ਜ਼ੀਰਾ, 11 ਨਵੰਬਰ ( ਗੁਰਪ੍ਰੀਤ ਸਿੰਘ ਸਿੱਧੂ ) := ਐਕਸ਼ਨ ਕਮੇਟੀ ਦੇ ਸੱਦੇ ਤਹਿਤ ਸਫਾਈ ਸੇਵਕ ਯੂਨੀਅਨ ਪੰਜਾਬ 1406-22-ਬੀ ਚੰਡੀਗੜ ਬ੍ਰਾਂਚ ਜ਼ੀਰਾ ਵੱਲੋਂ ਅਰਥੀ ਫੂਕ ਮੁਜਾਹਰੇ ਪ੍ਰੋਗਰਾਮ ਤਹਿਤ ਪੰਜਾਬ ਸਰਕਾਰ ਦੇ ਵਿਰੁੱਧ ਨਗਰ ਕੌਂਸਲ ਦਫਤਰ ਦੇ ਗੇਟ ਅੱਗੇ ਸਫਾਈ ਕਾਮਿਆਂ ਵੱਲੋਂ ਰੋਸ ਰੈਲੀ ਕੀਤੀ ਗਈ। ਇਸ ਮੌਕੇ ਸਫਾਈ ਸੇਵਕ ਯੂਨੀਅਨ ਯੂਨੀਅਨ ਪੰਜਾਬ ਬ੍ਰਾਂਚ ਪ੍ਰਧਾਨ ਰੋਹਿਤ ਨੇ ਦੱਸਿਆ ਕਿ ਸਫਾਈ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਪੰਜਾਬ ਭਰ ਵਿੱਚ ਸਰਕਾਰ ਦੇ ਪੂਤਲੇ ਸਾੜੇ ਗਏ ਹਨ ਅਤੇ ਗੇਟ ਰੈਲੀਆਂ ਕੀਤੀਆਂ ਗਈਆਂ ਹਨ। ਉਨਾਂ ਕਿਹਾ ਕਿ ਪੰਜਾਬ ਭਰ ਮਿਊਸਪਲ ਮੁਲਾਜਮ, ਸਫਾਈ ਸੇਵਕ ਅਤੇ ਸੀਵਰਮੈਨ ਵੱਲੋਂ 11,12,13 ਨਵੰਬਰ ਤੱਕ ਪੁਤਲੇ ਫੂਕੇ ਜਾਣਗੇ। ਉਨਾਂ ਕਿਹਾ ਕਿ 12 ਨਵੰਬਰ ਨੂੰ ਬਜਾਰ ਵਿੱਚ ਰੋਸ ਮਾਰਚ ਕੱਢਿਆ ਜਾਵੇਗਾ ਅਤੇ ਪੂਤਲਾ ਫੂਕਿਆ ਜਾਵੇਗਾ। ਇਸ ਮੌਕੇ ਉਨਾਂ ਦੇ ਵੱਡੀ ਗਿਣਤੀ ਵਿੱਚ ਮਿਉਂਸਪਲ ਮੁਲਾਜਮ ,ਵਲਕਰ ,ਸੀਵਰਮੈਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ।