Home » ਘੱਲੂਘਾਰਾ ਦੇ ਸਬੰਧ ਵਿੱਚ ਸਪੈਸ਼ਲ ਡੀ.ਜੀ.ਪੀ. ਲਾਅ-ਐਂਡ-ਆਰਡਰ, ਪੰਜਾਬ ਵੱਲੋ ਸੁਰੱਖਿਆਂ ਪ੍ਰਬੰਧਾ ਦਾ ਜਾਇਜ਼ਾ ਲਿਆ।

ਘੱਲੂਘਾਰਾ ਦੇ ਸਬੰਧ ਵਿੱਚ ਸਪੈਸ਼ਲ ਡੀ.ਜੀ.ਪੀ. ਲਾਅ-ਐਂਡ-ਆਰਡਰ, ਪੰਜਾਬ ਵੱਲੋ ਸੁਰੱਖਿਆਂ ਪ੍ਰਬੰਧਾ ਦਾ ਜਾਇਜ਼ਾ ਲਿਆ।

ਘੱਲੂਘਾਰਾ ਦੇ ਸਬੰਧ ਵਿੱਚ ਸਪੈਸ਼ਲ ਡੀ.ਜੀ.ਪੀ. ਲਾਅ-ਐਂਡ-ਆਰਡਰ, ਪੰਜਾਬ ਵੱਲੋ ਸੁਰੱਖਿਆਂ ਪ੍ਰਬੰਧਾ ਦਾ ਜਾਇਜ਼ਾ ਲਿਆ।

by Rakha Prabh
97 views
  • ਘੱਲੂਘਾਰਾ ਦੇ ਸਬੰਧ ਵਿੱਚ ਸਪੈਸ਼ਲ ਡੀ.ਜੀ.ਪੀ. ਲਾਅ-ਐਂਡ-ਆਰਡਰ, ਪੰਜਾਬ ਵੱਲੋ ਸੁਰੱਖਿਆਂ ਪ੍ਰਬੰਧਾ ਦਾ ਜਾਇਜ਼ਾ ਲਿਆ।
  • ਅੰਮ੍ਰਿਤਸਰ (ਗਰਮੀਤ ਸਿੰਘ ਰਾਜਾ )
    06 ਜੂਨ ਘੱਲੂਘਾਰੇ ਨੂੰ ਮੱਦੇਨਜ਼ਰ ਰੱਖਦੇ ਹੋਏ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਅਮਨ-ਕਾਨੂੰਨ ਅਤੇ ਸ਼ਾਂਤੀ ਬਣਾਈ ਰੱਖਣ ਲਈ ਚੌਕਸੀ ਵਧਾਈ ਗਈ ਹੈ ਅਤੇ ਸਖ਼ਤ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਹਨ ਤੇ ਜਿਸਦੇ ਤਹਿਤ ਲੋਕਲ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਵੱਲੋ ਸ਼ਹਿਰ ਦੇ ਅੰਦਰੂਨੀ, ਬਾਹਰੀ ਅਤੇ ਵਾਲਡ ਸਿਟੀ ਦੇ ਕਰੀਬ 68 ਨਾਕਾ ਪੁਆਇੰਟਾਂ ਤੇ 24 ਘੰਟੇ ਸਿਫ਼ਟ ਵਾਈਜ਼ ਸਪੈਸ਼ਲ ਨਾਕਾਬੰਦੀ ਕਰਕੇ ਹਰੇਕ ਆਉਣ ਜਾਣ ਵਾਲੇ ਵਹੀਕਲਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤੇ ਸ਼ੱਕੀ ਵਿਅਕਤੀਆਂ ਪਾਸੋਂ ਪੁੱਛਗਿੱਛ ਕਰਕੇ ਉਹਨਾਂ ਦਾ ਮੁਕੰਮਲ ਵੇਰਵਾ ਨੋਟ ਕੀਤਾ ਜਾ ਰਿਹਾ ਹੈ। ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਪੈਟ੍ਰੋਲਿੰਗ ਪਾਰਟੀਆਂ ਲਗਾਈਆਂ ਗਈਆਂ ਹਨ।
    ਇਹਨਾਂ ਸੁਰਖਿਆ ਪ੍ਰਬੰਧਾ ਦਾ ਜਾਇਜ਼ਾ ਲੈਣ ਲਈ ਅੱਜ ਮਿਤੀ 04-06-2023 ਨੂੰ ਸ੍ਰੀ ਅਰਪਿਤ ਸ਼ੁਕਲਾ, ਆਈ.ਪੀ.ਐਸ., ਮਾਨਯੋਗ ਸਪੈਸ਼ਲ ਡੀ.ਜੀ.ਪੀ. ਲਾਅ-ਐਂਡ-ਆਰਡਰ, ਪੰਜਾਬ ਜੀ ਦੀ ਦੇਖ-ਰੇਖ ਹੇਠ ਸ੍ਰੀ ਨੌਨਿਹਾਲ ਸਿੰਘ, ਆਈ.ਪੀ.ਐਸ., ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਅਤੇ ਸ੍ਰੀ ਪਰਮਿੰਦਰ ਸਿੰਘ ਭੰਡਾਲ, ਪੀ.ਪੀ.ਐਸ, ਡੀ.ਸੀ.ਪੀ, ਲਾਅ-ਐਂਡ-ਆਰਡਰ, ਅੰਮ੍ਰਿਤਸਰ ਵਿਰਾਸਤੀ ਮਾਰਗ ਵਿੱਖੇ ਨਾਕੇ ਚੈੱਕ ਕੀਤੇ ਗਏ ਅਤੇ ਡਿਊਟੀ ਪਰ ਤਾਇਨਾਤ ਪੁਲਿਸ ਫੋਰਸ ਫੋਰਸ ਨੂੰ ਬਰੀਫ ਕੀਤਾ ਗਿਆ। ਬਾਅਦ ਵਿੱਚ ਕਾਨਫੰਰਸ ਹਾਲ, ਪੁਲਿਸ ਲਾਈਨ, ਅੰਮ੍ਰਿਤਸਰ ਸ਼ਹਿਰ ਵਿੱਖੇ ਸ੍ਰੀ ਨੌਨਿਹਾਲ ਸਿੰਘ, ਆਈ.ਪੀ.ਐਸ., ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀਮਤੀ ਵਤਸਲਾ ਗੁਪਤਾ, ਆਈ.ਪੀ.ਐਸ, ਡੀ.ਸੀ.ਪੀ, ਹੈੱਡਕੁਆਟਰ, ਅੰਮ੍ਰਿਤਸਰ, ਸ੍ਰੀ ਪਰਮਿੰਦਰ ਸਿੰਘ ਭੰਡਾਲ, ਪੀ.ਪੀ.ਐਸ, ਡੀ.ਸੀ.ਪੀ, ਲਾਅ-ਐਂਡ-ਆਰਡਰ, ਅੰਮ੍ਰਿਤਸਰ ਅਤੇ ਦੇ ਸਮੂਹ ਏ.ਡੀ.ਸੀ.ਪੀਜ਼ ਤੇ ਏ.ਸੀ.ਪੀਜ਼ ਨਾਲ ਮੀਟਿੰਗ ਕੀਤੀ ਗਈ।
    ਮੀਟਿੰਗ ਦੌਰਾਨ ਡੀ.ਜੀ.ਪੀ ਸਾਹਿਬ ਨੇ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਲੋਂ ਕੀਤੇ ਗਏ ਸੁਰੱਖਿਆ ਪ੍ਰਬੰਧਾ ਬਾਰੇ ਵਿਚਾਰ-ਵਟਾਂਦਰਾਂ ਕੀਤਾ ਅਤੇ ਦਿਸ਼ਾ ਨਿਰਦੇਸ਼ ਦਿੱਤੇ ਕਿ ਸ਼ਹਿਰ ਵਿੱਚ ਆਉਣ ਜਾਣ ਵਾਲੇ ਰਸਤਿਆ ਅਤੇ ਵਿਸ਼ੇਸ਼ ਤੌਰ ਪਰ ਧਾਰਮਿਕ ਥਾਵਾਂ ਪਰ ਸੀ.ਸੀ.ਟੀ.ਵੀ ਕੈਮਰੇ ਲਗਾਉਣ ਨੂੰ ਯਕੀਨੀ ਬਣਾਇਆ ਜਾਵੇ। ਲੋਕਾਂ ਦੀ ਭਾਵਨਾਵਾਂ ਨੂੰ ਭੜਕਾਉਂਣ ਲਈ ਗੈਰ-ਸਮਾਜਿਕ ਵਿਅਕਤੀ ਸ਼ੋਸ਼ਲ ਮੀਡੀਆਂ ਦਾ ਸਹਾਰਾ ਲੈ ਕੇ ਮਾਹੌਲ ਨੂੰ ਖਰਾਬ ਕਰਨ ਦੇ ਮੰਤਵ ਨਾਲ ਇਮੇਜ਼ ਜਾਂ ਵੀਡਿਓ ਪੋਸਟ ਕਰਕੇ ਅਫ਼ਵਾਹਾਂ ਫੈਲਾਉਂਦੇ ਹਨ, ਜੋ ਇਹਨਾਂ ਪਰ ਸਖ਼ਤ ਨਿਗਰਾਨੀ ਰੱਖੀ ਜਾਵੇ। ਆਮ ਪਬਲਿਕ ਨੂੰ ਅਪੀਲ ਕੀਤੀ ਕਿ ਉਹ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦਾ ਸਹਿਯੋਗ ਦੇਣ ਅਤੇ ਸ਼ੋਸ਼ਲ ਮੀਡੀਆਂ ਤੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੇ ਯਕੀਨ ਨਾ ਕਰਨ। ਪੁਲਿਸ ਦੀ ਸ਼ੋਸ਼ਲ ਮੀਡੀਆਂ ਟੀਮ ਵੱਲੋ ਅਜਿਹੇ ਸ਼ਰਾਰਤੀ ਅਨਸਰਾਂ ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ। ਅਗਰ ਆਪ ਦੇ ਏਰੀਆਂ ਵਿੱਚ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਸ਼ੱਕੀ ਵਸਤੂ ਨਜ਼ਰ ਆਉਂਦੀ ਹੈ ਤਾਂ ਉਸਦੀ ਸੂਚਨਾਂ ਤੁਰੰਤ ਨੇੜੇ ਦੀ ਪੁਲਿਸ ਜਾ ਪੁਲਿਸ ਕੰਟਰੋਲ ਰੂਮ, ਅੰਮ੍ਰਿਤਸਰ ਸ਼ਹਿਰ ਦੇ ਨੰਬਰ 97811-30666 ਜਾਂ 112 ਪੁਲਿਸ ਹੈਲਪ-ਲਾਈਨ ਤੇ ਦਿੱਤੀ ਜਾਵੇ।
    ਘਲੂਘਾਰੇ ਦੇ ਸਬੰਧ ਵਿੱਚ ਸ਼ਹਿਰ ਵਿੱਚ ਆਰ.ਏ.ਐਫ (RAF), ਏ.ਆਰ.ਪੀ (ARP), ਪੰਜਾਬ ਪੁਲਿਸ ਦੇ ਕਮਾਂਡੋ, ਪੀ.ਏ.ਪੀ (PAP), ਐਸ.ਓ.ਜੀ(SOG), ਘਾਤਮ ਟੀਮ (SWAT), ਟੀਅਰ ਗੈਸ ਟੀਮਾਂ ਸਮੇਤ ਲੋਕਲ ਪੁਲਿਸ ਦੇ ਕੁੱਲ ਮਿਲਾ ਕੇ ਕਰੀਬ 3500 ਜਵਾਨਾਂ ਨੂੰ ਘੱਲੂਘਾਰਾ ਡਿਊਟੀ ਪਰ ਤਾਇਨਾਤ ਕੀਤਾ ਗਿਆ ਹੈ। ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਅਮਨ-ਕਾਨੂੰਨ ਦੀ ਵਿਵਸਥਾਂ ਨੂੰ ਬਣਾਈ ਰੱਖਣ ਲਈ ਪੂਰੀ ਤਿਆਰੀ ਕੀਤੀ ਗਈ ਹੈ। ਬਾਹਰੋਂ ਆਈ ਫੋਰਸ ਲਈ ਵਧੀਆ ਰਿਹਾਇਸ਼ ਦਾ ਪ੍ਰਬੰਧ ਕੀਤਾ ਅਤੇ ਨਾਕਿਆਂ ਪਰ ਫੋਰਸ ਨੂੰ ਖਾਣਾ ਤੇ ਪੀਣ ਵਾਲ ਪਾਣੀ ਪਹੁੰਚਾਉਣ ਲਈ ਢੁੱਕਵੇ ਪ੍ਰਬੰਧ ਕੀਤੇ ਗਏ ਹਨ।

Related Articles

Leave a Comment