Home » ਪੰਜਾਬ ਸਪੋਰਟਸ ਵਿਭਾਗ ਵੱਲੋਂ ਖੇਡ ਵਿੰਗਾਂ ਲਈ ਚੋਣ ਟਰਾਇਲ

ਪੰਜਾਬ ਸਪੋਰਟਸ ਵਿਭਾਗ ਵੱਲੋਂ ਖੇਡ ਵਿੰਗਾਂ ਲਈ ਚੋਣ ਟਰਾਇਲ

by Rakha Prabh
7 views
ਅੰਮ੍ਰਿਤਸਰ 22 ਮਾਰਚ (ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ)
ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਸਾਲ 2024-25 ਦੇ ਸੈਸ਼ਨ ਲਈ ਸਪੋਰਟਸ ਵਿੰਗਜ ਸਕੂਲ ਡੇ-ਸਕਾਲਰੇ ਰੈਜੀਡੈਸ਼ੀਅਲ ਵਿੱਚ ਅੰਡਰ 14, 17 ਤੇ 19 ਸਾਲ ਦੇ ਹੋਣਹਾਰ ਖਿਡਾਰੀਆਂ/ ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ 23 ਮਾਰਚ 2024 ਤੱਕ ਕਰਵਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਪੋਰਟਸ ਅਫ਼ਸਰ ਸੁਖਚੈਨ ਸਿੰਘ ਕਾਹਲੋਂ ਨੇ ਦੱਸਿਆ ਕਿ ਇਹ ਟਰਾਇਲ ਜ਼ਿਲਾਂ ਅੰਮ੍ਰਿਤਸਰ ਵਿੱਚ ਵੱਖ-ਵੱਖ ਸਥਾਨਾਂ ਤੇ ਜਿਵੇਂ ਕਿ ਖਾਲਸਾ ਕਾਲਜੀਏਟ ਸੀਨੀ: ਸੈਕੰ: ਸਕੂਲ ਵਿੱਚ ਐਥਲੈਟਿਕਸ, ਫੁੱਟਬਾਲ, ਜੂਡੋ, ਹੈਂਡਬਾਲ, ਹਾਕੀ ਅਤੇ ਬਕਸਿੰਗ ਦੇ ਟਰਾਇਲ ਸ: ਸ: ਸ: ਸ: ਸਕੂਲ ਛੇਹਰਟਾ, ਅੰਮ੍ਰਿਤਸਰ ਵਿਖੇ ਹੋਏ। ਜਿਸ ਵਿੱਚ 234 ਲੜਕੇ ਅਤੇ 77 ਲੜਕੀਆਂ ਨੇ ਟਰਾਇਲ ਦਿੱਤੇ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆਂ ਕਿ ਵਿਭਾਗ ਵੱਲੋਂ ਡੇ ਸਕਾਲਰ ਵਿੰਗ ਲਈ 440 ਅਤੇ ਰੈਜੀਡੈਸ਼ੀਅਲ ਵਿੰਗ ਲਈ 123 ਸੀਟਾਂ ਅਲਾਟ ਹੋਈਆ ਹਨ। ਚੁਣੇ ਹੋਏ ਖਿਡਾਰੀਆਂ ਨੂੰ ਵਿਭਾਗ ਵੱਲੋਂ ਰੈਜੀਡੈਸ਼ੀਅਲ/ਡੇ-ਸਕਾਲਰ ਵਿੰਗ ਲਈ ਖੁਰਾਕ/ਰਿਫਰੈਸਮੈਂਟ, ਖੇਡ ਸਮਾਨ ਅਤੇ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ।  ਟਰਾਇਲਾਂ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਜ਼ਿਲ੍ਹਾ ਅੰਮ੍ਰਿਤਸਰ ਦੇ ਕੋਚਿਜ ਵੱਲੋਂ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਈ ਗਈ। ਜ਼ਿਲ੍ਹਾ ਖੇਡ ਅਫ਼ਸਰ ਅੰਮ੍ਰਿਤਸਰ ਵੱਲੋਂ ਆਪਣੇ ਕੋਚਿਜ ਦੀ ਸਲਾਘਾ ਕਰਦੇ ਹੋਏ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ।

Related Articles

Leave a Comment