ਚੰਡੀਗੜ੍ਹ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ 5 ਜਨਵਰੀ ਨੂੰ ਪੰਜਾਬ ਦੇ ਸਾਰੇ ਟੋਲ ਪਲਾਜ਼ਾ ਬੰਦ ਕਰਨ ਦਾ ਐਲਾਨ ਕੀਤਾ ਹੈ। ਇਹ ਸਾਰੇ ਟੋਲ ਪਲਾਜ਼ਾ 12 ਤੋਂ ਵਜੇ ਤੋਂ 3 ਵਜੇ ਤੱਕ ਬੰਦ ਰਹਿਣਗੇ। ਦੱਸ ਦੇਈਏ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਇਹ ਫ਼ੈਸਲਾ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਮੰਗ ਪੱਤਰ ਨਾਲ ਸਹਿਮਤ ਹੁੰਦਿਆ ਲਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕਿਸਾਨ-ਮਜ਼ਦੂਰ ਕਮੇਟੀ ਵੱਲੋਂ ਪੰਜਾਬ ਦੇ 18 ਟੋਲ 15 ਜਨਵਰੀ ਤੱਕ ਮੁਫ਼ਤ ਕੀਤੇ ਜਾ ਚੁੱਕੇ ਹਨ। ਇਸ ਸਬੰਧੀ ਗੱਲ ਕਰਦਿਆਂ BKU ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਕ ‘ਚ ਹੋ ਗਈ ਹੈ, ਜਿਸ ਦੀ ਮਿਸਾਲ ਜ਼ੀਰਾ ਫੈਕਟਰੀ ਹੈ। ਜਿਨ੍ਹਾਂ ਮੰਗਾਂ ‘ਤੇ ਕਿਸਾਨ-ਮਜ਼ਦੂਰ ਕਮੇਟੀ ਸੰਘਰਸ਼ ਕਰ ਰਹੀ ਹੈ, ਉਨ੍ਹਾਂ ਨੂੰ ਮੰਨਦਿਆਂ ਪੰਜਾਬ ਦੇ ਸਾਰੇ ਟੋਲ ਮੁਫ਼ਤ ਕੀਤੇ ਜਾਣਗੇ।
ਕੀ ਹਨ ਕਿਸਾਨਾਂ ਦੀਆਂ ਮੰਗਾਂ?
– ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇ
– ਫ਼ਸਲਾਂ ਦੇ ਲਾਹੇਵੰਦ ਭਾਅ ਦਿੱਤੇ ਜਾਣ
– ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਹੋਰ ਵੀ ਕਈ ਮੰਗਾਂ
ਇਸ ਤੋਂ ਪਹਿਲਾਂ ਪੰਜਾਬ ਦੇ 18 ਟੋਲ ਪਲਾਜ਼ੇ ਬੰਦ ਕੀਤੇ ਜਾ ਚੁੱਕੇ ਹਨ ਹਨ :
* ਹੁਸ਼ਿਆਰਪੁਰ: ਮੁਕੇਰੀਆਂ, ਚਿਲਾਂਗ, ਚੱਬੇਵਾਲ, ਮਾਨਸਰ ਅਤੇ ਗੜ੍ਹਦੀਵਾਲਾ
* ਫ਼ਿਰੋਜ਼ਪੁਰ: ਗਿੱਦੜਪਿੰਡੀ ਅਤੇ ਫ਼ਿਰੋਜ਼ਸ਼ਾਹ
* ਅੰਮ੍ਰਿਤਸਰ: ਕੱਥੂਨੰਗਲ, ਮਾਨਾਂਵਾਲਾ ਅਤੇ ਅਟਾਰੀ
* ਫਾਜ਼ਿਲਕਾ: ਕਲੰਦਰ ਤੇ ਮਾਮੋਜ਼ੇ
* ਜਲੰਧਰ: ਚੱਕਬਾਹਮਣੀਆਂ
* ਪਠਾਨਕੋਟ: ਦੀਨਾਨਗਰ
* ਕਪੂਰਥਲਾ: ਢਿਲਵਾਂ
* ਮੋਗਾ: ਬਾਘਾਪੁਰਾਣਾ
* ਤਰਨਤਾਰਨ : ਉਸਮਾ, ਮਾਨ