ਅੰਮ੍ਰਿਤਸਰ, 12 ਜੂਨ (ਰਣਜੀਤ ਸਿੰਘ ਮਸੌਣ / ਰਾਘਵ ਅਰੋੜਾ ) ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ.) ਦੇ ਸਹਿਯੋਗ ਨਾਲ ਵਿਰਸਾ ਵਿਹਾਰ ਦੇ ਨਾਵਲਿਸਟ ਨਾਨਕ ਸਿੰਘ ਸੈਮੀਨਾਰ ਹਾਲ ਵਿਖੇ ਪ੍ਰਿੰ.ਬਲਵਿੰਦਰ ਸਿੰਘ ਫਤਹਿਪੁਰੀ ਦੀ ਵਾਰਤਕ ਪੁਸਤਕ “ਬ੍ਰਹਮਚਾਰੀ ਬਾਬਾ ਤੇ ਚਾਲੀ ਚੋਰ” ਲੋਕ ਅਰਪਣ ਸਮਾਰੋਹ ਕਰਵਾਇਆ ਗਿਆ । ਮੁੱਖ ਮਹਿਮਾਨ ਵੱਜੋਂ ਪੰਜਾਬ ਨਾਟਸ਼ਾਲਾ ਦੇ ਸੰਚਾਲਕ ਜਤਿੰਦਰ ਸਿੰਘ ਬਰਾੜ ਨੇ ਸ਼ਿਰਕਤ ਕੀਤੀ, ਜਦੋਂਕਿ ਸਮਾਰੋਹ ਦੀ ਪ੍ਰਧਾਨਗੀ ਸ਼ੋੑਮਣੀ ਨਾਟਕਕਾਰ ਕੇਵਲ ਧਾਲੀਵਾਲ, ਪ੍ਰਿੰ.ਕੁਲਵੰਤ ਸਿੰਘ ਅਣਖੀ, ਸ਼ੋ੍ਮਣੀ ਬਾਲ ਸਾਹਿਤ ਲੇਖਕ ਕੁਲਬੀਰ ਸਿੰਘ ਸੂਰੀ ਅਤੇ ਕਾਮਰੇਡ ਲਖਬੀਰ ਸਿੰਘ ਨਿਜਾਮਪੁਰਾ ਵੱਲੋਂ ਸਾਂਝੇ ਰੂਪ ਵਿੱਚ ਕੀਤੀ । ਮੰਚ ਸੰਚਾਲਕ ਦੇ ਫਰਜ਼ ਨਿਭਾ ਰਹੇ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੇ ਪੁਸਤਕ ਬਾਰੇ ਮੁਢਲੀ ਜਾਣ ਪਛਾਣ ਕਰਵਾਈ ਅਤੇ ਸਮੁੱਚੇ ਸਮਾਗਮ ਨੂੰ ਇੱਕ ਲੜੀ ‘ਚ ਪਰੋ ਕੇ ਪੇਸ਼ ਕੀਤਾ । ਨਾਟਕਕਾਰ ਕੇਵਲ ਧਾਲੀਵਾਲ ਨੇ ਆਏ ਹੋਏ ਲੇਖਕਾਂ ਦਾ ਸਵਾਗਤ ਕਰਦਿਆਂ ਪੁਸਤਕ ਬਾਰੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਸ ਪੁਸਤਕ ਵਿੱਚ ਬਹੁਤ ਸਾਰੇ ਨਾਟਕੀ ਅੰਸ਼ ਪਏ ਹਨ, ਜਿਹਨਾਂ ਨੂੰ ਰੰਗਮੰਚ ਰਾਹੀਂ ਪੇਸ਼ ਕਰਨ ਦਾ ਉਪਰੰਤ ਕੀਤਾ ਜਾਵੇਗਾ । ਪ੍ਰਿੰ.ਕੁਲਵੰਤ ਸਿੰਘ ਅਣਖੀ ਨੇ ਕਿਹਾ ਕਿ ਫਤਹਿਪੁਰੀ ਸਾਹਿਬ ਦੇ ਪਾਤਰ ਸਧਾਰਨ ਪਰ ਜਾਗਦੀ ਜਮੀਰ ਵਾਲੇ ਹਨ। ਜਤਿੰਦਰ ਸਿੰਘ ਬਰਾੜ ਨੇ ਕਿਹਾ ਕਿ ਪਿੰਡਾਂ ਦੇ ਜਿਉਂਦੇ ਜਾਗਦੇ ਪਾਤਰਾਂ ਦੀ ਅਸਲੀ ਜਿੰਦਗੀ ਦੇ ਸੱਚ ਨੂੰ ਬਿਆਨ ਕਰਕੇ ਲੇਖਕ ਨੇ ਜੁਰਅਤ ਵਾਲਾ ਕਾਰਜ ਕੀਤਾ ਹੈ । ਕਾਮਰੇਡ ਨਿਜ਼ਾਮਪੁਰਾ ਅਤੇ ਏਕਮ ਦੇ ਸੰਪਾਦਕ ਅਰਤਿੰਦਰ ਸੰਧੂ ਨੇ ਵੀ ਪੁਸਤਕ ਬਾਰੇ ਆਪਣੇ ਪ੍ਭਾਵ ਪੇਸ਼ ਕੀਤੇ ਅਤੇ ਫਤਹਿਪੁਰੀ ਨੂੰ ਮੁਬਾਰਕਬਾਦ ਦਿੱਤੀ ।
ਉਪਰੰਤ ਹੋਏ ਕਵੀ ਦਰਬਾਰ ਵਿੱਚ ਇਤਿਹਾਸਕਾਰ ਦਲੇਰ ਸਿੰਘ ਖਿਆਲਾ, ਨਰੰਜਣ ਸਿੰਘ ਗਿੱਲ, ਗੁਰਬਾਜ ਸਿੰਘ ਛੀਨਾ, ਆਰ.ਜੀਤ, ਸੁਖਬੀਰ ਸਿੰਘ ਭੁੱਲਰ, ਕਲਿਆਣ ਅੰਮ੍ਰਿਤਸਰੀ, ਪਰਗਟ ਸਿੰਘ ਔਲਖ, ਨਵਜੋਤ ਕੌਰ ਨਵੂ ਭੁੱਲਰ, ਕੁਲਵੰਤ ਸਿੰਘ ਕੰਤ, ਰਮੇਸ਼ ਕੁਮਾਰ ਜਾਨੂੰ, ਕੁਲਦੀਪ ਸਿੰਘ ਦਰਾਜਕੇ, ਸ਼ਮਸ਼ੇਰ ਸਿੰਘ ਭੰਗੂ ਆਦਿ ਸ਼ਾਇਰਾਂ ਨੇ ਆਪਣੇ ਕਲਾਮ ਪੇਸ਼ ਕੀਤੇ, ਜਦੋਂ ਕਿ ਪੰਜਾਬੀ ਸਾਹਿਤ ਸਭਾ ਤੇ ਸਭਿਆਚਾਰਕ ਮੰਚ ਦੇ ਪ੍ਰਧਾਨ ਜਸਬੀਰ ਸਿੰਘ ਝਬਾਲ, ਕਹਾਣੀਕਾਰ ਬਲਵਿੰਦਰ ਝਬਾਲ, ਰਾਜਪਾਲ ਸ਼ਰਮਾ, ਰਾਜਖੁਸ਼ਵੰਤ ਸਿੰਘ ਸੰਧੂ, ਪ੍ਰਿੰ.ਬਲਕਾਰ ਸਿੰਘ ਛਾਪਾ, ਸੁਖਪਾਲ ਸਿੰਘ ਲੈਕਚਰਾਰ, ਪ੍ਰਿੰ.ਪ੍ਭਪੀ੍ਤ ਸਿੰਘ, ਬਲਕਾਰ ਸਿੰਘ ਰਾਜਪੂਤ (ਕਨੇਡਾ ) ਨੇ ਹਾਜ਼ਰੀ ਭਰਕੇ ਸਮਾਰੋਹ ਨੂੰ ਭਰਪੂਰਤਾ ਬਖਸ਼ੀ