Home » ਹਲਕਾ ਗਿੱਦੜਬਾਹਾ ਵਿਖੇ 17 ਨਵੰਬਰ ਨੂੰ ਪੰਜਾਬ ਸਰਕਾਰ ਖਿਲਾਫ਼ ਸਾਂਝਾ ਫਰੰਟ ਵੱਲੋਂ ਕੀਤੀ ਜਾਵੇਗੀ ਰੋਸ ਰੈਲੀ :- ਸਿੱਧੂ/ਮਾਂਗਟ

ਹਲਕਾ ਗਿੱਦੜਬਾਹਾ ਵਿਖੇ 17 ਨਵੰਬਰ ਨੂੰ ਪੰਜਾਬ ਸਰਕਾਰ ਖਿਲਾਫ਼ ਸਾਂਝਾ ਫਰੰਟ ਵੱਲੋਂ ਕੀਤੀ ਜਾਵੇਗੀ ਰੋਸ ਰੈਲੀ :- ਸਿੱਧੂ/ਮਾਂਗਟ

by Rakha Prabh
39 views

ਜ਼ੀਰਾ/ਫਿਰੋਜ਼ਪੁਰ, 7 ਨਵੰਬਰ ( ਗੁਰਪ੍ਰੀਤ ਸਿੰਘ ਸਿੱਧੂ ) :- ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406 -22- ਬੀ ਚੰਡੀਗੜ ਜ਼ਿਲਾ ਫਿਰੋਜ਼ਪੁਰ ਦੀ ਅਹਿਮ ਮੀਟਿੰਗ ਗੁਰਦੇਵ ਸਿੰਘ ਸਿੱਧੂ ਜ਼ਿਲਾ ਪ੍ਰਧਾਨ ਪ.ਸ.ਸ.ਫ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਜ਼ਿਲਾ ਪ੍ਰੀਸ਼ਦ ਦਫਤਰ ਫਿਰੋਜਪੁਰ ਵਿਖੇ ਹੋਈ। ਇਸ ਮੌਕੇ ਮੀਟਿੰਗ ਦੀ ਸ਼ੁਰੂਆਤ ਜ਼ਿਲਾ ਜਨਰਲ ਸਕੱਤਰ ਇੰਜ ਜਗਦੀਪ ਸਿੰਘ ਮਾਂਗਟ ਨੇ ਸਰਕਾਰ ਦੀਆਂ ਨੀਤੀਆਂ ਦੀ ਨਿਖੇਦੀ ਕਰਦਿਆਂ ਕੀਤੀ । ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਗੁਰਦੇਵ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਮੁਲਾਜਮ ਤੇ ਪੈਨਸਨਰਜ ਸਾਂਝਾ ਫਰੰਟ ਵੱਲੋਂ ਕੀਤੇ ਐਲਾਨ ਤਹਿਤ ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿਖੇ ਹੁਣ 17 ਨਵੰਬਰ 2024 ਦਿਨ ਐਤਵਾਰ ਨੂੰ ਪੰਜਾਬ ਸਰਕਾਰ ਖਿਲਾਫ ਵੱਡੀ ਪੱਧਰ ਤੇ ਮੁਲਾਜਮ ਤੇ ਪੈਨਸਨਰ ਰੋਸ ਰੈਲੀ ਕਰਨਗੇ ਅਤੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਹਲਕਾ ਗਿੱਦੜਬਾਹਾ ਦੇ ਲੋਕਾਂ ਨੂੰ ਜਾਣੂ ਕਰਵਾਇਆਂ ਜਾਵੇਗਾ। ਉਨਾਂ ਕਿਹਾ ਕਿ ਮੁਲਾਜਮਾਂ ਅਤੇ ਪੈਨਸਨਰਾਂ ਨਾਲ ਦਿਵਾਲੀ ਮੌਕੇ ਮੰਗਾਂ ਲਾਗੂ ਕਰਨ ਦਾ ਵਾਅਦਾ ਕੀਤਾ ਸੀ, ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿਵਾਲੀ ਮੌਕੇ ਮੁਲਾਜਮਾਂ ਨੂੰ ਅਡਵਾਸ ਤਨਖਾਹ ਪਾਉਣ ਨੂੰ ਹੀ ਤੋਹਫਾ ਐਲਾਨਿਆ ਗਿਆ ਅਤੇ ਉਸ ਨੂੰ ਲੈਕੇ ਵੱਡੀਆਂ ਫੜਾਂ ਮਾਰਦੇ ਰਹੇ। ਉਨਾਂ ਕਿਹਾ ਕਿ 17 ਨਵੰਬਰ ਨੂੰ ਜ਼ਿਲਾ ਫਿਰੋਜ਼ਪੁਰ ਤੋਂ ਕਾਫਲੇ ਦੇ ਰੂਪ ਵਿੱਚ ਪ ਸ ਸ ਫ ਦੇ ਵਰਕਰ ਗਿਦੜਬਾਹਾ ਲਈ ਝੰਡਾ ਮਾਰਚ ਵਿੱਚ ਸਾਮਲ ਹੋਣ ਲਈ ਰਵਾਨਾ ਹੋਣਗੇ। ਇਸ ਮੌਕੇ ਪ.ਸ.ਸ.ਫ ਦੇ ਸੂਬਾ ਜੁਆਇੰਟ ਸਕੱਤਰ ਆਗੂ ਬਲਵਿੰਦਰ ਸਿੰਘ ਭੁੱਟੋ, ਨਿਸਾਨ ਸਿੰਘ ਸਹਿਜਾਦੀ ਜ਼ਿਲਾ ਪ੍ਰਧਾਨ ਜੰਗਲਾਤ ਵਰਕਰਜ ਯੂਨੀਅਨ, ਰਾਜੀਵ ਹਾਡਾ ਜ਼ਿਲਾ ਪ੍ਰਧਾਨ ਜੀਟੀਯੂ ਨੇ ਕਿਹਾ ਕਿ ਜ਼ਿਮਨੀ ਚੋਣਾਂ ਦੌਰਾਨ ਮੁਲਾਜਮ ਤੇ ਪੈਨਸਨਰਜ ਪੰਜਾਬ ਸਰਕਾਰ ਦੀ ਪੋਲ ਖੋਲਣਗੇ ਅਤੇ ਗਲੀਆਂ ਮੁਹੱਲਿਆਂ ਬਜਾਰਾਂ ਵਿੱਚ ਰੋਸ ਰੈਲੀ ਤੇ ਝੰਡਾ ਮਾਰਚ ਕਰਕੇ ਝੂਠ ਤੋਂ ਪਰਦਾ ਚੁੱਕਿਆ ਜਾਵੇਗਾ। ਇਸ ਮੌਕੇ ਮੀਟਿੰਗ ਵਿੱਚ ਬਲਵਿੰਦਰ ਸਿੰਘ ਭੁੱਟੋ, ਰਾਜੀਵ ਹਾਂਡਾ ਜ਼ਿਲਾ ਪ੍ਰਧਾਨ ਜੀਟੀਯੂ, ਨਿਸਾਨ ਸਿੰਘ ਸਹਿਜਾਦੀ ਜ਼ਿਲਾ ਪ੍ਰਧਾਨ ਜੰਗਲਾਤ ਵਰਕਰਜ ਯੂਨੀਅਨ ,ਗੁਰਬੀਰ ਸਿੰਘ ਸਰਕਲ ਸਕੱਤਰ , ਜੋਗਿੰਦਰ ਸਿੰਘ ਪ੍ਰਧਾਨ ਪੀ ਡਬਲਯੂ ਡੀ ਵਰਕਰ ਯੂਨੀਅਨ, ਸੁਲੱਖਣ ਸਿੰਘ ਜਨਰਲ ਸਕੱਤਰ, ਸਜੀਵ ਸਰਮਾ ਪ੍ਰਧਾਨ ਮਕੈਨਿਕਲ ਵਰਕਰਜ ਯੂਨੀਅਨ, ਮਹਿੰਦਰ ਸਿੰਘ ਬਰਾੜ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਪ.ਸ.ਸ.ਫ ਫਿਰੋਜ਼ਪੁਰ, ਸਤਨਾਮ ਸਿੰਘ ਬਲਾਕ ਪ੍ਰਧਾਨ,ਅਮਿਤ ਕੁਮਾਰ ਜਨਰਲ ਸਕੱਤਰ , ਹਰਦੀਪ ਸਿੰਘ,ਧੀਰਜ ਕੁਮਾਰ ਮੀਤ ਪ੍ਰਧਾਨ ਫਿਰੋਜਪੁਰ, ਸੰਜੀਵ ਵਰਮਾ ਪ੍ਰੈੱਸ ਸਕੱਤਰ, ਕੁਲਵਿੰਦਰ ਸਿੰਘ ਬੱਧਣ ਬਲਾਕ ਪ੍ਰਧਾਨ ਘੱਲ ਖੁਰਦ, ਰਾਜਿੰਦਰ ਸਿੰਘ ਰਾਜਾ ਜਰਨਲ ਸਕੱਤਰ,ਰਾਜ ਕੁਮਾਰ ਬਲਾਕ ਪ੍ਰਧਾਨ ਮੱਖੂ, ਰਾਮੇਸ ਕੁਮਾਰ ਕੰਬੋਜ ਜਨਰਲ ਸਕੱਤਰ,ਕੋਰ ਸਿੰਘ ਬਲਾਕ ਪ੍ਰਧਾਨ ਜ਼ੀਰਾ ਆਦਿ ਹਾਜ਼ਰ ਸਨ।

Related Articles

Leave a Comment