Home » ਪੰਚਾਇਤੀ ਚੋਣਾਂ ‘ਚ ਨਾਮਜਦਗੀ ਪੱਤਰ ਰੱਦ ਕਰਵਾਉਣ ਵਾਲੇ ਅਧਿਕਾਰੀਆਂ ਖਿਲਾਫ਼ ਸੁਰਿੰਦਰ ਜੌੜਾ ਨੇ ਕਰਵਾਇਆ ਮਾਮਲਾ ਦਰਜ

ਪੰਚਾਇਤੀ ਚੋਣਾਂ ‘ਚ ਨਾਮਜਦਗੀ ਪੱਤਰ ਰੱਦ ਕਰਵਾਉਣ ਵਾਲੇ ਅਧਿਕਾਰੀਆਂ ਖਿਲਾਫ਼ ਸੁਰਿੰਦਰ ਜੌੜਾ ਨੇ ਕਰਵਾਇਆ ਮਾਮਲਾ ਦਰਜ

ਪਿਛਲੀਆਂ ਚੋਣਾਂ ‘ਚ ਆਈਆਂ ਚੁਣੌਤੀਆਂ ਦਾ ਵੀ ਜੌੜਾ ਨੇ ਦਿੱਤਾ ਸੀ ਮੂੰਹ ਤੋੜਵਾਂ ਜਵਾਬ, ‘‘ਪਟਵਾਰੀ ਸਮੇਤ 5 ਵਿਅਕਤੀਆਂ ‘ਤੇ ਮਾਮਲਾ ਦਰਜ‘‘

by Rakha Prabh
364 views

ਜ਼ੀਰਾ/ਫਿਰੋਜ਼ਪੁਰ, 10 ਨਵੰਬਰ ( ਗੁਰਪ੍ਰੀਤ ਸਿੰਘ ਸਿੱਧੂ ) :- ਹਲਕੇ ਦੀ ਰਾਜਨੀਤੀ ‘ਚ ਖਾਸ ਸਥਾਨ ਰੱਖਦੇ ਸੁਰਿੰਦਰ ਸਿੰਘ ਜੌੜਾ ਦੇ ਲਈ ਹਰ ਪੰਚਾਇਤੀ ਚੋਣਾਂ ਉਹਨਾਂ ਦੇ ਸਿਆਸੀ ਰੁਤਬੇ ਦਾ ਇਮਤਿਹਾਨ ਲੈ ਕੇ ਗਈਆਂ ।ਉਹਨਾਂ ਨੇ ਵੱਖ-ਵੱਖ ਸਮਿਆਂ ‘ਚ ਹੋਈਆਂ ਪੰਚਾਇਤੀ ਚੋਣਾਂ ‘ਚ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਦਿੱਤੀ ਹਰ ਚੁਣੌਤੀ ਦਾ ਸਾਹਮਣਾ ਹੀ ਨਹੀਂ ਕੀਤਾ ਸਗੋਂ ਸਰਕਾਰ ਦੇ ਇਸਾਰੇ ‘ਤੇ ਚੋਣਾਂ ਅਮਲੇ ਨੇ ਜੋ ਵੀ ਉਹਨਾਂ ਦੇ ਨਾਮਜਦਗੀ ਪ੍ਰਕਿਰਿਆ ‘ਚ ਜੋ ਵੀ ਮਸਲਾ ਖੜਾ ਕੀਤਾ ਉਸ ਮਸਲੇ ‘ਚ ਉਹਨਾਂ ਨੂੰ ਆਪਣੀ ਕੀਤੀ ਦਾ ਖਮਿਆਜਾ ਭੁਗਤਨਾ ਪਿਆ। ਦੱਸਣਯੋਗ ਹੈ ਕਿ ਸੁਰਿੰਦਰ ਸਿੰਘ ਜੌੜਾ ਅਜਾਦੀ ਤੋਂ ਬਾਅਦ ਜਦੋਂ ਪੰਚਾਇਤਾਂ ਹੋਂਦ ਵਿੱਚ ਆਈਆਂ ਉਦੋਂ ਤੋਂ ਹੀ ਉਹਨਾਂ ਦੀ ਲਗਾਤਾਰ ਆਪਣੇ ਪਿੰਡ ਵਿੱਚ ਪੰਚਾਇਤ ਬਣਦੀ ਆਈ। ਬੇਸੱਕ ਜੌੜਾ ਪਿੰਡ ‘ਚੋਂ ਕਈ ਪੰਚਾਇਤਾਂ ਨਿਕਲ ਕੇ ਹੋਂਦ ਵਿੱਚ ਆਈਆਂ ਉਹਨਾਂ ਪਿੰਡਾਂ ‘ਚ ਵੀ ਸੁਰਿੰਦਰ ਜੌੜਾ ਦਾ ਦਬਦਬਾ ਕਾਇਮ ਰਿਹਾ ਹੈ। ਅਕਾਲੀ ਦਲ ਦੀ ਸਰਕਾਰ ਵੇਲੇ ਵੀ ਉਹਨਾਂ ਦੇ ਨਾਮਜਦਗੀ ਪੱਤਰ ਰੱਦ ਕਰ ਦਿੱਤੇ ਗਏ ਸਨ ਜਿਸ ਦੇ ਤਹਿਤ ਮਾਨਯੋਗ ਹਾਈਕੋਰਟ ਨੇ ਸਰਕਾਰ ਦੇ ਸਾਰੇ ਨੋਟੀਫਿਕੇਸਨ ਰੱਦ ਕਰਕੇ ਦੁਬਾਰਾ ਆਪਣੀ ਨਿਗਰਾਨੀ ਹੇਠ ਚੋਣਾਂ ਕਰਵਾਈਆਂ ਸਨ। ਇਸ ਤੋਂ ਇਲਾਵਾ ਖੇਤੀਬਾੜੀ ਸਹਿਕਾਰੀ ਸੁਭਾਵਾਂ ਅਤੇ ਹੋਰ ਜਿਹੜੀਆਂ ਚੋਣਾਂ ਹੁੰਦੀਆਂ ਹਨ ਉਹਨਾਂ ਦੇ ਵਿੱਚ ਵੀ ਸੁਰਿੰਦਰ ਸਿੰਘ ਜੌੜਾ ਦੀ ਭੂਮਿਕਾ ਅਹਿਮ ਮੰਨੀ ਜਾਂਦੀ ਹੈ। ਉਹਨਾਂ ਨੇ ਹਰ ਚੋਣ ਕਾਨੂੰਨ ਦੇ ਦਾਇਰੇ ਵਿੱਚ ਕਰਵਾਈ। ਹਾਲ ਹੀ ਵਿੱਚ ਲੰਘੀਆਂ ਪੰਚਾਇਤ ਚੋਣਾਂ ਦੇ ਵਿੱਚ ਪਿੰਡ ਬਸਤੀ ਸੋਹਣ ਸਿੰਘ ਵਾਲੀ ਦਾਖਲੀ ਜੌੜਾ ਤੋਂ ਸਰਪੰਚ ਦੀ ਚੋਣ ਲੜ ਰਹੀ ਇੱਕ ਮਹਿਲਾ ਉਮੀਦਵਾਰ ਦੇ ਨਾਮਜਦਗੀ ਪੱਤਰ ਤੇ ਝੂਠਾ ਇਤਰਾਜ ਲਗਾ ਕੇ ਪ੍ਰਸਾਸਨ ਦੀ ਕਥਿਤ ਮਿਲੀਭੁਗਤ ਨਾਲ ਨਾਮਜਦਗੀ ਪੱਤਰ ਰੱਦ ਕਰਵਾਉਣ ਤੇ ਐਸ ਐਸ ਪੀ ਫਿਰੋਜਪੁਰ ਮੈਡਮ ਸੌਮਿਆ ਮਿਸਰਾ ਦੇ ਆਦੇਸਾਂ ਤੇ ਥਾਣਾ ਮੱਲਾਂਵਾਲਾ ਦੀ ਪੁਲਿਸ ਨੇ 1 ਮਾਲ ਪਟਵਾਰੀ ਸਮੇਤ 5 ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ । ਇਹ ਮਾਮਲਾ ਦਰਜ ਕਰਾਉਣ ਉਪਰੰਤ ਸੁਰਿੰਦਰ ਸਿੰਘ ਜੌੜਾ ਮੈਂਬਰ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਸਨੇ ਆਪਣੀ ਪਤਨੀ ਚਰਨਜੀਤ ਕੌਰ ਜੌੜਾ ਰਾਹੀਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਮਾਨਯੋਗ ਚੋਣ ਕਮਿਸਨਰ ਪੰਜਾਬ ਸਮੇਤ ਚੋਣ ਅਬਜਰਵਰ ਫਿਰੋਜਪੁਰ ਡੀ ਪੀ ਐਸ ਖਰਬੰਦਾ ਆਦਿ ਨੂੰ ਭੇਜੀਆਂ ਲਿਖਤੀ ਸ਼ਿਕਾਇਤਾਂ ਵਿੱਚ ਦੱਸਿਆ ਸੀ ਕਿ ਉਸ ਦੀ ਪਤਨੀ ਚਰਨਜੀਤ ਕੌਰ ਵਾਸੀ ਬਸਤੀ ਸੋਹਣ ਸਿੰਘ ਦਾਖਲੀ ਜੌੜਾ ਨੇ ਪਿੰਡ ਦੀ ਸਰਪੰਚ ਦੀ ਚੋਣ ਲੜਨ ਲਈ ਨਿਯਮਾਂ ਦੇ ਮੁਤਾਬਕ ਨਾਮਜਦਗੀ ਪੱਤਰ ਭਰ ਕੇ ਅਤੇ ਐਨ ਓ ਸੀ ਵਗੈਰਾ ਨੱਥੀ ਕਰਕੇ ਅਸੋਕ ਕੁਮਾਰ ਰਿਟਰਨਿੰਗ ਅਫਸਰ ਕਮ ਸਬ ਡਵੀਜਨਲ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਡਵੀਜਨ ਫਿਰੋਜਪੁਰ ਪਾਸ ਜੀਵਨ ਮਲ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਜੀਰਾ ਵਿਖੇ ਜਮਾ ਕਰਵਾ ਕੇ ਰਸੀਦ ਹਾਸਲ ਕੀਤੀ ਸੀ। ਸੁਰਿੰਦਰ ਸਿੰਘ ਜੌੜਾ ਦੇ ਮੁਤਾਬਕ ਮਿਤੀ 5 ਅਕਤੂਬਰ 2024 ਨੂੰ ਪੜਤਾਲ ਦੇ ਦੌਰਾਨ ਅਸੋਕ ਕੁਮਾਰ ਰਿਟਰਨਿੰਗ ਅਫਸਰ ਨੇ ਉਸ ਦੀ ਪਤਨੀ ਦੀ ਫਾਈਲ ਮੁਕੰਮਲ ਅਤੇ ਦਰੁਸਤ ਦੱਸੀ ਸੀ ਜਦੋਂਕਿ ਅਗਲੇ ਦਿਨ ਉਸ ਨੇ ਫਾਈਲ ਤੇ ਇਹ ਇਤਰਾਜ ਲਗਾ ਕੇ ਫਾਈਲ ਰੱਦ ਕਰ ਦਿੱਤੀ ਕਿ ਮੇਰਾ (ਸੁਰਿੰਦਰ ਸਿੰਘ ਜੌੜਾ ਦਾ) ਪੰਚਾਇਤੀ ਜਮੀਨ ਤੇ ਨਜਾਇਜ ਕਬਜਾ ਹੈ। ਅੱਗੇ ਦੱਸਿਆ ਸਾਡੇ ਵੱਲੋਂ ਇਸ ਸੰਬੰਧ ਵਿੱਚ ਪੜਤਾਲ ਕਰਨ ਤੇ ਇਹ ਗੱਲ ਸਾਹਮਣੇ ਆਈ ਕਿ ਸੰਦੀਪ ਸਿੰਘ, ਸੁਖਜੀਤ ਸਿੰਘ ਪੁੱਤਰਾਨ ਬਲਕਾਰ ਸਿੰਘ, ਸਤਨਾਮ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਜਸਵੀਰ ਕੌਰ ਪਤਨੀ ਬਲਕਾਰ ਸਿੰਘ ਵਾਸੀ ਪਿੰਡ ਬਸਤੀ ਸੋਹਣ ਸਿੰਘ ਦਾਖਲੀ ਜੌੜਾ ਨੇ ਸਿਆਸੀ ਰੰਜਿਸ ਦੇ ਤਹਿਤ ਸਾਡੇ ਪਿੰਡ ਦੇ ਵਸਨੀਕ ਮਨਜਿੰਦਰ ਸਿੰਘ ਉਰਫ ਘੁੱਗੀ ਪੁੱਤਰ ਉਜਾਗਰ ਸਿੰਘ ਵਾਸੀ ਪਿੰਡ ਜੌੜਾ ਦੇ ਜਾਅਲੀ ਦਸਤਖਤ ਕਰਕੇ ਉਸ ਉੱਪਰ ਝੂਠਾ ਇਲਜਾਮ ਲਗਾ ਕੇ ਉਸ ਦੀ ਪਤਨੀ ਦੇ ਨਾਮਜਦਗੀ ਪੱਤਰ ਰੱਦ ਕਰਵਾਏ ਹਨ। ਸੁਰਿੰਦਰ ਸਿੰਘ ਜੌੜਾ ਨੇ ਹੋਰ ਦੱਸਿਆ ਕਿ ਇਸ ਸਬੰਧ ਵਿੱਚ ਮਨਜਿੰਦਰ ਸਿੰਘ ਨੇ ਉਸ ਨੂੰ ਇੱਕ ਤਸਦੀਕਸੁਦਾ ਹਲਫੀਆ ਬਿਆਨ ਵੀ ਦਿੱਤਾ ਹੈ ਜਿਸ ਵਿੱਚ ਉਸ ਨੇ ਇਸ ਗੱਲ ਦੀ ਪੁਸਟੀ ਕੀਤੀ ਹੈ ਕਿ ਉਸਨੇ ਮੇਰੀ ਪਤਨੀ ਚਰਨਜੀਤ ਕੌਰ ਦੇ ਨਾਮਜਦਗੀ ਪੱਤਰਾਂ ਦੇ ਖਿਲਾਫ ਕੋਈ ਵੀ ਇਤਰਾਜ ਨਹੀਂ ਲਗਾਇਆ ਅਤੇ ਨਾ ਹੀ ਜਮੀਨ ਤੇ ਨਾਜਾਇਜ ਕਬਜੇ ਸਬੰਧੀ ਕਿਸੇ ਤਰਾਂ ਦੀ ਕੋਈ ਸਨਾਖਤ ਕੀਤੀ ਹੈ। ਸੁਰਿੰਦਰ ਸਿੰਘ ਜੌੜਾ ਨੇ ਦੱਸਿਆ ਕਿ ਮਨਜਿੰਦਰ ਸਿੰਘ ਦੇ ਜਾਅਲੀ ਦਸਤਖਤਾਂ ਨੂੰ ਆਧਾਰ ਬਣਾ ਕੇ ਨਾਇਬ ਤਹਿਸੀਲਦਾਰ ਵਿਨੋਦ ਕੁਮਾਰ ਵੱਲੋਂ ਉਸ ਦੀ ਪਤਨੀ ਚਰਨਜੀਤ ਕੌਰ ਦੇ ਨਾਮਜਦਗੀ ਪੱਤਰ ਰੱਦ ਕਰਵਾਉਣ ਲਈ ਰਿਟਰਨਿੰਗ ਅਫਸਰ ਨੂੰ ਰਿਪੋਰਟ ਭੇਜ ਕੇ ਉਸ ਦੀ ਪਤਨੀ ਦੀ ਫਾਈਲ ਰੱਦ ਕਰਵਾ ਦਿੱਤੀ ਗਈ। ਜੌੜਾ ਨੇ ਦੱਸਿਆ ਕਿ ਡੀ ਐਸ ਪੀ ਫਿਰੋਜਪੁਰ ਸਪੈਸਲ ਕ੍ਰਾਈਮ ਦੇ ਆਦੇਸ਼ ਤੇ ਥਾਣਾ ਮੱਲਾਂਵਾਲਾ ਦੀ ਪੁਲਿਸ ਨੇ ਸੰਦੀਪ ਸਿੰਘ,ਸੁਖਜੀਤ ਸਿੰਘ ਪੁੱਤਰਾਨ ਬਲਕਾਰ ਸਿੰਘ,ਸਤਨਾਮ ਸਿੰਘ ਪੁੱਤਰ ਜੋਗਿੰਦਰ,ਜਸਵੀਰ ਕੌਰ ਪਤਨੀ ਬਲਕਾਰ ਸਿੰਘ ਅਤੇ ਹਲਕਾ ਪਟਵਾਰੀ ਅਮਰਜੀਤ ਸਿੰਘ ਦੇ ਖਿਲਾਫ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਤਫਤੀਸ ਸੁਰੂ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਇਸ ਮਾਮਲੇ ਦੇ ਵਿੱਚ ਇੱਕ ਤਹਿਸੀਲ ਪੱਧਰ ਦੇ ਅਧਿਕਾਰੀ ਤੇ ਵੀ ਗਾਜ ਗਿਰ ਸਕਦੀ ਹੈ। ਇਹ ਪੰਜਾਬ ਦੇ ਵਿੱਚ ਪਹਿਲੀ ਐਫ ਆਰ ਆਈ ਹੈ ਜਿਸ ਤਹਿਤ ਚੋਣ ਅਮਲੇ ਦੇ ਅਧਿਕਾਰੀਆਂ ਤੇ ਮਾਮਲਾ ਦਰਜ ਕੀਤਾ ਗਿਆ। ਸੁਰਿੰਦਰ ਜੌੜਾ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਜੋ ਹੋਰ ਵੀ ਉਚ ਅਧਿਕਾਰੀ ਹਨ ਉਹਨਾਂ ਨੂੰ ਵੀ ਕਾਬੂ ਕਰਨ ਦੇ ਲਈ ਯਤਨ ਜਾਰੀ ਰਹਿਣਗੇ।

Related Articles

Leave a Comment