ਲੁਟੇਰੇ ਦਿਨ ਦਿਹਾੜੇ ਬਜ਼ੁਰਗ ਔਰਤ ਤੋਂ 51 ਹਜ਼ਾਰ ਦੀ ਨਗਦੀ ਖੋਹਕੇ ਹੋਏ ਫਰਾਰ
ਸੂਲਰ ਘਰਾਟ, 13 ਸਤੰਬਰ : ਕਸਬਾ ਸੂਲਰ ਦੇ ਨੇੜਲੇ ਪਿੰਡ ਛਾਹੜ ਵਿਖੇ ਲੁਟੇਰਿਆਂ ਵੱਲੋਂ ਦਿਨ ਦਿਹਾੜੇ ਇਕ ਬਜੁਰਗ ਔਰਤ ਤੋਂ ਪੈਸੇ ਖੋਹ ਕੇ ਭੱਜਣ ਦਾ ਸਮਾਚਾਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਕ ਬਜੁਰਗ ਔਰਤ ਸਰਬਜੀਤ ਕੌਰ ਪਤਨੀ ਬੰਤ ਰਾਮ ਵਾਸੀ ਛਾਹੜ ਆਪਣੇ ਪਿੰਡ ਦੀ ਭਾਰਤੀ ਸਟੇਟ ਬੈਂਕ ਚੋਂ 51000 ਹਜਾਰ ਰੁਪਏ ਕਢਵਾਕੇ ਵਾਪਸ ਘਰ ਨੂੰ ਜਾ ਰਹੀ ਸੀ ਤਾਂ ਪਿੱਛਾ ਕਰ ਰਹੇ ਲੁਟੇਰੇ ਬੈਂਕ ਤੋਂ ਥੋੜ੍ਹੀ ਦੂਰ ਗਲੀ ’ਚ ਝਪਟ ਮਾਰ ਕੇ ਪੈਸੇ ਖੋਹ ਕੇ ਫਰਾਰ ਹੋ ਗਏ।