ਅੱਜ ਮਾਨਯੋਗ ਪੇਂਡੂ ਵਿਕਾਸ ਅਤੇ ਪੰਚਾਇਤਾਂ ਮੰਤਰੀ ਸ੍ਰੀ ਤਰੁਣਪ੍ਰੀਤ ਸਿੰਘ ਸੌਂਦ ਨਾਲ ਪੰਚਾਇਤ ਸਕੱਤਰ ਯੂਨੀਅਨ ਪੰਜਾਬ ਵੱਲੋਂ ਉਨ੍ਹਾਂ ਦੇ ਖੰਨਾ ਸਥਿਤ ਦਫਤਰ ਵਿਖੇ ਕਾਡਰ ਏਕੀਕਰਨ ਦੀ ਮੁੱਖ ਮੰਗ ਸਬੰਧੀ ਬਹੁਤ ਵਧੀਆ ਮਾਹੌਲ ਵਿੱਚ ਮੀਟਿੰਗ ਕੀਤੀ ਗਈ। ਜਿਸ ਵਿੱਚ ਮਾਨਯੋਗ ਮੰਤਰੀ ਸਾਬ ਵੱਲੋਂ ਬਹੁਤ ਜਲਦੀ ਪੰਚਾਇਤ ਸਕੱਤਰਾਂ ਅਤੇ ਗਰਾਮ ਸੇਵਕਾਂ ਦੇ ਕਾਡਰਾਂ ਦਾ ਏਕੀਕਰਨ ਕਰਕੇ “ਪੰਚਾਇਤ ਵਿਕਾਸ ਸਕੱਤਰ” ਦਾ ਨਵਾਂ ਕਾਡਰ ਬਣਾਉਣ ਸਬੰਧੀ ਅਤੇ ਮੌਜਦਾ ਸਮੇਂ ਦੋਵੇਂ ਕਾਡਰਾਂ ਦੀਆਂ ਖਾਲੀ ਪਈਆਂ ਲਗਭਗ 1600-1700 ਅਸਾਮੀਆਂ ਦੀ ਪੰਚਾਇਤ ਵਿਕਾਸ ਸਕੱਤਰ ਦੇ ਨਵੇਂ ਕਾਰਡ ਵਿੱਚ ਭਰਤੀ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਮਾਨਯੋਗ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਅਤੇ ਪਿ੍ੰਸੀਪਲ ਸ੍ਰੀ ਬੁੱਧ ਰਾਮ ਐਮ. ਐਲ. ਏ ਕਮ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਜੀ ਨਾਲ ਇਸ ਵਿਸ਼ੇ ਤੇ ਜਲਦੀ ਸਾਂਝੀ ਮੀਟਿੰਗ ਕਰਵਾਉਣ ਸਬੰਧੀ ਕਿਹਾ ਗਿਆ ਅਤੇ ਜਲਦੀ ਹੀ ਵਿਭਾਗ ਵਿੱਚ ਪੰਚਾਇਤ ਅਫਸਰਾਂ ਦੀਆਂ ਲੰਮੇ ਸਮੇਂ ਤੋਂ ਖਾਲੀ ਪਈਆਂ ਲਗਭਗ 52 ਅਸਾਮੀਆਂ ਨੂੰ ਭਰਨ ਲਈ ਪੰਚਾਇਤ ਸਕੱਤਰਾਂ ਵਿੱਚੋਂ ਸੀਨੀਅਰਤਾ ਸੂਚੀ ਅਨੁਸਾਰ ਯੋਗ ਪੰਚਾਇਤ ਸਕੱਤਰਾਂ ਨੂੰ ਪਦ ਉਨਤ ਕਰਨ ਸਬੰਧੀ ਵਿਭਾਗ ਦੇ ਡਾਇਰੈਕਟਰ ਸਾਬ ਨੂੰ ਮੌਕੇ ਤੇ ਹਦਾਇਤ ਕੀਤੀ ਗਈ। ਮਾਨਯੋਗ ਮੰਤਰੀ ਸਾਬ ਵੱਲੋਂ ਬਹੁਤ ਹੀ ਧਿਆਨ ਨਾਲ ਯੂਨੀਅਨ ਦੀ ਮੰਗ ਤੇ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਉਨ੍ਹਾਂ ਵੱਲੋਂ ਪੰਜਾਬ ਵਿੱਚ ਐਗਰੋ ਇਡੰਸਟਰੀ ਅਤੇ ਪੰਚਾਇਤਾਂ ਵਿੱਚ ਵਿਕਾਸ ਦੇ ਪੱਧਰ ਨੂੰ ਹੋਰ ਉੱਚਾ ਚੁਕਣ ਅਤੇ ਪੰਚਾਇਤਾਂ ਨੂੰ ਸਮਾਜਿਕ ਅਤੇ ਆਰਥਿਕ ਪੱਖੋਂ ਹੋਰ ਮਜ਼ਬੂਤ ਕਰਨ ਲਈ ਭਰੋਸਾ ਦਿੱਤਾ ਗਿਆ। ਨਵੀਂ ਸਰਕਾਰ ਨਵੀਂ ਸੋਚ, ਯੂਨੀਅਨ ਵੱਲੋਂ ਮਾਨਯੋਗ ਮੰਤਰੀ ਸਾਬ ਦੀ ਸੋਚ ਨੂੰ ਸਲਾਮ ਕਰਦੇ ਹੋਏ ਉਨ੍ਹਾਂ ਦਾ ਬਹੁਤ ਧੰਨਵਾਦ ਕੀਤਾ ਗਿਆ ਹੈ ਅਤੇ ਪੰਚਾਇਤ ਸਕੱਤਰ ਯੂਨੀਅਨ ਵੱਲੋਂ ਮੰਤਰੀ ਸਾਬ ਨਾਲ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ। ਇਸ ਮੌਕੇ ਸ੍ਰੀ ਜਸਵਿੰਦਰ ਸਿੰਘ ਭੱਟੀ ਪ੍ਰਧਾਨ, ਪੰਚਾਇਤ ਸਕੱਤਰ ਯੂਨੀਅਨ, ਪੰਜਾਬ ਸ੍ਰੀ ਭੁਪਿੰਦਰ ਸਿੰਘ ਚੀਮਾ ਚੇਅਰਮੈਨ, ਪੰਚਾਇਤ ਸਕੱਤਰ ਯੂਨੀਅਨ ਪੰਜਾਬ ਰਾਜ ਕੁਮਾਰ ਪੰਚਾਇਤ ਜਨਰਲ ਸਕੱਤਰ ਪੰਚਾਇਤ ਸਕੱਤਰ ਯੂਨੀਅਨ ਪੰਜਾਬ ਸਿੰਦਰਪਾਲ ਸਿੰਘ ਮੁੱਖ ਬੁਲਾਰਾ, ਰਜਿੰਦਰ ਕੁਮਾਰ ਮੀਡੀਆ ਇੰਚਾਰਜ, ਸਿਕੰਦਰ ਸਿੰਘ ਖਜਾਨਚੀ, ਪ੍ਰੇਮ ਸਿੰਘ ਬਲਾਕ ਪ੍ਰਧਾਨ ਖੰਨਾ ,ਗੁਰਪ੍ਰੀਤ ਸਿੰਘ ਮੀਤ ਪ੍ਰਧਾਨ , ਰਾਮਪਾਲ ਸਿੰਘ , ਮੰਗਤ ਸਿੰਘ ਤੇ ਮਨਜਿੰਦਰ ਸਿੰਘ ਬਲ ਜਿਲਾ ਪ੍ਰਧਾਨ ਗੁਰਦਾਸਪੁਰ , ਸੁਖਵਿੰਦਰ ਸਿੰਘ , ਹਰਬਰਿੰਦਰ ਸਿੰਘ ਪੰਚਾਇਤ ਸਕੱਤਰ ਯੂਨੀਅਨ ਦੇ ਨੁਮਾਇਂਦੇ ਹਾਜ਼ਰ ਸਨ।