Home » ਸਕੂਲ ਇੰਚਾਰਜ ‘ਤੇ ਜਾਨਲੇਵਾ ਹਮਲੇ ਦੀ ਡੀ. ਟੀ. ਐਫ. ਵਲੋਂ ਨਿਖੇਧੀ

ਸਕੂਲ ਇੰਚਾਰਜ ‘ਤੇ ਜਾਨਲੇਵਾ ਹਮਲੇ ਦੀ ਡੀ. ਟੀ. ਐਫ. ਵਲੋਂ ਨਿਖੇਧੀ

ਪੁਲਿਸ ਪ੍ਰਸ਼ਾਸ਼ਨ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕਰੇ :- ਬਲਰਾਮ ਸ਼ਰਮਾ

by Rakha Prabh
9 views

ਜ਼ੀਰਾ, 11 ਨਵੰਬਰ ( ਗੁਰਪ੍ਰੀਤ ਸਿੰਘ ਸਿੱਧੂ ) :- ਸਵੇਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੱਠਾ ਕਿਸ਼ਨ ਸਿੰਘ (ਫਿਰੋਜ਼ਪੁਰ) ਦੇ ਇੰਚਾਰਜ ਹਿੱਤਪਾਲ ਸਿੰਘ ਸਿੱਧੂ ਆਪਣੀ ਵਿਭਾਗੀ ਡਿਊਟੀ ਕਰਨ ਲਈ ਸਕੂਲ ਜਾ ਰਹੇ ਸਨ ਤਾਂ ਰਸਤੇ ‘ਚ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਨਾਂ ਦਾ ਜਬਰੀ ਰਸਤਾ ਰੋਕ ਕੇ ਹਮਲਾ ਕਰ ਦਿੱਤਾ। ਜਿਸ ਕਾਰਨ ਉਹਨਾਂ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ। ਜਿਸਦੀ ਪ੍ਰੀਤਿਨਿਧ ਅਧਿਆਪਕ ਜੱਥੇਬੰਦੀ ਡੀ. ਟੀ. ਐਫ. ਫਿਰੋਜ਼ਪੁਰ ਦੇ ਜਿਲਾ ਪ੍ਰਧਾਨ ਬਲਰਾਮ ਸ਼ਰਮਾ ਅਤੇ ਜਿਲਾ ਸਕੱਤਰ ਗਗਨਦੀਪ ਬਰਾੜ ਵਲੋਂ ਸਖ਼ਤ ਸ਼ਬਦਾਂ ਚ ਨਿਖੇਧੀ ਕੀਤੀ ਗਈ ਹੈ. ਉਨਾਂ ਦੱਸਿਆ ਕਿ ਅਧਿਆਪਕ ਦਾ ਰੁਤਬਾ ਸਮਾਜ ਚ ਮਾਣ ਸਤਿਕਾਰ ਵਾਲਾ ਹੁੰਦਾ ਹੈ ਪਰੰਤੂ ਕੁਝ ਸ਼ਰਾਰਤੀ ਅਨਸਰ ਇਸਦਾ ਅਕਸ ਖ਼ਰਾਬ ਕਰਨ ਤੇ ਲੱਗੇ ਹੋਏ ਹਨ। ਅਧਿਆਪਕ ਸਮਾਜ ਦਾ ਨਿਰਮਾਤਾ ਹੁੰਦਾ ਹੈ ਜੇਕਰ ਇਸ ਸਮਾਜ ‘ਚ ਅਧਿਆਪਕ ਦੀ ਜਾਨ ਨੂੰ ਖ਼ਤਰਾ ਬਣ ਜਾਵੇ ਤਾਂ ਉਹ ਕਿਵੇਂ ਨਰੋਏ ਸਮਾਜ ਦੀ ਸਿਰਜਣਾ ਕਰ ਸਕੇਗਾ। ਜ਼ਿਲਾ ਆਗੂਆਂ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿ੍ਰਫਤਾਰ ਕੀਤਾ ਜਾਵੇ ਅਤੇ ਉਹਨਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

Related Articles

Leave a Comment