ਮੋਗਾ 28 ਨਵੰਬਰ (ਕੇਵਲ ਸਿੰਘ ਘਾਰੂ) 30 ਨਵੰਬਰ 2024 ਦਿਨ ਸ਼ਨੀਵਾਰ ਨੂੰ 132 ਕੇ ਵੀ ਧੱਲੇਕੇ ਬਿਜਲੀ ਘਰ ਤੋਂ ਚਲਦੇ 11ਕੇ ਵੀ ਫੈਕਟਰੀ ਏਰੀਆ ਫੀਡਰ, 11ਕੇ ਵੀ ਫੈਕਟਰੀ ਰੱਤੀਆਂ ਬ੍ਰਾਂਚ ਫੀਡਰ,11ਕੇ ਵੀ ਰੱਤੀਆਂ 1+2 ਏ ਪੀ ਫੀਡਰ, 11 ਕੇ ਵੀ ਲੰਢੇ ਕੇ ਸ਼ਹਿਰੀ ਫੀਡਰ ਅਤੇ 11ਕੇ ਵੀ ਖੋਸਾ AP,11 ਕੇ ਵੀ ਧੱਲੇ ਕੇ 1 ਏ ਪੀ, 11ਕੇ ਵੀ ਇੰਡਸਟਰੀ ਸ਼ਹਿਰੀ, ਫੀਡਰ ਜ਼ਰੂਰੀ ਮੁਰੰਮਤ ਲਈ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ ਅਤੇ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਡੀ ਓ ਆਰਿਸ ਗੋਇਲ ਉੱਤਰੀ ਮੋਗਾ ਅਤੇ ਜੇ ਈ ਰਜਿੰਦਰ ਸਿੰਘ ਵਿਰਦੀ ਪਾਵਰਕੌਮ ਵਿਭਾਗ ਉੱਤਰੀ ਮੋਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਾਲ ਜ਼ੀਰਾ ਰੋਡ ਤੇ ਚੱਲਦੀਆਂ ਫੈਕਟਰੀਆਂ ਅਤੇ ਰੱਤੀਆਂ ਰੋਡ ਤੇ ਚੱਲਦੀਆਂ ਫੈਕਟਰੀਆਂ,ਲੰਢੇਕੇ ਕੇ ਪਿੰਡ, ਬਰਾੜ ਸਟਰੀਟ, ਸਿੱਧੂ ਸਟਰੀਟ, ਦੁੱਨੇਕੇ, ਅਤੇ ਕੁਝ ਖੇਤੀ ਸੈਕਟਰ ਨਾਲ ਸਬੰਧਤ ਏਰੀਆ ਪ੍ਰਭਾਵਿਤ ਰਹੇਗਾ।