ਚੰਡੀਗੜ੍ਹ, 27 ਮਈ, ( ਰਾਖਾ ਪ੍ਰਭ ਬਿਉਰੋ )
ਪੀ ਡਬਲਿਯੂ ਡੀ ਫੀਲਡ ਐਂਡ ਯੂਨੀਅਨ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਾਥੀ ਸਤੀਸ਼ ਰਾਣਾ ਪ੍ਰਧਾਨ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406/22 ਬੀ ਚੰਡੀਗੜ੍ਹ ਨੂੰ 24 ਮਈ ਨੂੰ ਗ੍ਰਿਫਤਾਰ ਕਰਨ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕੀਤੀ। ਜਥੇਬੰਦੀ ਦੇ ਸੂਬਾਈ ਆਗੂਆਂ ਮੱਖਣ ਸਿੰਘ ਵਾਹਿਦਪੁਰੀ, ਅਨਿਲ ਕੁਮਾਰ ਬਰਨਾਲਾ, ਗੁਰਵਿੰਦਰ ਖਮਾਣੋ,ਰਣਬੀਰ ਟੂਸੇ,ਕਿਸ਼ੋਰ ਚੰਦ ਗਾਜ਼, ਹਰਪ੍ਰੀਤ ਗਰੇਵਾਲ, ਜਸਵੀਰ ਸਿੰਘ ਖੋਖਰ,ਸੁਖਚੈਨ ਸਿੰਘ ਨੇ ਕਿਹਾ ਕਿ ਪ.ਸ.ਸ.ਫ ਵੱਲੋਂ 25 ਮਈ ਨੂੰ ਪੰਜਾਬ ਭਰ ਵਿੱਚ ਅਰਥੀ ਸਾੜ ਮੁਜਾਹਰਿਆਂ ਤੋਂ ਬਾਅਦ 3 ਜੂਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੋਸ ਰੈਲੀ ਕੀਤੀ ਜਾ ਰਹੀ ਹੈ ਕਿਉਂਕਿ 24 ਮਈ ਨੂੰ ਸਾਥੀ ਸਤੀਸ਼ ਰਾਣਾ ਜੀ ਮਿਡ ਡੇ ਮੀਲ ਵਰਕਰ ਆਗੂਆਂ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਦੇ ਲਿਖਤੀ ਸੱਦੇ ਤੇ ਯੂਨੀਅਨ ਮੰਗਾਂ ਲਈ ਮੀਟਿੰਗ ਕਰਨ ਗਏ ਸਨ ਪਰ ਪੰਜਾਬ ਸਰਕਾਰ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਬੰਨ੍ਹਾਂ ਟੱਪਦੇ ਹੋਏ ਮੀਟਿੰਗ ਕਰਨ ਗਏ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਸੈਕਟਰ ਤਿੰਨ ਦੇ ਥਾਣੇ ਵਿੱਚ ਭੇਜ ਦਿੱਤਾ ਗਿਆ ਭਾਰੀ ਵਿਰੋਧ ਦੇ ਕਾਰਨ ਰਿਹਾਅ ਕਰਨਾ ਪਿਆ ਮੀਟਿੰਗ ਦੌਰਾਨ ਸੁਬਾਈ ਆਗੂਆਂ ਅਮਰੀਕ ਸਿੰਘ, ਜਤਿੰਦਰ ਸਿੰਘ, ਦਰਸ਼ਨ ਚੀਮਾ, ਸਤਨਾਮ ਸਿੰਘ, ਸੁਖਦੇਵ ਚੰਗਾਲੀਵਾਲਾ, ਬਲਜਿੰਦਰ ਸਿੰਘ, ਸੁਰਿੰਦਰ ਸਿੰਘ,ਕਰਮ ਸਿੰਘ ਰੋਪੜ , ਗੁਰਦਰਸ਼ਨ ਸਿੰਘ,ਪੁਸ਼ਪਿੰਦਰ ਕੁਮਾਰ, ਕੁਲਵੀਰ ਢਾਬਾ,ਗੁਰਮੀਤ ਸਿੰਘ,ਮੱਖਣ ਖਣਗਵਾਲ, ਸੁਖਦੇਵ ਸਿੰਘ ਜਾਜਾ,ਅੰਗਰੇਜ ਸਿੰਘ, ਸਤਿਅਮ ਪ੍ਰਕਾਸ਼, ਰਜਿੰਦਰ ਕੁਮਾਰ ਮਹਿਰਾ,ਪੂਰਨ ਸਿੰਘ ਸੰਧੂ, ਰਾਜਵੀਰ ਭਿੱਖੀ, ਅਮਰਜੀਤ ਕੁਮਾਰ, ਮੋਹਣ ਸਿੰਘ ਪੂਨੀਆ, ਰਣਜੀਤ ਸਿੰਘ, ਪ੍ਰੇਮ ਕੁਮਾਰ, ਫੁੰਮਣ ਸਿੰਘ ਕਾਠਗੜ, ਦਰਸ਼ਨ ਸਿੰਘ ਨੰਗਲ, ਕਰਮਾ ਪੂਰੀ ਲਖਵੀਰ ਭਾਗੀਵਾਂਦਰ, ਨਿਰਮਲ ਸਿੰਘ,ਅਲਕਚੰਦ ਸਿੰਘ,ਦਰਸ਼ਨ ਖਾਲਸਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਸਰਕਾਰ ਨੇ ਲੋਕਤੰਤਰ ਕਦਰਾਂ ਕੀਮਤਾਂ ਦਾ ਘਾਣ ਕਰਨ ਵਿੱਚ ਪਿਛਲੀਆਂ ਸਾਰੀਆਂ ਸਿਆਸੀ ਪਾਰਟੀਆਂ ਤੇ ਸਰਕਾਰਾਂ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਇਸ ਸਰਕਾਰ ਦੇ ਸਿਖਿਆ ਮੰਤਰੀ ਦਾ ਆਮ ਆਦਮੀ ਵਾਲਾ ਘਿਨਾਉਣਾ ਚਿਹਰਾ ਜੱਗ ਜਾਹਰ ਹੋ ਗਿਆ ਹੈ।ਆਗੂਆਂ ਨੇ ਕਿਹਾ ਕਿ 3 ਜੂਨ ਨੂੰ ਕੀਤੇ ਜਾਣ ਵਾਲੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੋਸ ਰੈਲੀ ਵਿੱਚ ਵੱਡੀ ਗਿਣਤੀ ਸਬੰਧੀ ਸਾਰੇ ਜਿਲਿਆਂ ਨੂੰ ਕੋਟਾ ਲਾਇਆ ਗਿਆ ਕਿ ਝੰਡੇ ਬੈਨਰਾਂ ਨਾਲ ਵਹੀਰਾਂ ਘੱਤਕੇ ਵੱਡੇ ਕਾਫਲਿਆਂ ਨਾਲ ਫੀਲਡ ਕਾਮੇ ਪੁੱਜਣਗੇ।