Home » ਪਟਿਆਲਾ ਵਿਖੇ ਆਸ਼ਾ ਵਰਕਰਜ਼ ਤੇ ਫੈਸੀਲਿਟੇਟਰ ਵੱਲੋਂ ਮੰਗਾਂ ਦੀ ਪ੍ਰਾਪਤੀ ਨੂੰ ਲੈਕੇ ਸਿਹਤ ਮੰਤਰੀ ਵਿਰੁੱਧ ਦਿੱਤਾ ਧਰਨਾ। 6 ਜੂਨ ਨੂੰ ਸਿਹਤ ਮੰਤਰੀ ਨਾਲ ਪੈਨਲ ਮੀਟਿੰਗ ਤਹਿ ਹੋਣ ਤੇ ਧਰਨਾ ਚੁੱਕਿਆ ।

ਪਟਿਆਲਾ ਵਿਖੇ ਆਸ਼ਾ ਵਰਕਰਜ਼ ਤੇ ਫੈਸੀਲਿਟੇਟਰ ਵੱਲੋਂ ਮੰਗਾਂ ਦੀ ਪ੍ਰਾਪਤੀ ਨੂੰ ਲੈਕੇ ਸਿਹਤ ਮੰਤਰੀ ਵਿਰੁੱਧ ਦਿੱਤਾ ਧਰਨਾ। 6 ਜੂਨ ਨੂੰ ਸਿਹਤ ਮੰਤਰੀ ਨਾਲ ਪੈਨਲ ਮੀਟਿੰਗ ਤਹਿ ਹੋਣ ਤੇ ਧਰਨਾ ਚੁੱਕਿਆ ।

by Rakha Prabh
30 views

ਪਟਿਆਲਾ 27 ਮਈ ( ਰਾਖਾ ਪ੍ਰਭ ਬਿਉਰੋ )

You Might Be Interested In

ਆਸ਼ਾ ਵਰਕਰਜ਼ ਤੇ ਫੈਸੀਲਿਟੇਟਰ ਯੂਨੀਅਨ ਦੀ ਸੂਬਾ ਪ੍ਰਧਾਨ ਰਾਣੋ ਖੇੜੀ ਗਿਲਾ , ਜਨਰਲ ਸਕੱਤਰ ਲਖਵਿੰਦਰ ਕੌਰ , ਚੇਅਰਪਰਸਨ ਸੁਖਵਿੰਦਰ ਕੌਰ ਅਤੇ ਵਿੱਤ ਸਕੱਤਰ ਹਰਜਿੰਦਰ ਕੌਰ ਦੀ ਅਗਵਾਈ ਹੇਠ ਪੁੱਡਾ ਗਰਾਉਡ ਪਟਿਆਲਾ ਵਿਖ਼ੇ ਆਪਣੀਆਂ ਮੰਗਾਂ ਨੂੰ ਲੈਕੇ ਸਿਹਤ ਮੰਤਰੀ ਵਿਰੁੱਧ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਰੋਸ ਧਰਨੇ ਵਿੱਚ ਵੱਡੀ ਗਿਣਤੀ ਰਾਹੀਂ ਆਸ਼ਾ ਵਰਕਰ ਤੇ ਫ਼ੈਸੀਲਿਟੇਟਰ ਟਰੱਕ, ਟੈਪੂਆਂ ਅਤੇ ਬੱਸਾਂ ਤੇ ਸਵਾਰ ਹੋ ਕੇ ਅਪਣੇ ਝੰਡੇ ਮਾਟੋ ਤੇ ਬੈਨਰਾ ਨਾਲ ਲੈਸ ਹੋ ਕੇ ਨਾਹਰੇ ਮਾਰਦੀਆਂ ਪੂਰੇ ਜੋਸੋ ਖਰੋਸ ਨਾਲ ਧਰਨੇ ਵਿੱਚ ਸ਼ਾਮਲ ਹੋਈਆਂ ।ਇਸ ਮੌਕੇ ਧਰਨੇ ਨੂੰ ਸਬੋਧਨ ਕਰਦਿਆ ਮਹਿਲਾ ਆਗੂ ਅਨੀਤਾ,ਸੰਦੀਪ ਕੋਰ ਪੱਤੋ,ਜਸਵਿੰਦਰ ਕੋਰ ਸੰਗਰੂਰ ਤੇ ਹਰਨਿੰਦਰ ਕੋਰ ਹਸਿਆਰਪੁਰ ਨੇ ਕਿਹਾ ਕਿ ਯੂਨੀਅਨ ਵਲੋਂ ਲੰਬੇ ਸਮੇਂ ਤੋਂ ਮੰਗਾਂ ਦੇ ਹੱਲ ਸਬੰਧੀ ਮੰਗ ਕੀਤੀ ਜਾ ਰਹੀ ਹੈ ਪ੍ਰੰਤੂ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਸ ਕਾਰਨ ਯੂਨੀਅਨ ਨੂੰ ਮਜ਼ਬੂਰਨ ਧਰਨਾ ਲਗਾਉਣਾ ਪਿਆ । ਉਨ੍ਹਾਂ ਮੰਗ ਕੀਤੀ ਕਿ ਆਸ਼ਾ ਵਰਕਰਜ਼ ਦੇ ਇੰਨਸੈਨਟਿਵ ਵਿੱਚ ਵਾਧਾ ਕੀਤਾ ਜਾਵੇ, ਆਸ਼ਾ ਵਰਕਰਾਂ ਨੂੰ ਘੱਟੋ ਤੋਂ ਘੱਟ ਉਜਰਤਾ ਦੇ ਘੇਰੇ ਵਿੱਚ ਲਿਆ ਕੇ 10000 ਰੁਪਏ ਮਹੀਨਾ ਉਜਰਤ ਦਿੱਤੀ ਜਾਵੇ ਤੇ ਹਰੇਕ ਟੂਰ ਦਾ 500 ਰੁਪਏ ਦਿੱਤਾ ਜਾਵੇ, ਕੋਵਿਡ19 ਦੌਰਾਨ ਫਰੰਟ ਲਾਇਨ ਤੇ ਕੰਮ ਕਰ ਰਹੀਆਂ ਵਰਕਰਾਂ ਤੇ ਫੈਸੀਲਿਟੇਟਰਾਂ ਦੇ ਕਰੋਨਾ ਮਾਣਭੱਤੇ ਵਿੱਚ ਵਾਧਾ ਕੀਤਾ ਜਾਵੇ, ਆਸ਼ਾ ਵਰਕਰਾਂ ਦੀਆਂ ਸੇਵਾਵਾਂ ਨਿਯਮਤ ਕੀਤੀਆਂ ਜਾਣ ਅਤੇ ਗਰਮ ਤੇ ਸਰਦ ਰੁੱਤ ਦੀਆਂ ਵਰਦੀਆਂ ਦਿੱਤੀਆਂ ਜਾਣ , ਆਸ਼ਾ ਵਰਕਰਾਂ ਤੇ ਫੈਸੀਲਿਟੇਟਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਜ਼ਿਕਰਯੋਗ ਹੈ ਕਿ ਹਲਾਤ ਉਸ ਸਮੇ ਗੰਭੀਰ ਹੋ ਗਏ ਜਦੋ ਭੜਕੀਆਂ ਵਰਕਰਾਂ ਨੇ ਸਿਹਤ ਮੰਤਰੀ ਦੀ ਕੋਠੀ ਵੱਲ ਮਾਰਚ ਕਰਨ ਦਾ ਐਲਾਨ ਕਰ ਦਿੱਤਾ ਤਾਂ ਪ੍ਸਾਸਨ ਅਤੇ ਪੂਲਿਸ ਨੂੰ ਹੱਥਾ ਪੈਰਾ ਦੀ ਪੈ ਗਈ ਜਿਸ ਤੇ ਪ੍ਸਾਸਨ ਨੇ ਸਿਹਤ ਮੰਤਰੀ ਨਾਲ 6 ਜੂਨ ਦੀ ਪੈਨਲ ਮੀਟੰਗ ਫ਼ਿਕਸ ਕਰਵਾਉਣ ਤੇ ਵਰਕਰਾਂ ਸ਼ਾਂਤ ਹੋਈਆਂ । ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਿਹਤ ਮੰਤਰੀ ਅਤੇ ਪੰਜਾਬ ਸਰਕਾਰ ਵਲੋਂ ਯੂਨੀਅਨ ਨਾਲ ਦੋ ਧਿਰੀ ਗੱਲਬਾਤ ਰਾਹੀਂ ਮੰਗਾਂ ਦਾ ਹੱਲ ਨਾ ਕੀਤਾ ਤਾਂ 6 ਜੂਨ ਦੀ ਮੀਟਿੰਗ ਚ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਧਰਨੇ ਨੂੰ ਫ਼ੈਡਰੈਸਨ ਦੇ ਸੂਬਾ ਪ੍ਧਾਨ ਸਤੀਸ ਰਾਣਾ ,ਇਸਤਰੀ ਮੁਲਾਜਮ ਤਾਲਮੇਲ ਦੇ ਜਨਰਲ ਸਕੱਤਰ ਗੁਰਪ੍ਰੀਤ ਕੋਰ, ਫੈਡਰੇਸ਼ਨ ਆਗੂ ਦਰਸਨ ਬੇਲੂ ਮਾਜਰਾ,ਲਖਵਿੰਦਰ ਖਾਨਪੁਰ,ਜਸਵੀਰ ਖੋਖਰ ,ਜਸਵਿੰਦਰ ਸਿੰਘ ਸੋਜਾ ,ਮਨਜੀਤ ਬਾਜਵਾ ਅਤੇ ਰਕੇਸ ਕੁਮਾਰ,ਨੇ ਕਿਹਾ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਤੇ ਹੋਰ ਜੱਥੇਬੰਦੀਆਂ ਵਲੋਂ ਆਸ਼ਾ ਵਰਕਰਾਂ ਦੇ ਸੰਘਰਸ਼ ਦਾ ਪੂਰਨ ਸਮਰਥਨ ਕੀਤਾ ਜਾਵੇਗਾ।ਇਸ ਧਰਨੇ ਚ ਹੋਰਨਾ ਤੋ ਇਲਾਵਾ ਜਸਵੀਰ ਕੋਰ ਸੰਗਰੂਰ,ਪਰਮਜੀਤ ਕੋਰ ਟਾਂਡਾ,ਕਿਰਨਾ ਧੂਰੀ, ਰਾਣੋ ਮਲੇਰਕੋਟਲਾ,ਛਿੰਦਰ ਸੇਰਪੁਰ, ਚਰਨਜੀਤ ਕੌਰ ਬਰਨਾਲ਼ਾ ਚਰਨਜੀਤ ਕੋਰ ਤਰਤਾਰਨ,ਰਾਜਿੰਦਰ ਧਾਲੀਵਾਲ,ਕਰਮ ਸਿੰਘ ਨਾਭਾ , ਹਰਬੀਰ ਸਿੰਘ ਸੁਨਾਮ ,ਭਜਨ ਸਿੰਘ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਲ ਹੋਏ ਸਾਮਿਲ ਹੋਏ।

Related Articles

Leave a Comment