Home » ਜ਼ੀਰਕਪੁਰ ਤੋਂ ਬੰਬੀਹਾ ਗੈਂਗ ਦੇ 4 ਸ਼ੱਕੀ ਸ਼ੂਟਰ ਗ੍ਰਿਫ਼ਤਾਰ, ਵੱਡੀ ਮਾਤਰਾ ’ਚ ਅਸਲਾ ਬਰਾਮਦ

ਜ਼ੀਰਕਪੁਰ ਤੋਂ ਬੰਬੀਹਾ ਗੈਂਗ ਦੇ 4 ਸ਼ੱਕੀ ਸ਼ੂਟਰ ਗ੍ਰਿਫ਼ਤਾਰ, ਵੱਡੀ ਮਾਤਰਾ ’ਚ ਅਸਲਾ ਬਰਾਮਦ

by Rakha Prabh
97 views

ਜ਼ੀਰਕਪੁਰ ਤੋਂ ਬੰਬੀਹਾ ਗੈਂਗ ਦੇ 4 ਸ਼ੱਕੀ ਸ਼ੂਟਰ ਗ੍ਰਿਫ਼ਤਾਰ, ਵੱਡੀ ਮਾਤਰਾ ’ਚ ਅਸਲਾ ਬਰਾਮਦ
ਜ਼ੀਰਕਪੁਰ, 29 ਅਕਤੂਬਰ : ਪੰਜਾਬ ਪੁਲਿਸ ਨੇ ਪਿੰਡ ਛੱਤ ਤੋਂ ਉੱਤਰਾਖੰਡ ਮਾਈਨਿੰਗ ਵਪਾਰੀ ਦੇ ਦੋ ਹਮਲਾਵਰਾਂ ਸਮੇਤ ਦਵਿੰਦਰ ਬੰਬੀਹਾ ਗੈਂਗ ਦੇ ਚਾਰ ਸ਼ੂਟਰਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਟਵਿੱਟਰ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਇਕ ਸਾਂਝੀ ਕਾਰਵਾਈ ’ਚ ਪੰਜਾਬ, ਦਿੱਲੀ ਅਤੇ ਉੱਤਰਾਖੰਡ ਪੁਲਿਸ ਨੇ ਬੰਬੀਹਾ ਗੈਂਗ ਦੇ ਚਾਰ ਸ਼ੱਕੀ ਸ਼ੂਟਰਾਂ ਨੂੰ ਜ਼ੀਰਕਪੁਰ ਖੇਤਰ ਤੋਂ ਗਿ੍ਰਫ਼ਤਾਰ ਕੀਤਾ ਹੈ।

ਗੌਰਵ ਯਾਦਵ ਨੇ ਇਕ ਟਵੀਟ ’ਚ ਕਿਹਾ ਐਂਟੀ ਗੈਂਗਸਟਰ ਟਾਸਕ ਫੋਰਸ, ਪੰਜਾਬ ਪੁਲਿਸ, ਉੱਤਰਾਖੰਡ ਤੇ ਦਿੱਲੀ ਪੁਲਿਸ ਦੇ ਕਾਊਂਟਰ-ਇੰਟੈਲੀਜੈਂਸ ਨੇ ਇਕ ਸਾਂਝੇ ਆਪੇ੍ਰਸ਼ਨ ’ਚ ਬੰਬੀਹਾ ਗੈਂਗ ਦੇ 4 ਸ਼ੂਟਰਾਂ ਨੂੰ ਗਿ੍ਰਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਤੁਰਕੀ ’ਚ ਬਣੇ ਇਕ ਆਟੋਮੈਟਿਕ ਪਿਸਤੌਲ ਸਮੇਤ ਤਿੰਨ ਵਿਦੇਸ਼ੀ ਪਿਸਤੌਲ ਬਰਾਮਦ ਕੀਤੇ ਗਏ ਹਨ। ਜੋ ਕਸੀਪੁਰ (ਉੱਤਰਾਖੰਡ) ’ਚ ਇਕ 70 ਸਾਲਾ ਵਿਅਕਤੀ ਦੇ ਸਨਸਨੀਖੇਜ ਕਤਲ ’ਚ ਸ਼ਾਮਲ ਸਨ, ਜਿਨ੍ਹਾਂ ਨੂੰ ਜ਼ੀਰਕਪੁਰ ਖੇਤਰ ਤੋਂ ਗਿ੍ਰਫ਼ਤਾਰ ਕੀਤਾ ਗਿਆ ਹੈ।

ਫੜੇ ਗਏ ਵਿਅਕਤੀਆਂ ਦੀ ਪਹਿਚਾਣ ਸਾਧੂ ਸਿੰਘ, ਜਗਦੀਸ਼ ਸਿੰਘ ਉਰਫ਼ ਦੀਸ਼ਾ, ਮਨਪ੍ਰੀਤ ਸਿੰਘ ਉਰਫ਼ ਮਨੀ ਉਰਫ਼ ਚੂਚੀ, ਜਸਪ੍ਰੀਤ ਸਿੰਘ ਉਰਫ਼ ਤਾਲਾ ਵਾਸੀ ਜ਼ਿਲ੍ਹਾ ਮਾਨਸਾ ਵਜੋਂ ਕੀਤੀ ਹੈ। ਫੜੇ ਗਏ ਅਪਰਾਧੀਆਂ ਕੋਲੋਂ ਇਕ 30 ਕੈਲੀਬਰ ਪਿਸਤੌਲ ਦੇ ਨਾਲ ਦੋ ਮੈਗਜ਼ੀਨਾਂ ਅਤੇ ਸੱਤ ਜ਼ਿੰਦਾ ਕਾਰਤੂਸ, ਇਕ ਮੈਗਜ਼ੀਨ ਦੇ ਨਾਲ ਇਕ 9 ਐਮਐਮ ਪਿਸਤੌਲ ਤੇ ਇਕ ਤੁਰਕੀ ਦੀ ਬਣੀ 9 ਐੱਮਐੱਮ ਮਸ਼ੀਨ ਪਿਸਤੌਲ ਸਮੇਤ ਤਿੰਨ ਮੈਗਜ਼ੀਨ ਸਮੇਤ 31 ਕਾਰਤੂਸ ਦੀ ਸਮਰੱਥਾ ਵਾਲਾ ਇਕ ਮੈਗਜ਼ੀਨ ਤੇ 19 ਜ਼ਿੰਦਾ ਕਾਰਤੂਸ ਤੇ ਇਕ ਅਪਾਚੇ ਮੋਟਰਸਾਈਕਲ ਬਰਾਮਦ ਕੀਤਾ ਹੈ।

ਡੀਜੀਪੀ ਯਾਦਵ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਸਾਧੂ ਸਿੰਘ ਤੇ ਮਨਪ੍ਰੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਅਤੇ ਸੁਖਦੂਲ ਸਿੰਘ ਉਰਫ਼ ਸੁੱਖਾ ਦੁੱਨੇਕੇ ਦੇ ਨਿਰਦੇਸ਼ਾਂ ’ਤੇ ਮਾਈਨਿੰਗ ਵਪਾਰੀ ਮਹਿਲ ਸਿੰਘ ਦਾ ਕਤਲ ਕੀਤਾ ਸੀ। ਗਿ੍ਰਫ਼ਤਾਰ ਕੀਤੇ ਗਏ ਹੋਰ ਦੋ ਵਿਅਕਤੀਆਂ ਨੇ ਉਨ੍ਹਾਂ ਨੂੰ ਹਥਿਆਰ, ਲੌਜਿਸਟਿਕਸ ਸਹਾਇਤਾ ਪ੍ਰਦਾਨ ਕੀਤੀ ਹੈ ਅਤੇ ਮਿ੍ਰਤਕ ਦੇ ਘਰ ਦੀ ਰੇਕੀ ਕਰਵਾਈ ਹੈ।

ਉਨ੍ਹਾਂ ਕਿਹਾ ਕਿ ਫੜੇ ਗਏ ਵਿਅਕਤੀ ਪੰਜਾਬ ਅਤੇ ਗੁਆਂਢੀ ਰਾਜਾਂ ਦੇ ਖੇਤਰ ’ਚ ਹੋਰ ਵੀ ਘਿਨਾਉਣੇ ਅਪਰਾਧਾਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੇ ਸਨ ਅਤੇ ਜਾਂਚ ਜਾਰੀ ਹੈ। ਇਸ ਮਾਮਲੇ ’ਚ ਜ਼ੀਰਕਪੁਰ ਥਾਣੇ ’ਚ (ਆਈਪੀਸੀ) ਦੀ ਧਾਰਾ 392, 384, 473, 120ਬੀ ਅਤੇ ਅਸਲਾ ਐਕਟ ਦੀਆਂ ਧਾਰਾਵਾਂ 25(7) ਤੇ (8) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Related Articles

Leave a Comment