Home » ਅਮਰੀਕਾ ’ਚ ਟਰੱਕ ਪਲਟਣ ਨਾਲ ਪੰਜਾਬੀ ਨੌਜਵਾਨ ਦੀ ਮੌਤ

ਅਮਰੀਕਾ ’ਚ ਟਰੱਕ ਪਲਟਣ ਨਾਲ ਪੰਜਾਬੀ ਨੌਜਵਾਨ ਦੀ ਮੌਤ

by Rakha Prabh
132 views

ਅਮਰੀਕਾ ’ਚ ਟਰੱਕ ਪਲਟਣ ਨਾਲ ਪੰਜਾਬੀ ਨੌਜਵਾਨ ਦੀ ਮੌਤ
ਭੋਗਪੁਰ, 23 ਅਕਤੂਬਰ : ਵਿਦੇਸ਼ ਰਹਿੰਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਦੀਆਂ ਹਰ ਰੋਜ ਕਿਸੇ ਨਾ ਕਿਸੇ ਕਾਰਨ ਹੋ ਰਹੀਆਂ ਮੌਤਾਂ ਨਾਲ ਪੰਜਾਬੀਆਂ ’ਚ ਸਹਿਮ ਦਾ ਮਾਹੌਲ ਹੈ। ਇਕ ਤਾਜਾ ਮਾਮਲਾ ਜਲੰਧਰ ਦੇ ਬਲਾਕ ਭੋਗਪੁਰ ਦੇ ਪਿੰਡ ਲੜੋਈ ਤੋਂ ਸਾਹਮਣੇ ਆਇਆ ਹੈ। ਇੱਥੋਂ ਦੇ 29 ਸਾਲਾ ਨੌਜਵਾਨ ਸਵਿੰਦਰਜੀਤ ਸਿੰਘ ਦੀ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ’ਚ ਟਰੱਕ ਪਲਟਣ ਕਾਰਣ ਮੌਤ ਹੋ ਗਈ।

ਰੋਜੀ-ਰੋਟੀ ਦੀ ਭਾਲ ’ਚ ਉਹ ਸਾਲ 2013 ’ਚ ਅਮਰੀਕਾ ਗਿਆ ਸੀ ਅਤੇ ਉੱਥੇ ਉਹ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ। ਬੀਤੇ ਕੱਲ੍ਹ ਜਦੋਂ ਉਹ ਟਰੱਕ ਚਲਾ ਰਿਹਾ ਸੀ ਤਾਂ ਅਚਾਨਕ ਉਸ ਦੀ ਅੱਖ ਲੱਗ ਗਈ ਜਿਸ ਕਾਰਨ ਟਰੱਕ ਹਾਦਸਾਗ੍ਰਸਤ ਹੋ ਕੇ ਪਲਟ ਗਿਆ ਅਤੇ ਸਵਿੰਦਰਜੀਤ ਦੀ ਮੌਕੇ ’ਤੇ ਮੌਤ ਹੋ ਗਈ।

ਮਿ੍ਰਤਕ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਅਜੇ ਕੁਆਰਾ ਸੀ ਅਤੇ ਪੂਰੇ ਪਰਿਵਾਰ ਦਾ ਗੁਜਾਰਾ ਉਸੇ ਦੀ ਕਮਾਈ ’ਤੇ ਚਲਦਾ ਸੀ। ਸਵਿੰਦਰਜੀਤ ਦੀ ਮਿ੍ਰਤਕ ਦੇਹ ਕੈਲੀਫੋਰਨੀਆ ਪੁਲਿਸ ਨੇ ਆਪਣੀ ਕਸਟਡੀ ’ਚ ਲੈ ਲਈ ਹੈ । ਪਰਿਵਾਰ ਵੱਲੋਂ ਭਗਵੰਤ ਮਾਨ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮਿ੍ਰਤਕ ਦੇਹ ਪੰਜਾਬ ਲਿਆਉਣ ’ਚ ਉਨ੍ਹਾਂ ਦੀ ਮਦਦ ਕੀਤੀ ਜਾਵੇ।

ਜਿਕਰਯੋਗ ਹੈ ਕਿ ਮ੍ਰਿਤਕ ਸਵਿੰਦਰਜੀਤ ਸਿੰਘ ਦੇ ਵੱਡੇ ਭਰਾ ਵਿੱਕੀ ਦੀ ਵੀ ਪਿਛਲੇ ਸਾਲ ਮੌਤ ਹੋ ਗਈ ਸੀ। ਇਕ ਸਾਲ ਦੇ ਅੰਦਰ ਘਰ ਦੇ ਦੋ ਜਵਾਨ ਪੁੱਤਰਾਂ ਦੀ ਮੌਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਪਿੰਡ ਵਾਸੀਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।

Related Articles

Leave a Comment