗੜ ,ਕਮਲਜੀਤ ਸਿੰਘ, ਗਿਆਨ ਚੰਦ, ਮੁਸਾਫ਼ਰ ਸਿੰਘ, ਸ਼ੇਰਾ ਸਿੰਘ, , ਮਨੀਸ਼ ਕੁਮਾਰ, ਦਵਿੰਦਰ ਕੁਮਾਰ ,ਚਰਨਜੀਤ ਡਾਡਾ, ਨਰੇਸ਼ ਕੁਮਾਰ ਸਹਿਰੀ ਪ੍ਰਧਾਨ , ਬਾਲੀ , ਗੁਰਪ੍ਰੀਤ ਗੋਪਾ ,ਨਿੱਕਾ ਬਸੀ ਕਿੱਕਰਾ ,ਰਵੀ ,ਦੀਪੂ ਨਲੋਈਆ,ਭੁਪਿੰਦਰ ਕੁਮਾਰ ਬੱਧਣ ,ਅਵਤਾਰ ਡਿੰਪੀ,ਚਰਨਜੀਤ ਡਾਡਾ , ਕਮਲਜੀਤ ਡਾਡਾ ਸਮੇਤ ਫੋਰਸ ਦੇ ਹੋਰ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।