ਜ਼ੀਰਾ/ਫਿਰੋਜਪੁਰ 9 ਫਰਵਰੀ ( ਜੀ ਐਸ ਸਿੱਧੂ / ਸ਼ਮਿੰਦਰ ਰਾਜਪੂਤ ) ਦੂਨ ਵੈਲੀ ਕੈਂਬਰਿਜ਼ ਸਕੂਲ ਜ਼ੀਰਾ ਵਿਖੇ ਨਵੀਂ ਬਣੀ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਸਕੂਲ ਕਮੇਟੀ ਦੇ ਚੇਅਰਮੈਨ ਡਾ ਸੁਭਾਸ਼ ਉਪਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵੀਂ ਬਣੀ ਸਕੂਲ ਕਮੇਟੀ ਵੱਲੋਂ ਵਿਦਿਆਰਥੀਆਂ ਦੀ ਬੇਹਤਰੀ ਲਈ ਨਵੇ ਕੀਤੇ ਵਿਕਾਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਕੂਲ ਸਹਿਯੋਗੀ ਯੂਕੇ ਸਕਿਲ ਲਿਮਿਟਡ ਅਤੇ ਫੀਫਾ ਫੁਟਬਾਲ,ਬ੍ਰੋਰਟਨ ਅਤੇ ਸਾਊਥ ਡਰਬੇਸੇਰੀ ਕਾਲਜ਼, ਦਾ ਹੈਨਲੀ ਕਾਲਜ,ਪੈਟਾ ਇੰਟਰਨੈਸ਼ਨਲ,ਜੇ ਆਰ ਉਨਬਾ ਆਦਿ ਕਾਲਜਾਂ ਨਾਲ ਪਾਰਟਨਰਸਿਪ ਕਰਨ ਨਾਲ ਬੱਚਿਆਂ ਨੂੰ ਬਹੁਤ ਸਹਿਯੋਗ ਮਿਲੇਗਾ ਅਤੇ ਵਿਦਿਆਰਥੀਆਂ ਨੂੰ ਵਿਦਿਆ ਦੇ ਖੇਤਰ ਦੇ ਨਾਲ ਨਾਲ ਖੇਡਾ ਵਿਚ ਵੀ ਮੁਹਾਰਤ ਹਾਸਲ ਹੋਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਤੇਜਵੰਤ ਸਿੰਘ ਅਟਵਾਲ ਸ੍ਰੀ ਮਤੀ ਰਜਨੀ ਸ਼ਰਮਾ ਪ੍ਰਿੰਸੀਪਲ ਰਿੱਚੀ ਮਿਸ਼ਰਾ, ਮੁਨੀਸ਼ ਮਿਸ਼ਰਾ, ਅਸ਼ੀਸ਼ ਮਿਸ਼ਰਾ,ਗਿਆਨਇੰਦਰੇ ਵਾਜਪਾਈ ਆਦਿ ਤੋਂ ਇਲਾਵਾਂ ਸਮੂਹ ਮੈਂਬਰ ਹਾਜ਼ਰ ਸਨ।