ਮੋਗਾ 4 ਮਾਰਚ (ਜੀ ਐਸ ਸਿੱਧੂ/ਕੇਵਲ ਸਿੰਘ ਘਾਰੂ )
ਮੋਗਾ ਅੰਮ੍ਰਿਤਸਰ ਰੋਡ ਤੇ ਪੈਂਦੈ ਪਿੰਡ ਤਲਵੰਡੀ ਭੰਗੇਰੀਆਂ ਵਿਖੇ ਸਿੱਧਪੀਠ ਸ਼ਿਵ ਸ਼ਕਤੀ ਧਾਮ ਤਲਵੰਡੀ ਭੰਗੇਰੀਆਂ ਵਿਖੇ ਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਮੌਕੇ ਭਗਤੀਮਈ ਸੰਮੇਲਨ ਬੜੀ ਸ਼ਰਧਾ ਅਤੇ ਭਾਵਨਾ ਨਾਲ ਮੰਦਰ ਦੇ ਸਰਪ੍ਰਸਤ ਸੰਤ ਬਾਬਾ ਸ਼ਿਵਕਰਨ ਸ਼ਰਮਾ ਜਰਨਲ ਸੈਕਟਰੀ ਸੂਫੀ ਸੰਤ ਸਮਾਜ ਪੰਜਾਬ ਜੀ ਦੀ ਦੇਖ ਰੇਖ ਕਰਵਾਇਆਂ ਗਿਆ। ਇਸ ਦੌਰਾਨ ਸੂਫ਼ੀ ਸੰਤ ਸਮਾਜ ਦੇ ਪ੍ਰਧਾਨ ਬਾਬਾ ਦੀਪਕ ਸ਼ਾਹ ਜੀ, ਸੰਤ ਬਾਬਾ ਪਰਮਜੀਤ ਸਿੰਘ ਲੰਗੇਆਣਾ ਚੇਅਰਮੈਨ ਮਾਲਵਾ ਜੌਨ,ਸੰਤ ਬਾਬਾ ਪਰਮਿੰਦਰ ਸਿੰਘ ਪ੍ਰਧਾਨ ਸੂਫੀ ਸੰਤ ਸਮਾਜ ਯੂਥ ਵਿੰਗ , ਸੰਤ ਬਾਬਾ ਅਸ਼ਵਨੀ ਕਟਾਰੀਆ ਚੇਅਰਮੈਨ ਫਿਰੋਜ਼ਪੁਰ, ਚੇਅਰਮੈਨ ਜਸਪਾਲ ਸਿੰਘ ਪੰਨੂ ਕਿਸਾਨ ਮਜ਼ਦੂਰ ਕਾਂਗਰਸ ਪੰਜਾਬ ਸੈਲ, ਗੁਰਪ੍ਰੀਤ ਸਿੰਘ ਸਿੱਧੂ ਚੀਫ ਆਡੀਟਰ ਰਾਖਾ ਪ੍ਰਭ,ਮਹੰਤ ਬਲਦੇਵ ਦਾਸ ਸਮਾਧਾਂ ਵਾਲੇ, ਮਹੰਤ ਸ਼ਿਵਰਾਜ ਫਿਰੋਜ਼ਪੁਰ , ਸੁਆਮੀ ਗੁਰੂ ਦੱਤ ਬਧਨੀ , ਬਾਬਾ ਹਰਮੇਲ ਸਿੰਘ ਡਾਲਾ, ਬਾਬਾ ਭੋਲਾ ਸਿੰਘ ਚੁੱਘੇ, ਭਾਈ ਸੁਖਜਿੰਦਰ ਸਿੰਘ ਪ੍ਰਚਾਰਕ ਦਮਦਮੀ ਟਕਸਾਲ ਥੇ ਗੁਜਰ, ਬਾਬਾ ਲਖਵਿੰਦਰ ਸਿੰਘ ਕਾਲੇ ਕੇ, ਬਾਬਾ ਲਖਬੀਰ ਸਿੰਘ ਝੰਡੇਆਣਾ, ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪਸਸਫ ਫਿਰੋਜ਼ਪੁਰ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸੰਤਾ ਮਹਾਂਪੁਰਸ਼ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਉਪਰੰਤ ਸੰਤ ਬਾਬਾ ਸ਼ਿਵ ਕਰਨ ਸ਼ਰਮਾ ਨੇ ਆਪਣੇ ਗੱਦੀ ਦੇ ਵਾਰਸ ਬਣਾਉਂਦਿਆਂ ਆਪਣੇ ਸਾਹਿਬਜ਼ਾਦੇ ਜਸ਼ਨਦੀਪ ਸ਼ਰਮਾਂ ਨੂੰ ਗੱਦੀ ਦੀ ਪੱਗ ਬੰਨ੍ਹੀ ਅਤੇ ਸਮੂਹ ਸੰਤਾਂ ਮਹਾਪੁਰਸ਼ਾਂ ਨੇ ਆਸ਼ੀਰਵਾਦ ਦਿੱਤਾ। ਇਸ ਮੌਕੇ ਆਏ ਗਾਇਕਾਂ ਵਲੋਂ ਆਪਣੇ ਫਨ ਦਾ ਮੁਜਾਹਰਾ ਕਰਦਿਆਂ ਧਾਰਮਿਕ ਗਾਇਕੀ ਨਾਲ ਆਈਆਂ ਸੰਗਤਾਂ ਨੂੰ ਝੂੰਮਣ ਲਗਾ ਦਿੱਤਾ । ਇਸ ਮੌਕੇ ਸੰਮੇਲਨ ਵਿਚ ਸ਼ਾਮਿਲ ਸੰਤਾਂ ਮਹਾਪੁਰਸ਼ਾਂ ਨੂੰ ਸਰਪ੍ਰਸਤ ਬਾਬਾ ਸ਼ਿਵਕਰਨ ਸ਼ਰਮਾ ਨੇ ਲੋਈਆ ਸਿਰਪਾਓ ਆਦਿ ਨਾਲ ਸਨਮਾਨਿਤ ਕੀਤਾ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸੰਗਤਾਂ ਲਈ ਪੂੜੀਆਂ ਛੋਲਿਆਂ ਚਾਹ ਪਕੌੜਿਆਂ ਦੇ ਲੰਗਰ ਲਗਾਏ ਗਏ ਜੋ ਸੰਗਤਾਂ ਨੇ ਭੰਗਤਾ ਵਿੱਚ ਬੈਠ ਬੜੇ ਪਿਆਰ ਨਾਲ ਛਕੇ।