Home » ਥਾਣਾ ਸਦਰ ਵੱਲੋਂ ਗਰਾਈਨਡਰ ਐਪ ਰਾਂਹੀ ਬਣੇ ਦੋਸਤ ਵੱਲੋਂ ਮੁਦੱਈ ਨੂੰ ਨੌਕਰੀ ਦਾ ਝਾਂਸਾ ਕੇ ਦੇ ਠੱਗੀ ਮਾਰਨ ਵਾਲਾ ਗ੍ਰਿਫ਼ਤਾਰ

ਥਾਣਾ ਸਦਰ ਵੱਲੋਂ ਗਰਾਈਨਡਰ ਐਪ ਰਾਂਹੀ ਬਣੇ ਦੋਸਤ ਵੱਲੋਂ ਮੁਦੱਈ ਨੂੰ ਨੌਕਰੀ ਦਾ ਝਾਂਸਾ ਕੇ ਦੇ ਠੱਗੀ ਮਾਰਨ ਵਾਲਾ ਗ੍ਰਿਫ਼ਤਾਰ

by Rakha Prabh
25 views
ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਵਰਿੰਦਰ ਸਿੰਘ ਖੋਸਾ, ਪੀ.ਪੀ.ਐਸ, ਏ.ਸੀ.ਪੀ ਨੋਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਸਦਰ, ਅੰਮ੍ਰਿਤਸਰ ਇੰਸਪੈਕਟਰ ਅਮੋਲਕਦੀਪ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਯੌਜ਼ਨਾਬੰਦ ਤਰੀਕੇ ਨਾਲ ਦੋਸ਼ੀ ਕਰਨਦੀਪ ਸਿੰਘ ਉਰਫ਼ ਕਰਨ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਬੁੱਗੇ, ਜ਼ਿਲ੍ਹਾ ਤਰਨ ਤਾਰਨ ਨੂੰ ਕਾਬੂ ਕਰਕੇ ਮੋਬਾਇਲ ਫ਼ੋਨ ਸਮੇਤ 5 ਸਿਮ ਬ੍ਰਾਮਦ ਕੀਤੇ ਗਏ।
ਇਹ ਮੁਕੱਦਮਾਂ ਮੁਦੱਈ ਬਿਪਿਨ ਕੁਮਾਰ ਪੁੱਤਰ ਨੰਦ ਲਾਲ ਵਾਸੀ ਪਿੰਡ ਜਹਾਗੀਰਪੁਰ, ਜ਼ਿਲ੍ਹਾ ਸਿੳਹਾਰ, (ਬਿਹਾਰ) ਹਾਲ ਅਜੀਤ ਨਗਰ, ਅੰਮ੍ਰਿਤਸਰ ਦੇ ਬਿਆਨ ਤੇ ਮੁਕੱਦਮਾਂ ਨੰਬਰ 251 ਮਿਤੀ 31-8-2023 ਜੁਰਮ 420 ਭ:ਦ:, 66 (ਡੀ) ਆਈ.ਟੀ ਐਕਟ-2000, ਥਾਣਾ ਸਦਰ, ਅੰਮ੍ਰਿਤਸਰ ਵਿਖੇ ਦਰਜ਼ ਹੋਇਆ ਸੀ। ਜਿਸਨੇ ਆਪਣੇ ਬਿਆਨ ਕੀਤਾ ਕਿ ਮੈਂ ਗੇਅ ਹਾਂ ਅਤੇ ਗਰਾਈਨਡਰ ਐਪ ਦਾ ਇਸਤੇਮਾਲ ਕਰਦਾ ਹਾਂ ਤੇ ਇਸ ਐਪ ਰਾਂਹੀ ਗੇਅ ਆਪਸ ਵਿੱਚ ਗੱਲ ਬਾਤ ਕਰਦੇ ਹਨ ਤੇ ਇਸ ਐਪ ਰਾਂਹੀ ਮਿਤੀ 16/17-8-2023 ਨੂੰ ਮੈਨੂੰ ਕਰਨਦੀਪ ਸਿੰਘ ਉਰਫ਼ ਕਰਨ ਨਾਮ ਦਾ ਲੜਕਾ ਮਿਲਿਆ ਤੇ ਸਾਡੀ ਆਪਸ ਵਿੱਚ ਗੱਲਬਾਤ ਸ਼ੁਰੂ ਹੋਈ ਤੇ ਅਸੀਂ ਆਪਸ ਵਿੱਚ ਮਿਲੇ ਤੇ ਕਰਨਦੀਪ ਸਿੰਘ ਨੇ ਮੈਨੂੰ ਕਿਹਾ ਕਿ ਮੈ, ਤੈਨੂੰ ਐਚ.ਡੀ.ਐਫ਼.ਸੀ ਬੈਂਕ ਵਿੱਚ ਨੌਕਰੀ ਦਿਵਾ ਦੇਵਾਗਾਂ, ਜਿਸ ਕਰਕੇ ਮੈਂ ਹੁਣ ਤੱਕ ਵੱਖ-ਵੱਖ ਤਰੀਕਾਂ ਵਿੱਚ 23,600/-ਰੁਪਏ ਫ਼ੋਨ ਐਪ ਦੇ ਜਰੀਏ ਕਰਨਦੀਪ ਸਿੰਘ ਨੂੰ ਟਰਾਂਸਫਰ ਕਰ ਦਿੱਤੇ ਪਰ ਕਰਨਦੀਪ ਸਿੰਘ, ਮੇਰੇ ਤੋਂ ਹੋਰ ਪੈਸਿਆ ਦੀ ਡਿਮਾਂਡ ਕਰ ਰਿਹਾ ਹੈ। ਮੈਨੂੰ ਸ਼ੱਕ ਹੈ ਕਿ ਕਰਨਦੀਪ ਸਿੰਘ ਮੇਰੇ ਨਾਲ ਧੋਖਾਧੜੀ ਕਰ ਰਿਹਾ ਹੈ ਤੇ ਅੱਜ ਫ਼ਿਰ ਮੇਰੇ ਪਾਸੋਂ 7000/-ਰੁਪਏ ਲੈਣ ਲਈ ਖੰਡੇ ਵਾਲਾ ਚੌਕ ਮਜੀਠਾ ਰੋਡ, ਅੰਮ੍ਰਿਤਸਰ ਵਿੱਖੇ ਆ ਰਿਹਾ ਹੈ। ਜਿਸਤੇ ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾਂ ਦਰਜ ਕੀਤਾ ਗਿਆ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।

Related Articles

Leave a Comment