ਹੁਸਿ਼ਆਰਪੁਰ, 27 ਅਗਸਤ (ਤਰਸੇਮ ਦੀਵਾਨਾ)-ਚੰਦਰਯਾਨ-3 ਦੇ ਸਫਲਤਾ ਪੂਰਵਕ ਚੰਨ ਤੇ ਪੁੱਜਣ ਤੇ ਖੁਸੀਂ ਦਾ ਪ੍ਰਗਟਾਵਾ ਕਰਦੇ ਹੋਏ ਬੇਗਮਪੁਰਾ ਟਾਇਗਰ ਫੋਰਸ ਦੇ ਸੂਬਾ ਪ੍ਰਧਾਨ ਵੀਰਪਾਲ ਠਰੋਲੀ,ਦੋਆਬਾ ਪ੍ਰਧਾਨ ਨੇਕੂ ਅਜਨੋਹਾ ਤੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਸਾਝੇ ਰੂਪ ਵਿੱਚ ਕਿਹਾ ਕਿ ਇਸ ਸਫਲਤਾ ਨਾਲ ਭਾਰਤ ਨੇ ਆਪਣੀ ਤਕਨੀਕ ਦਾ ਪੂਰੇ ਬ੍ਰਹਿਮੰਡ ਵਿੱਚ ਝੰਡਾ ਗੱਡਿਆ ਹੈ, ਜਿਸ ਦਾ ਸਿਹਰਾ ਇਸਰੋ ਦੇ ਵਿਗਿਆਨੀਆਂ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਮੋਦੀ ਸਰਕਾਰ ਇਸ ਸਫਲਤਾ ਦਾ ਸਿਹਰਾ ਆਪਣੇ ਸਿਰ ਬੰਨ ਰਹੀ ਹੈ, ਉਸਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਦੇਸ਼ ਵਿੱਚ ਕਿੰਨੇ ਲੋਕ ਭੁੱਖ ਨਾਲ ਮਰ ਰਹੇ ਹਨ ਅਤੇ ਕਿੰਨਿਆਂ ਕੋਲ ਰਹਿਣ ਲਈ ਘਰ ਨਹੀਂ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਹਰ ਸਾਲ ਲੱਖਾਂ ਹੀ ਜਨਮ ਵੇਲੇ ਬੱਚੇ ਅਤੇ ਉਨ੍ਹਾਂ ਜਨਮ ਦੇਣ ਵਾਲੀਆਂ ਔਰਤਾਂ ਮਰ ਜਾਂਦੀਆਂ ਹਨ। ਇਸ ਦਾ ਸਿਹਰਾ ਕਿਸ ਨੂੰ ਜਾਂਦਾ ਹੈ? ਉਨ੍ਹਾਂ ਕਿਹਾ ਕਿ ਫਿਨਮੈਂਡ, ਡੈਨਮਾਰਕ, ਆਈਸਲੈਂਡ, ਇਜਰ਼ਾਇਲ, ਨੀਦਰਲੈਂਡ, ਸਵੀਡਨ, ਨਾਰਵੇ, ਸਵਿਟਜ਼ਰਲੈਂਡ ਅਤੇ ਨਿਊਜ਼ੀਲੈਂਡ ਆਦਿ ਦੇਸ਼ ਭਾਰਤ ਤੋਂ ਬਹੁਤ ਖੁਸ਼ਹਾਲ ਹਨ, ਉਨ੍ਹਾਂ ਨੇ ਚੰਨ ਤੇ ਜਾਣ ਦੀ ਬਜਾਏ ਆਪਣੇ ਨਾਗਰਿਕਾਂ ਨੂੰ ਮਿਆਰੀਆਂ ਸਿਹਤ ਅਤੇ ਸਿੱਖਿਆ ਦੀਆ ਸਹੂਲਤਾਂ ਦਿੱਤੀਆਂ ਹੋਈਆਂ ਹਨ, ਜਿਸ ਕਾਰਨ ਉੱਥੇ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਦੀ ਜਣੇਪੇ ਸਮੇਂ ਮੌਤ ਦਰ ਬਹੁਤ ਘੱਟ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਹੋਰ ਗ੍ਰਹਿਆਂ ਤੇ ਖੋਜਾਂ ਕਰਨ ਦੀ ਬਜਾਏ ਆਪਣੇ ਦੇਸ਼ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਯਤਨ ਕੀਤੇ ਜਾਣ।