Home » ਕਾਂਗਰਸ ਦਾ ਘੋਸ਼ਣਾ ਪੱਤਰ ਖੋਖਲੇ ਵਾਅਦਿਆਂ ਵਾਲਾ ਝੂਠ ਦਾ ਪੁਲੰਦਾ: ਤਰੁਣ ਚੁੱਘ

ਕਾਂਗਰਸ ਦਾ ਘੋਸ਼ਣਾ ਪੱਤਰ ਖੋਖਲੇ ਵਾਅਦਿਆਂ ਵਾਲਾ ਝੂਠ ਦਾ ਪੁਲੰਦਾ: ਤਰੁਣ ਚੁੱਘ

by Rakha Prabh
34 views

ਚੰਡੀਗੜ੍ਹ, 6 ਅਪ੍ਰੈਲ ( ਰਾਖਾ ਪ੍ਰਭ ਬਿਉਰੋ ):

ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਕਾਂਗਰਸ ਦੇ ਘੋਸ਼ਣਾ ਪੱਤਰ ਨੂੰ ਇੱਕ ਝੂਠ ਦਾ ਪੁਲੰਦਾ ਅਤੇ ਖੋਖਲਾ ਘੋਸ਼ਣਾਪੱਤਰ ਦਸਿਆ, ਜਿਸਦਾ ਮਕਸਦ ਵੋਟਰਾਂ ਨਾਲ ਖੋਖਲੇ ਵਾਅਦੇ ਕਰਨਾ ਹੈI ਦਿੱਲੀ ‘ਚ ਕਾਂਗਰਸੀ ਆਗੂਆਂ ਵਲੋਂ ਜਾਰੀ ਜਾਰੀ ਕੀਤੇ ਗਏ ਘੋਸ਼ਣਾਪੱਤਰ ਤੇ ਆਪਣੀ ਪ੍ਰਤਿਕ੍ਰਿਆ ਦਿੰਦਿਆਂ ਚੁੱਘ ਨੇ ਕਿਹਾ ਕਿ ਇਸਦਾ ਮੁਖ ਮਕਸਦ ਵੋਟਰਾਂ ਨੂੰ ਗੁਮਰਾਹ ਕਰਨਾ ਅਤੇ ਉਹਨਾਂ ਨਾਲ ਝੂਠੇ ਅਤੇ ਖੋਖਲੇ ਵਾਅਦਿਆਂ ਦੇ ਸਬਜਬਾਗ ਵਿਖਾਉਣ ਤੋਂ ਇਲਾਵਾ ਕੁਝ ਵੀ ਨਹੀਂ ਹੈI

ਤਰੁਣ ਚੁੱਘ ਨੇ ਕਿਹਾ ਕਿ ਮੈਨੀਫੈਸਟੋ ਆਪਣੇ ਆਪ ਵਿੱਚ ਇੱਕ ਚੋਣ ਧੋਖਾਧੜੀ ਨੂੰ ਦਰਸਾਉਂਦਾ ਹੈ। ਕਾਂਗਰਸ ਦਾ ਔਰਤਾਂ ਨੂੰ ਸਾਲਾਨਾ 1 ਲੱਖ ਰੁਪਏ ਦੇਣ ਦਾ ਵਾਅਦਾ ਓਨਾ ਹੀ ਅਵਿਵਹਾਰਕ ਹੈ, ਜਿੰਨਾ 2019 ਦੀਆਂ ਲੋਕਸਭਾ ਚੋਣਾਂ ਵਿੱਚ ਔਰਤਾਂ ਨੂੰ ਹਰ ਸਾਲ 72,000 ਰੁਪਏ ਦੇਣ ਦਾ ਕਾਂਗਰਸ ਦਾ ਵਾਅਦਾ। ਅਜੋਕੇ ਸਮੇਂ ਵਿੱਚ, ਕਾਂਗਰਸ ਦੇ ਸ਼ਾਸਨ ਵਾਲੇ ਕਿਸੇ ਵੀ ਰਾਜ ਨੇ ਕਿਸਾਨਾਂ ਜਾਂ ਔਰਤਾਂ ਨੂੰ ਅਜਿਹੇ ਲਾਭ ਨਹੀਂ ਦਿੱਤੇ ਅਤੇ ਹੁਣ ਉਹ ਝੂਠੇ ਵਾਅਦਿਆਂ ਨਾਲ ਚੰਦ ਨੂੰ ਛੂਹਣ ਦੀ ਕੋਸ਼ਿਸ਼ ਕਰ ਰਹੀ ਹੈ।

ਚੁੱਘ ਨੇ ਕਿਹਾ ਕਿ 60 ਸਾਲ ਤੋਂ ਵੱਧ ਸਮੇਂ ਤੱਕ ਦੇਸ਼ ‘ਤੇ ਰਾਜ ਕਰਨ ਤੋਂ ਬਾਅਦ ਕਾਂਗਰਸ ਦੇ ਰਾਜ ਵਿੱਚ ਮਹਿੰਗਾਈ ਆਪਣੇ ਸਿਖਰ ‘ਤੇ ਸੀ ਅਤੇ ਵਿਕਾਸ ਦਰ ਸਭ ਤੋਂ ਹੇਠਲੇ ਪੱਧਰ ‘ਤੇ ਸੀ ਅਤੇ ਅੱਜ ਕਾਂਗਰਸ ਨੂੰ ਬਦਲਾਅ ਸਮਝ ਵਿੱਚ ਆ ਰਿਹਾ ਹੈ।

ਚੁੱਘ ਨੇ ਕਿਹਾ ਕਿ ਮੋਦੀ ਸਰਕਾਰ ਦੇ ਪਿਛਲੇ 10 ਸਾਲਾਂ ਦੌਰਾਨ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਮਹਿੰਗਾਈ ਦਰ ਤਿੰਨ ਤੋਂ ਪੰਜ ਫੀਸਦੀ ਤੱਕ ਘੱਟ ਰਹੀ ਹੈ ਅਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਕੰਟਰੋਲ ‘ਚ ਰਹੀਆਂ ਹਨ। ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਅੱਜ ਭਾਰਤ ਦੀ ਅਰਥਵਿਵਸਥਾ ਦੁਨੀਆ ਦੀਆਂ ਚੋਟੀ ਦੀਆਂ ਪਹਿਲੀਆਂ ਪੰਜ ਅਰਥਵਿਵਸਥਾਵਾਂ ‘ਚੋਂ ਇਕ ਬਣ ਗਈ ਹੈ, ਜਦਕਿ ਕਾਂਗਰਸ ਦੇ ਰਾਜ ਦੌਰਾਨ ਭਾਰਤ ਨੂੰ ਪਛੜੇ ਦੇਸ਼ਾਂ ਦੀ ਸ਼੍ਰੇਣੀ ‘ਚ ਰੱਖਿਆ ਜਾਂਦਾ ਸੀ।

ਚੁੱਘ ਨੇ ਕਿਹਾ ਕਿ ਮੈਨੀਫੈਸਟੋ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਇਸ ‘ਤੇ ਦਿਖਾਈਆਂ ਗਈਆਂ ਤਸਵੀਰਾਂ ਗਲਤ, ਮਨਘੜੰਤ ਅਤੇ ਵਿਦੇਸ਼ੀ ਹਨI ਇਹ ਸ਼ੱਕ ਵੀ ਕੀਤਾ ਜਾ ਸਕਦਾ ਹੈ ਕਿ ਇਹ ਮੈਨੀਫੈਸਟੋ ਜਾਂ ਤਾਂ ਭਾਰਤ ਤੋਂ ਬਾਹਰ ਛਾਪਿਆ ਗਿਆ ਹੈ ਜਾਂ ਫਿਰ ਇਸ ਮੈਨੀਫੈਸਟੋ ਨੂੰ ਬਣਾਉਣ ਵਾਲਿਆਂ ਦਾ ਸੰਬੰਧ ਵਿਦੇਸ਼ ਨਾਲ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਦੇਸ਼ ਵਿੱਚ ਸਾਖਰਤਾ ਦਰ 60 ਤੋਂ 75 ਫੀਸਦੀ ਤੱਕ ਵਧ ਗਈ ਹੈ, ਜਿਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਇਸ ਵਾਰ ਭਾਜਪਾ 400 ਦਾ ਅੰਕੜਾ ਪਾਰ ਕਰਕੇ ਕੇਂਦਰ ਵਿੱਚ ਤੀਜੀ ਵਾਰ ਬੀਜੇਪੀ ਸਰਕਾਰ ਬਣਾਏਗੀ।

Related Articles

Leave a Comment