Home » ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (295) ਦੀ ਅਹਿਮ ਮੀਟਿੰਗ,ਚ ਪੁੱਜੇ ਐਸ ਐਮ ੳ ਨੇ ਕੰਮਾਂ ਦੀ ਕੀਤੀ ਸ਼ਲਾਘਾ

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (295) ਦੀ ਅਹਿਮ ਮੀਟਿੰਗ,ਚ ਪੁੱਜੇ ਐਸ ਐਮ ੳ ਨੇ ਕੰਮਾਂ ਦੀ ਕੀਤੀ ਸ਼ਲਾਘਾ

by Rakha Prabh
188 views

ਜ਼ੀਰਾ/ ਫਿਰੋਜ਼ਪੁਰ 30 ਨਵੰਬਰ (ਗੁਰਪ੍ਰੀਤ ਸਿੰਘ ਸਿੱਧੂ )

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ.295 ਬਲਾਕ ਜ਼ੀਰਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਡਾ ਅਾਤਮਾ ਸਿੰਘ ਕੰਡਿਆਲ ਦੀ ਪ੍ਰਧਾਨਗੀ ਅਤੇ ਸੀਨੀਅਰ ਆਗੂ ਡਾ ਗੁਰਜੀਤ ਸਿੰਘ ਪੰਡੋਰੀ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸਿਵਲ ਹਸਪਤਾਲ ਜ਼ੀਰਾ ਦੇ ਐਸ ਐਮ ਓ ਡਾ ਮਨਦੀਪ ਕੌਰ ਆਪਣੀ ਟੀਮ ਸਮੇਤ ਪੁੱਜੇ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸ ਐਮ ਓ ਡਾ ਮਨਦੀਪ ਕੌਰ ਨੇ ਕਿਹਾ ਕਿ ਹਲਕਾ ਜ਼ੀਰਾ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਸਲੱਮ ਏਰੀਆ ਵਿੱਚ ਕੰਮ ਕਰਦੇ ਪ੍ਰੈਕਟੀਸ਼ਨਰਾਂ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਜੋ ਜ਼ਿਮੇਵਾਰੀ ਨਿਭਾਈ ਅਤਿ ਸ਼ਲਾਘਾਯੋਗ ਕਾਰਜ ਹਨ। ਉਨ੍ਹਾਂ ਪ੍ਰਕਟੀਸਨਾ ਨੂੰ
ਸਾਫ਼ ਸੁਥਰੀ ਪ੍ਰੈਕਟਿਸ ਕਰਨ ਦੇ ਨਾਲ ਨਾਲ ਸਮਾਜ ਸੇਵਾ ਨਿਭਾਉਣ ਲਈ ਪ੍ਰੇਰਿਤ ਕਰਦਿਆਂ ਪੰਜਾਬ ਵਿੱਚ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਨੂੰ ਰੋਕਣ ਲਈ ਸਮਾਜ ਅੰਦਰ ਨਸ਼ੇ ਦੀ ਵਰਤੋਂ ਕਰਨ ਵਾਲੇ ਹਰ ਇੱਕ ਵਿਅਕਤੀ ਨੂੰ ਪ੍ਰੇਰਿਤ ਕਰਕੇ ਨਸ਼ਿਆਂ ਦੀਆਂ ਭੈੜੀਆਂ ਅਲਾਮਤਾਂ ਬਾਰੇ ਜਾਣਕਾਰੀ ਦਿੰਦਿਆਂ ਨਸ਼ੇ ਛੱਡਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਨਸ਼ੇ ਦੇ ਆਦੀ ਵਿਅਕਤੀ ਦਾ ਪਰਿਵਾਰ ਵੀ ਖੁਸ਼ਹਾਲ ਜਿੰਦਗੀ ਜੀਅ ਸਕੇ। ਉਨ੍ਹਾਂ ਸਰਕਾਰੀ ਹਸਪਤਾਲ ਵਿੱਚ ਆਈਆਂ ਨਵੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਵਲ ਹਸਪਤਾਲ ਜ਼ੀਰਾ ਵਿੱਚ ਨਵੀ ਅੈਕਸਰੇ ਮਸ਼ੀਨ ਲੱਗ ਚੁੱਕੀ ਹੈ ਅਤੇ ਈ, ਸੀ, ਜੀ ਵੀ , ਖੂਨ ਦੇ ਟੈਸਟ ਫਰੀ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿੱਚ ਹੀ ਨਵੀਂ ਕ੍ਰਿਸ਼ਨਾ ਲੈਬ ਖੁਲ ਚੁੱਕੀ ਹੈ ਅਤੇ ਬਹੁਤ ਘੱਟ ਰੇਟਾਂ ਤੇ ਹਲ ਪ੍ਰਕਾਰ ਦੇ ਟੈਸਟ ਕੀਤੇ ਜਾਂਦੇ ਹਨ। ਉਨ੍ਹਾਂ ਹਲਕਾ ਜ਼ੀਰਾ ਦੇ ਸਮੂੰਹ ਲੋਕਾਂ ਨੂੰ ਸਰਕਾਰੀ ਹਸਪਤਾਲ ਵਿੱਚ ਮਿਲਣ ਵਾਲੀਆਂ ਸਹੂਲਤਾਂ ਦਾ ਲਾਭ ਲੈਣ ਦੀ ਅਪੀਲ ਕੀਤੀ। ਇਸ ਮੌਕੇ ਟੀ, ਬੀ ਵਿਭਾਗ ਦੇ ਇੰਚਾਰਜ ਡਾ ਹਰਪ੍ਰੀਤ ਸਿੰਘ ਨੇ ਟੀਬੀ ਦੀ ਭਿਆਨਕ ਬਿਮਾਰੀ ਬਾਰੇ ਮਹੱਤਵਪੂਰਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਾ ਇਲਾਜ ਬਿਲਕੁੱਲ ਫਰੀ ਕੀਤਾ ਜਾਂਦਾ ਹੈ ਅਤੇ ਜੋ ਸਪੂਟਮ ਕਲਚਰ ਟੈਸਟ ਪਹਿਲਾਂ ਫਿਰੋਜ਼ਪੁਰ ਕੀਤਾ ਜਾਂਦਾ ਸੀ ਹੁਣ ਜ਼ੀਰਾ ਦੇ ਹਸਪਤਾਲ ਵਿੱਚ ਹੀ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਟੀਬੀ ਦੀ ਬੀਮਾਰੀ ਦਾ ਇਲਾਜ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਦੀ ਬਜਾਏ ਸਰਕਾਰੀ ਹਸਪਤਾਲ ਵਿੱਚ ਬਿੱਲਕੁਲ ਮੁਫ਼ਤ ਕੀਤਾ ਜਾਂਦਾ ਹੈ । ਇਸ ਦੌਰਾਨ ਏਡਜ਼ ਦੀ ਨਾਮੁਰਾਦ ਬੀਮਾਰੀ ਬਾਰੇ ਜਾਣਕਾਰੀ ਦਿੰਦਿਆਂ ਡਾਕਟਰ ਅੰਜਲੀ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬੀਮਾਰੀ ਲਾਇਲਾਜ ਨਹੀਂ ਹੈ ਪਰ ਜੇਕਰ ਇਸ ਦਾ ਸਹੀ ਸਮੇਂ ਤੇ ਇਲਾਜ ਨਾ ਕੀਤਾ ਜਾਵੇ ਤਾਂ ਮਰੀਜ਼ ਦੀ ਜਾਨ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ ਤੇ ਮਰੀਜ਼ ਦੀ ਜਾਣਕਾਰੀ ਵੀ ਗੁਪਤ ਰੱਖੀ ਜਾਂਦੀ ਹੈ।ਮੀਟਿੰਗ ਦੀ ਸਮਾਪਤੀ ਦੌਰਾਨ ਪ੍ਰਧਾਨ ਡਾ ਅਾਤਮਾ ਸਿੰਘ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ ਮਨਦੀਪ ਕੌਰ ਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਜੱਥੇਬੰਦੀ ਪਹਿਲਾਂ ਵੀ ਸਰਕਾਰੀ ਹਸਪਤਾਲ ਵੱਲੋਂ ਉਲੀਕੇ ਗਏ ਪ੍ਰੋਗਰਾਮ ਤੇ ਦਿੱਤੀਆਂ ਹਦਾਇਤਾਂ ਤੇ ਪਹਿਰਾ ਦਿੰਦੀ ਆ ਰਹੀ ਹੈ ਅਤੇ ਅੱਗੇ ਤੋਂ ਵੀ ਜੋ ਉਨ੍ਹਾਂ ਨੂੰ ਐਸ ਐਮ ਓ ਜ਼ੀਰਾ ਅਦੇਸ ਜਾਰੀ ਕਰਨਗੇ ਉਨ੍ਹਾਂ ਦੀ ਪਾਲਣਾ ਕੀਤੀ ਜਾਵੇਗੀ । ਇਸ ਮੀਟਿੰਗ ਵਿੱਚ ਪ੍ਰਧਾਨ ਡਾ ਅਾਤਮਾ ਸਿੰਘ ਕੰਡਿਆਲ ਅਤੇ ਡਾ ਗੁਰਜੀਤ ਸਿੰਘ ਪੰਡੋਰੀ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਗੁਰਦਿੱਤ ਸਿੰਘ, ਜਿਲ੍ਹਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਸੁੱਖੇ ਵਾਲਾ ਤੇ ਜਸਵਿੰਦਰ ਸਿੰਘ ਸੋਢੀ ਵਾਲਾ, ਚੇਅਰਮੈਨ ਜਰਨੈਲ ਸਿੰਘ , ਵਾਈਸ ਚੇਅਰਮੈਨ ਧਰਮਿੰਦਰ ਸਿੰਘ, ਜਨਰਲ ਸਕੱਤਰ ਹਰਵਿੰਦਰ ਸਿੰਘ , ਸੁਖਦੀਪ ਸਿੰਘ , ਕੈਸ਼ੀਅਰ ਗੁਰਪ੍ਰੀਤ ਸਿੰਘ ਸੋਢੀ ਵਾਲਾ,ਪ੍ਰੈਸ ਸਕੱਤਰ ਵਰਿੰਦਰ ਸਿੰਘ , ਜੂਆਇੰਟ ਸਕੱਤਰ ਬੋਹੜ ਸਿੰਘ, ਸੀਨੀਅਰ ਆਗੂ ਅਜ਼ਮੇਰ ਸਿੰਘ ਢੇਰੂ,ਕੁਲਬੀਰ ਸਿੰਘ, ਪੂਰਨ ਸਿੰਘ, ਸ਼ਮਸ਼ੇਰ ਸਿੰਘ,ਬਲਜੀਤ ਸਿੰਘ ,ਹਰਬੰਸ ਸਿੰਘ, ਸ਼ੋਸ਼ਲ ਮੀਡੀਆ ਇੰਚਾਰਜ ਰਾਜਵਿੰਦਰ ਸਿੰਘ, ਕੁਲਵੰਤ ਸਿੰਘ, ਸੰਦੀਪ ਸਿੰਘ, ਹਰਦੀਪ ਸਿੰਘ, ਲਖਵਿੰਦਰ ਸਿੰਘ,ਮਨਜੀਤ ਸਿੰਘ, ਲਵਲੀ ਸਿੰਘ, ਵਿਜੇ ਕੁਮਾਰ, ਸਲਵਿੰਦਰ ਸਿੰਘ, ਰਾਜਨਦੀਪ ਸਿੰਘ, ਸੁਰਜੀਤ ਸਿੰਘ, ਗੁਰਵਿੰਦਰ ਸਿੰਘ ਲਹੁੱਕੇ, ਜਸਵਿੰਦਰ ਸਿੰਘ ਵਲਟੋਹਾ, ਕੁਲਵਿੰਦਰ ਸਿੰਘ, ਮੁਖਤਿਆਰ ਸਿੰਘ, ਗੁਰਜੰਟ ਸਿੰਘ, ਸੋਨੂੰ, ਹਰਚਰਨ ਸਿੰਘ, ਤਰਸੇਮ ਸਿੰਘ ਸ਼ਿੰਦਰਪਾਲ ਸਿੰਘ, ਗੁਰਵਿੰਦਰ ਸਿੰਘ ਚੋਹਲਾ, ਜਗਮੀਤ ਸਿੰਘ, ਗੁਰਭੇਜ ਸਿੰਘ, ਮਨਪ੍ਰੀਤ ਸਿੰਘ, ਗੁਰਮੀਤ ਸਿੰਘ, ਬਚਿੱਤਰ ਸਿੰਘ, ਜਸਕਰਨ ਸਿੰਘ, ਧਰਮਿੰਦਰ ਸਿੰਘ ਬਲਖੰਡੀ, ਜੋਗਿੰਦਰ ਸਿੰਘ,ਸੰਜੀਵ ਕੁਮਾਰ, ਹਰਜਿੰਦਰ ਸਿੰਘ, ਪਵਨਵੀਰ, ਅੰਗਰੇਜ਼ ਸਿੰਘ, ਪਰਦੀਪ ਸਿੰਘ, ਨਛੱਤਰ ਸਿੰਘ, ਗੁਰਮੇਲ ਸਿੰਘ, ਗਗਨਦੀਪ, ਸਰਬਜੀਤ, ਕਾਰਜ ਸਿੰਘ,ਗੁਰਬਖਸ਼ ਸਿੰਘ ,ਆਲਮਦੀਪ ਸਿੰਘ ਅਤੇ ਸੰਤੋਖ ਸਿੰਘ ਆਦਿ ਕਰੀਬ ਸੱਠ ਪ੍ਰੈਕਟੀਸ਼ਨਰਾ ਨੇ ਹਿੱਸਾ ਲਿਆ।

Related Articles

Leave a Comment