26 ਅਕਤੂਬਰ (ਜੀ ਐਸ ਸਿੱਧੂ/ ਜੇ ਐਸ ਸੋਢੀ )
ਜੰਗਲਾਤ ਵਰਕਰਜ ਯੂਨੀਅਨ ਪੰਜਾਬ ਮੁੱਖ ਦਫ਼ਤਰ 1406/22- ਬੀ ਚੰਡੀਗੜ ਵੱਲੋਂ ਜੰਗਲਾਤ ਵਿਭਾਗ ਦੇ ਮੁੱਖ ਵਣ ਪਾਲ ਦੇ ਖਿਲਾਫ਼ ਜੰਗਲਾਤ ਕਾਮਿਆ ਦੀਆ ਮੰਗਾਂ ਸਬੰਧੀ ਮੁੱਖ ਦਫ਼ਤਰ ਮੁਹਾਲੀ ਵਿਖੇ ਸੂਬਾ ਪੱਧਰੀ ਵਿਸਾਲ ਰੋਸ ਰੈਲੀ ਕੀਤੀ ਗਈ । ਇਸ ਮੌਕੇ ਧਰਨੇ ਵਿੱਚ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸੰਕਰ, ਸੂਬਾ ਜਨਰਲ ਸਕੱਤਰ ਜਸਵੀਰ ਸਿੰਘ ਸੀਰਾ, ਜਸਵਿੰਦਰ ਸਿੰਘ ਸੌਜਾ , ਵਿਰਸਾ ਸਿੰਘ ਅੰਮ੍ਰਿਤਸਰ , ਪੰਜਾਬਸੁਬਾਰਡੀਨੇਟਸਰਵਿਸਿਜਫੈਡਰੇਸਨ ਦੇ ਸੁਬਾਈ ਆਗੂ ਮੱਖਣ ਸਿੰਘ ਵਹਿਦਪੁਰੀ,ਗੁਰਵਿੰਦਰ ਸਿੰਘ ਖਮਾਣੋ,ਨਿਰਭੈ ਸਿੰਘ ਲੁਧਿਆਣਾ, ਗੁਰਦੇਵ ਸਿੰਘ ਸਿੱਧੂ ਫਿਰੋਜ਼ਪੁਰ,ਨਾਥ ਸਿੰਘ ਬੁਜਰਕ ਗੀਤ ਸਿੰਘ ਪਟਿਆਲਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਜੰਗਲਾਤ ਵਿਭਾਗ ਵਿੱਚ ਕੰਮ ਕਰਦੇ ਹਜ਼ਾਰਾਂ ਕਾਮਿਆਂ ਨੂੰ ਰੈਗੂਲਰ ਕਰਨ ਦੀਆ ਸ਼ਰਤਾਂ ਮੁਕਮਲ ਤੋਰ ਤੇ ਹਟਾਈਆਂ ਜਾਣ ਅਤੇ ਬਿਨਾਂ ਸ਼ਰਤ ਰੈਗੂਲਰ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਅਤੇ ਵਿਭਾਗ ਨੇ ਜਲਦੀ ਕੋਈ ਫੈਸਲਾ ਨਾ ਦਿੱਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦੀ ਜ਼ਿਮੇਵਾਰੀ ਪੰਜਾਬ ਸਰਕਾਰ ਅਤੇ ਵਿਭਾਗ ਦੀ ਹੋਵੇਗੀ। ਇਸ ਦੌਰਾਨ ਮੁੱਖ ਵਣਪਾਲ ਜੰਗਲਾਤ ਵਿਭਾਗ ਵੱਲੋਂ ਧਰਨਾ ਕਾਰੀਆਂ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਅਤੇ ਧਰਨਾ ਸਮਾਪਤ ਹੋਇਆ। ਇਸ ਮੌਕੇ ਸਮੁਚੇ ਪੰਜਾਬ ਤੋਂ ਜੰਗਲਾਤ ਵਿਭਾਗ ਵਿਚ ਕੰਮ ਕਰਦੇ ਹਜ਼ਾਰਾਂ ਕਾਮਿਆਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ।