Home » ਸੂਰੀਆ ਕੁਮਾਰ ਯਾਦਵ ਬਣਿਆ 2022 ਦੇ ਟੀ-20 ਕ੍ਰਿਕਟ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ

ਸੂਰੀਆ ਕੁਮਾਰ ਯਾਦਵ ਬਣਿਆ 2022 ਦੇ ਟੀ-20 ਕ੍ਰਿਕਟ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ

by Rakha Prabh
122 views

ਸੂਰੀਆ ਕੁਮਾਰ ਯਾਦਵ ਬਣਿਆ 2022 ਦੇ ਟੀ-20 ਕ੍ਰਿਕਟ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ
ਹੈਦਰਾਬਾਦ, 26 ਸਤੰਬਰ : ਭਾਰਤੀ ਕ੍ਰਿਕਟ ਟੀਮ ਦਾ ਸਟਾਰ ਬੱਲੇਬਾਜ ਸੂਰੀਆ ਕੁਮਾਰ ਯਾਦਵ 2022 ਦੇ ਟੀ-20 ਕ੍ਰਿਕਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ ਬਣ ਗਿਆ ਹੈ।

ਉਸ ਨੇ ਹੈਦਰਾਬਾਦ ’ਚ ਆਸਟ੍ਰੇਲੀਆ ਖਿਲਾਫ ਤੀਜੇ ਟੀ-20 ਮੈਚ ਦੌਰਾਨ ਇਹ ਕਾਰਨਾਮਾ ਕੀਤਾ। ਇਸ ਸਾਲ ਸੂਰੀਆ ਕੁਮਾਰ ਯਾਦਵ ਨੇ ਸਭ ਤੋਂ ਛੋਟੇ ਫਾਰਮੈਟ ’ਚ 20 ਮੈਚਾਂ ’ਚ 37.88 ਦੀ ਔਸਤ ਨਾਲ 682 ਦੌੜਾਂ ਬਣਾਈਆਂ ਹਨ। ਇਸ ਸਾਲ ਉਸ ਦਾ ਸਰਵੋਤਮ ਵਿਅਕਤੀਗਤ ਸਕੋਰ 117 ਹੈ। ਉਸ ਦੇ ਬੱਲੇ ਤੋਂ ਇਕ ਸੈਂਕੜਾ ਅਤੇ ਚਾਰ ਅਰਧ ਸੈਂਕੜੇ ਨਿਕਲੇ ਹਨ। ਸੂਰੀਆ ਕੁਮਾਰ ਦੀ ਸਟ੍ਰਾਈਕ ਰੇਟ ਵੀ ਸਾਨਦਾਰ 182.84 ’ਤੇ ਹੈ।

Related Articles

Leave a Comment