Home » ਵੱਖ ਵੱਖ ਜਥੇਬੰਦੀਆਂ ਨੂੰ ਅਲਵਿਦਾ ਕਹਿ ਕੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਫੀਲਡ ਕਾਮਿਆਂ ਨਾਲ ਰਲੇ

ਵੱਖ ਵੱਖ ਜਥੇਬੰਦੀਆਂ ਨੂੰ ਅਲਵਿਦਾ ਕਹਿ ਕੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਫੀਲਡ ਕਾਮਿਆਂ ਨਾਲ ਰਲੇ

by Rakha Prabh
14 views

ਪਟਿਆਲਾ, ਪੀ .ਡਬਲਯੂ.ਡੀ .ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਜਿਲ੍ਹਾ ਪਟਿਆਲਾ ਨੂੰ ਅੱਜ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਵੱਖ-ਵੱਖ ਜਥੇਬੰਦੀਆਂ ਨੂੰ ਅਲਵਿਦਾ ਕਹਿ ਕੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਸੁਖਬੀਰ ਸਿੰਘ ਦੀ ਪ੍ਰੇਰਨਾ ਸਦਕਾ ਪੀ.ਡਬਲਿਊ. ਡੀ.ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਵਿੱਚ ਸ਼ਾਮਲ ਹੋਏ,ਇਕੱਤਰ ਹੋਏ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਪ੍ਰਧਾਨ ਮੱਖਣ ਸਿੰਘ ਵਹਿਦਪੁਰੀ, ਦਰਸ਼ਨ ਬੇਲੂ ਮਾਜਰਾ ਦਰਸ਼ਨ ਚੀਮਾ,ਲਖਵਿੰਦਰ ਖਾਨਪੁਰ ,ਜਸਵੀਰ ਖੋਖਰ ,ਬਲਜੀਤ ਮੇਹਤਾ ਤੇ ਹਰਦੇਵ ਘੱਗਾ ਨੇ ਕਿਹਾ ਕਿ ਤੁਹਾਡੇ ਵੱਲੋਂ ਸਹੀ ਸਮੇਂ ਤੇ ਇਹ ਸਹੀ ਫੈਸਲਾ ਲਿਆ ਗਿਆ ਕਿਉਂਕਿ ਅੱਜ ਸਰਕਾਰ ਦੇ ਖਿਲਾਫ ਇੱਕ ਲੜਾਕੂ ਤੇ ਖਾੜਕੂ ਜਥੇਬੰਦੀ ਦੀ ਲੋੜ ਹੈ ਤੁਹਾਡੇ ਆਉਣ ਨਾਲ ਸਾਡੀ ਜਥੇਬੰਦੀ ਦੇ ਵਿੱਚ ਤਾਕਤ ਦਾ ਵਾਧਾ ਹੋਇਆ ਉੱਥੇ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਦੇ ਕੰਮ ਕਰਾਉਣ ਵਿੱਚ ਵੀ ਸਹਾਈ ਸਿੱਧ ਹੋਣਗੇ ਅੰਤ ਵਿੱਚ ਨਵੇਂ ਆਏ ਸਾਥੀਆਂ ਦੀ ਨਵੀਂ ਟੀਮ ਦੀ ਚੋਣ ਕੀਤੀ ਗਈ ਜਿਸ ਵਿੱਚ ਸੁਖਬੀਰ ਸਿੰਘ ਢਿੰਡਸਾ ਪ੍ਰਧਾਨ ,ਲਖਵਿੰਦਰ ਸਿੰਘ ਚੇਅਰਮੈਨ, ਮਲਕੀਤ ਸਿੰਘ ਜਨਰਲ ਸਕੱਤਰ, ਚਿਮਨ ਲਾਲ ਸੀਨੀਅਰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਸਰਬਜੀਤ ਸਿੰਘ ਖਜਾਨਚੀ ਤੇ ਗੁਰਜੰਟ ਸਿੰਘ ਪ੍ਰੈਸ ਸਕੱਤਰ ਚੁਣੇ ਗਏ ਅੱਜ ਦੀ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਪਰਗਟ ਸਿੰਘ ਕਾਠ, ਹਰਦੇਵ ਸਿੰਘ ਸਮਾਣਾ, ਕਰਮ ਸਿੰਘ ਨਾਭਾ, ਵੀਰੂ ਰਾਮ ਪਟਿਆਲਾ, ਬਲਵਿੰਦਰ ਮਡੋਲੀ, ਰਜਿੰਦਰ ਧਾਲੀਵਾਲ, ਵਿਪਨ ਪ੍ਰਸਾਦ,ਗੁਰਮੀਤ ਪਟਿਆਲਾ, ਹਰਵੀਰ ਸੁਨਾਮ, ਰਣਧੀਰ ਬਹਿਰ ਸਾਹਿਬ ਤੇ ਜਨਕ ਸਿੰਘ ,ਸੇਰ ਸਿੰਘ ਸ਼ਾਮਿਲ ਹੋਏ|

Related Articles

Leave a Comment