ਫਿਰੋਜ਼ਪੁਰ/ਜ਼ੀਰਾ, 14 ਅਕਤੂਬਰ ( ਲਵਪ੍ਰੀਤ ਸਿੰਘ ਸਿੱਧੂ ) :- ਵਿਧਾਨ ਸਭਾ ਹਲਕਾ ਜ਼ੀਰਾ ਦੇ ਤਿੰਨ ਬਲਾਕਾਂ ਦੀਆਂ ਪੰਚਾਇਤੀ ਚੋਣਾਂ ਕਰਵਾਉਣ ਲਈ ਐਸ ਡੀ ਐਮ ਕਮ ਰਿਟਰਨਿੰਗ ਅਫ਼ਸਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਬੀਡੀਪੀਓ ਦਫਤਰ ਜ਼ੀਰਾ ਤੋਂ ਚੋਣ ਅਮਲਾ ਬੈਲਟ ਪੇਪਰ ਅਤੇ ਬਾਕਸ ਲੈ ਕੇ ਸਖਤ ਪ੍ਰਬੰਧਾ ਹੇਠ ਬੂਥਾਂ ਲਈ ਰਵਾਨਾ ਹੋ ਗਿਆ। ਇਸ ਮੌਕੇ ਤਹਿਸੀਲਦਾਰ ਵਿਨੋਦ ਕੁਮਾਰ, ਰਜਿੰਦਰ ਸਿੰਘ ਨੋਡਲ ਅਫ਼ਸਰ, ਬੀਡੀਪੀਓ ਸ਼੍ਰੀ ਸੁਰਜੀਤ ਸਿੰਘ ਜ਼ੀਰਾ, ਡੀ.ਐਸ.ਪੀ ਗੁਰਦੀਪ ਸਿੰਘ ਜ਼ੀਰਾ, ਐਸ.ਐਚ.ੳ ਕੰਵਲਜੀਤ ਰਾਏ, ਸੈਕਟਰੀ ਰਜਿੰਦਰ ਬੰਸੀਵਾਲ ਆਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਪੰਜਾਬ ਅੰਦਰ ਹੋ ਰਹੀਆਂ 13 ਹਜਾਰ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਦਾ ਚੋਣ ਪ੍ਰਚਾਰ ਬੰਦ ਹੋ ਗਿਆ ਹੈ ਅਤੇ ਉਨਾਂ ਦਾ ਨਤੀਜਾ 15 ਅਕਤੂਬਰ 2024 ਸਾਮ ਨੂੰ ਮੌਕੇ ਤੇ ਹੀ ਐਲਾਨੇ ਜਾਣਗੇ। ਉਥੇ ਸਰਪੰਚੀ ਦੀਆਂ ਚੋਣਾਂ ਲਈ ਵੱਖ ਵੱਖ ਪਾਰਟੀਆਂ ਦੇ 25,588 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਦੋਂ ਕਿ ਮੈਂਬਰ ਪੰਚਾਇਤ ਦੇ ਲਈ 80598 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹਨ । ਉਥੇ ਸਰਪੰਚ ਤੇ ਪੰਚ ਚੌਣਾਂ ਦੇ ਚਾਹਵਾਨ 250 ਉਮੀਦਵਾਰਾਂ ਨੇ ਹਾਈਕੋਰਟ ਵਿੱਚ ਪਟੀਸਨ ਦਾਇਰ ਕੀਤੀ ਸੀ ਤੇ ਸੁਣਵਾਈ ਅੱਜ ਹੋਵੇਗੀ। ਉਥੇ ਬੀਤੇ ਦਿਨੀ ਹਾਈਕੋਰਟ ਦੇ ਵੱਲੋਂ 250 ਪਟੀਸਨਾਂ ਪੰਚਾਇਤੀ ਚੋਣਾਂ ਦੇ ਚਾਹਵਾਨ ਉਮੀਦਵਾਰਾਂ ਨੇ ਦਾਇਰ ਕੀਤੀਆਂ ਸਨ , ਉਸ ਤੋਂ ਬਾਅਦ ਹਾਈਕੋਰਟ ਵਲੋ ਅੱਜ ਸੁਣਵਾਈ ਹੋਵੇਗੀ। ਉਥੇ ਅੱਜ ਦੇਖਣਾ ਹੋਵੇਗਾ ਕਿ ਹਾਈਕੋਰਟ ਦਾ ਇਹਨਾਂ ਪਟੀਸਨਾ ਨੂੰ ਲੈ ਕੇ ਕੀ ਫੈਸਲਾ ਆਉਂਦਾ ਹੈ। ਉਧਰ ਚੋਣ ਕਮਿਸਨ ਪੰਜਾਬ ਵੱਲੋਂ ਚੋਣਾਂ ਕਰਵਾਉਣ ਲਈ ਅਮਲੇ ਨੂੰ ਸਖਤ ਪ੍ਰਬੰਧਾ ਹੇਠ ਚੋਣਾਂ ਕਰਵਾਉਣ ਲਈ ਬੂਥਾਂ ਤੇ ਰਵਾਨਾ ਕਰ ਦਿੱਤਾ ਗਿਆ ਹੈ।