ਹੜ੍ਹ ਰਾਹਤ ਕੈਂਪਾਂ ਤੋਂ ਘਰ ਪਰਤ ਰਹੀ ਬੱਸ ਨੂੰ ਲੱਗੀ ਅੱਗ, 12 ਬੱਚਿਆਂ ਸਮੇਤ ਡੇਢ ਦਰਜ਼ਨ ਵਿਅਕਤਆਂ ਦੀ ਮੌਤ
ਇਸਲਾਮਾਬਾਦ, 13 ਅਕਤੂਬਰ : ਪਾਕਿਸਤਾਨ ’ਚ ਲੋਕਾਂ ਨਾਲ ਭਰੀ ਬੱਸ ਨੂੰ ਅੱਗ ਲੱਗ ਗਈ। ਇਸ ਘਟਨਾ ’ਚ 12 ਬੱਚਿਆਂ ਸਮੇਤ 18 ਵਿਅਕਤੀਆਂ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਅਤੇ ਬਚਾਅ ਕਰਮਚਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਸ ਸਾਲ ਪਾਕਿਸਤਾਨ ’ਚ ਮਾਨਸੂਨ ਦੌਰਾਨ ਭਾਰੀ ਮੀਂਹ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਦੇਸ਼ ਦਾ ਇੱਕ ਤਿਹਾਈ ਹਿੱਸਾ ਹੜ੍ਹ ਦੇ ਪਾਣੀ ’ਚ ਡੁੱਬ ਗਿਆ ਹੈ, 80 ਲੱਖ ਲੋਕ ਬੇਘਰੇ ਹੋ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਹੜ੍ਹ ਰਾਹਤ ਕੈਂਪਾਂ ਤੋਂ ਘਰ ਪਰਤ ਰਹੀ ਸੀ ਕਿ ਰਸਤੇ ’ਚ ਇਸ ਨੂੰ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਸਬੰਧੀ ਅਜੇ ਕੋਈ ਜਾਣਰਕਾਰੀ ਨਹੀਂ ਮਿਲੀ ਹੈ।