ਚੋਹਲਾ ਸਾਹਿਬ/ਤਰਨਤਾਰਨ,7 ਜੂਨ (ਰਾਕੇਸ਼ ਨਈਅਰ)
13 ਸਿੱਖ ਲਾਈਟ ਇਨਫੈਂਟਰੀ ਮਾਝਾ ਸੰਘਰਸ਼ ਕਮੇਟੀ ਦੀ ਮੀਟਿੰਗ ਬੱਸ ਸਟੈਂਡ ਚੋਹਲਾ ਸਾਹਿਬ ਵਿਖੇ ਸਥਿਤ ਇੱਕ ਹੋਟਲ ਵਿੱਚ ਹੋਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਪਟਨ ਜਸਪਾਲ ਸਿੰਘ ਅਤੇ ਹੌਲਦਾਰ ਬਲਬੀਰ ਸਿੰਘ ਚੋਹਲਾ ਸਾਹਿਬ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸ਼੍ਰੀ ਲੰਕਾ ਦੀ ਲੜਾਈ ‘ਤੇ ਜਿੱਤ ਹਾਸਲ ਕਰਨ ਵਾਲੇ ਦਿਨ (ਜਾਫ਼ਨਾ ਡੇ) ਮਨਾਉਣ ਬਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਦਿਹਾੜਾ 24 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।ਜਿਸ ਵਿੱਚ ਪੂਰੇ ਪੰਜਾਬ ਦੇ ਸਿਰਫ਼ 13 ਐਸਐਲਆਈ ਦੇ ਐਕਸ ਸਰਵਿਸਮੈਨ ਹੀ ਸ਼ਾਮਲ ਹੋਣਗੇ।ਇਸ ਮੀਟਿੰਗ ਵਿੱਚ ਸੂਬੇਦਾਰ ਮੇਜਰ ਨੱਥਾ ਸਿੰਘ,ਸੂਬੇਦਾਰ ਦਰਸ਼ਨ ਸਿੰਘ,ਸੂਬੇਦਾਰ ਤਰਸੇਮ ਸਿੰਘ,ਸੂਬੇਦਾਰ ਬਲਦੇਵ ਸਿੰਘ,ਸੂਬੇਦਾਰ ਜਗਦੀਸ਼ ਸਿੰਘ,ਸੂਬੇਦਾਰ ਸੁਖਦੇਵ ਸਿੰਘ,ਹੌਲਦਾਰ ਬਲਬੀਰ ਸਿੰਘ ਸਰਹਾਲੀ,ਹੌਲਦਾਰ ਸਵਿੰਦਰ ਸਿੰਘ ਚੋਹਲਾ,ਹੌਲਦਾਰ ਨਿਰਮਲ ਸਿੰਘ,ਹੌਲਦਾਰ ਅਜੀਤ ਸਿੰਘ,ਹੌਲਦਾਰ ਭੁਪਿੰਦਰ ਸਿੰਘ ਜੌੜਾ,ਹੌਲਦਾਰ ਹਰਵੰਤ ਸਿੰਘ,ਹੌਲਦਾਰ ਪ੍ਰਤਾਪ ਸਿੰਘ,ਹੌਲਦਾਰ ਭਜਨ ਸਿੰਘ, ਹੌਲਦਾਰ ਅਵਤਾਰ ਸਿੰਘ ਬੁੱਘਾ,ਹੌਲਦਾਰ ਦਲਬੀਰ ਸਿੰਘ,ਹੌਲਦਾਰ ਗੁਰਮੇਜ ਸਿੰਘ,ਹੌਲਦਾਰ ਨਾਜਰ ਸਿੰਘ ਆਦਿ ਸ਼ਾਮਲ ਹੋਏ