ਹੁਸ਼ਿਆਰਪੁਰ 12 ਜੂਨ ( ਤਰਸੇਮ ਦੀਵਾਨਾ ) ਡੇਮੋਕ੍ਰੇਟਿਕ ਭਾਰਤੀਆ ਸਮਾਜ ਪਾਰਟੀ ਦੀ ਇੱਕ ਅਹਿਮ ਮੀਟਿੰਗ ਪਿੰਡ ਦੂਹੜੇ ਵਿਖੇ ਹੋਈ । ਇਹ ਮੀਟਿੰਗ ਯੂਥ ਪ੍ਰਧਾਨ ਜਲੰਧਰ ਰਜੇਸ਼ ਕੁਮਾਰ ਅਤੇ ਯੂਥ ਬਲਾਕ ਪ੍ਰਧਾਨ ਆਦਮਪੁਰ ਕੱਲੂ ਰਾਮ ਦੀ ਅਗਵਾਈ ਵਿਚ ਕੀਤੀ ਗਈ । ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਵੱਖ -ਵੱਖ ਹਲਕਿਆਂ ਤੋਂ ਪਹੁੰਚੇ । ਇਸ ਮੌਕੇ ਵਿਸ਼ੇਸ਼ ਤੋਰ ਤੇ ਰਾਸ਼ਟਰੀ ਉਪ ਪ੍ਰਧਾਨ ਲਖਵੀਰ ਸਿੰਘ ਰਾਜਧਾਨ ਅਤੇ ਉਹਨਾਂ ਦੇ ਨਾਲ ਰਾਸ਼ਟਰੀ ਵਾਇਸ ਚੇਅਰਮੈਨ ਪ੍ਰੇਮ ਸਾਰਸਰ ਪਹੁੰਚੇ । ਰਾਜਧਾਨ ਨੇ ਬੋਲਦਿਆਂ ਕਿਹਾ ਕਿ ਸਾਡੀ ਪਾਰਟੀ ਹਰ ਵਰਗ ਦੇ ਲੋਕਾਂ ਨਾਲ ਹਮੇਸ਼ਾਂ ਖੜੀ ਹੈ ਅਤੇ ਖੜੀ ਰਹੇਗੀ । ਰਾਜਧਾਨ ਨੇ ਕਿਹਾ ਕਿ ਗਰੀਬ ਵਰਗ ਦੇ ਲੋਕਾਂ ਦੇ ਹੱਕਾਂ ਤੇ ਹਮੇਸ਼ਾਂ ਹੀ ਡਾਕਾ ਵੱਜਦਾ ਆ ਰਿਹਾ ਹੈ ਉਦਾਹਰਣ ਦੇ ਤੋਰ ਤੇ ਅਨੁਸੂਚਿਤ ਜਾਤੀ ਦੇ ਜਾਅਲੀ ਸਰਟੀਫਿਕੇਟ ਬਣਾ ਕੇ ਦੂਸਰੇ ਵਰਗਾਂ ਵਲੋਂ ਇਸਦਾ ਫਾਇਦਾ ਚੁੱਕਿਆ ਜਾ ਰਿਹਾ ਹੈ । ਇਸੇ ਤਰ੍ਹਾਂ ਸਰਕਾਰ ਵਲੋਂ ਚਲਾਈ ਆਟਾ-ਦਾਲ ਸਕੀਮ ਅਧੀਨ ਵੀ ਗਰੀਬ ਵਰਗ ਦੀ ਥਾਂ ਤੇ ਇਸਦਾ ਫਾਇਦਾ ਉੱਚ ਪਹੁੰਚ ਵਾਲੇ ਲੋਕ ਲੈ ਰਹੇ ਹਨ । ਗਰੀਬ ਵਰਗ ਵਲੋਂ ਇਸਦਾ ਵਿਰੋਧ ਕਰਨ ਤੇ ਕੋਈ ਕਰਮਚਾਰੀ ਉਹਨਾਂ ਦੀ ਕੋਈ ਗੱਲ ਨਹੀਂ ਸੁਣਦਾ । ਰਾਜਧਾਨ ਨੇ ਅੱਗੇ ਬੋਲਦਿਆਂ ਕਿਹਾ ਕਿ ਅਸੀਂ ਸਮੇਂ ਦੀ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਇਹਨਾਂ ਗੱਲਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਗਰੀਬਾਂ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਬੰਦ ਕਰਵਾਇਆ ਜਾਵੇ ਨਹੀਂ ਤਾਂ ਸਾਡੀ ਪਾਰਟੀ ਤਿੱਖਾ ਸੰਘਰਸ਼ ਕਰਨ ਲਈ ਤਿਆਰ-ਬਰ ਤਿਆਰ ਹੈ ।ਇਸ ਮੌਕੇ ਰਾਜਧਾਨ ਨੇ ਲੋਕਾਂ ਨੂੰ ਵੱਧ ਤੋਂ ਵੱਧ ਪਾਰਟੀ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਕੁਝ ਨਵੀਆਂ -ਨਿਯੁਕਤੀਆਂ ਵੀ ਕੀਤੀਆਂ । ਸੰਦੀਪ ਕੁਮਾਰ ਨੂੰ ਯੂਥ ਮੀਤ ਪ੍ਰਧਾਨ ਪੰਜਾਬ ਨਿਯੁਕਤ ਕੀਤਾ ਗਿਆ । ਹੋਰ ਵੀ ਪਤਵੰਤੇ ਸੱਜਣਾਂ ਨੂੰ ਪਾਰਟੀ ਸਬੰਧੀ ਅਹਿਮ ਜਿੰਮੇਵਾਰੀਆਂ ਰਾਜਧਾਨ ਵਲੋਂ ਸੋਪੀਆਂ ਗਈਆਂ । ਸੁੰਦਰ ਪ੍ਰਧਾਨ ਪੰਜਾਬ ਸਫਾਈ ਮਜਦੂਰ ਯੁਨੀਅਨ , ਰਾਜ ਕੁਮਾਰ ਪ੍ਰਧਾਨ ਯੂਥ ਦੋਆਬਾ ਜ਼ੋਨ , ਫਰੋਜ ਖਾਨ ਦੋਆਬਾ ਜੋਨ ਇੰਚਾਰਜ , ਮੋਹਿਤ ਕੁਮਾਰ ਸਿਟੀ ਮੁਕੇਰੀਆਂ ਯੂਥ ਪ੍ਰਧਾਨ , ਸੰਜੀਵ ਸਹੋਤਾ ਯੂਥ ਵਾਇਸ ਪ੍ਰਧਾਨ , ਸੁਖਵਿੰਦਰ ਸਿੰਘ ਬਲਾਕ ਪ੍ਰਧਾਨ ਕਰਤਾਰਪੁਰ ਹਾਜਰ ਹੋਏ । ਇਸ ਮੌਕੇ ਨਵ-ਨਿਯੁਕਤ ਅਹੁਦੇਦਾਰਾਂ ਨੇ ਲਖਵੀਰ ਸਿੰਘ ਰਾਜਧਾਨ ਅਤੇ ਉਹਨਾਂ ਦੇ ਸਾਥੀਆਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਅਤੇ ਵਿਸ਼ਵਾਸ਼ ਦੁਆਇਆ ਕਿ ਉਹ ਪਾਰਟੀ ਲਈ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ ਅਤੇ ਕਦੀ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਣਗੇ । ਅੰਤ ਲਖਵੀਰ ਸਿੰਘ ਰਾਜਧਾਨ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਆਏ ਹੋਏ ਸੱਜਣਾਂ ਦਾ ਧੰਨਵਾਦ ਕੀਤਾ