Home » ਫਿਰੋਜ਼ਪੁਰ ਵਿਖੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਵਿਸ਼ਾਲ ਕਨਵੈਨਸ਼ਨ ਹੋਈ

ਫਿਰੋਜ਼ਪੁਰ ਵਿਖੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਵਿਸ਼ਾਲ ਕਨਵੈਨਸ਼ਨ ਹੋਈ

ਕੇਂਦਰ ਤੇ ਰਾਜ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਕੀਤੀ ਨਿਖੇਧੀ

by Rakha Prabh
78 views

ਦੇਸ ਆੰਦਰ ਰਾਸ਼ਟਰੀ ਮੁਦਰਾ ਕੋਸ਼ ਤੇ ਆਲਮੀ ਬੈਂਕਾਂ ਨਿਰਦੇਸ਼ਿਤ ਨੀਤੀਆਂ ਸਦਕਾ ਨਿਜੀਕਰਨ ਕੀਤਾ ਜਾ ਰਿਹਾ ਹੈ: ਕਾਮਰੇਡ ਪਾਸਲਾ

 

 

ਫਿਰੋਜ਼ਪੁਰ (6 ਫਰਵਰੀ)

ਵੱਧ ਰਹੀ ਮਹਿੰਗਾਈ, ਬੇਰੁਜ਼ਗਾਰੀ, ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕੇਂਦਰ ਅਤੇ ਰਾਜ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ ਜਨਤਕ ਜਥੇਬੰਦੀਆਂ ਦਾ ਸਾਂਝਾ ਮੋਰਚਾ (ਜੇ ਪੀ ਐਮ ਓ )ਫਿਰੋਜ਼ਪੁਰ ਵੱਲੋਂ ਨੇੜੇ ਡਰਾਈਵਰ ਤੇ ਗਾਰਡ ਰਨਿੰਗ ਰੂਮ ਫਿਰੋਜਪੁਰ ਛਾਉਣੀ ਵਿਖੇ ਵਿਸ਼ਾਲ ਕਨਵੈਨਸ਼ਨ ਕੀਤੀ ਗਈ। ਕਨਵੈਂਸ਼ਨ ਵਿੱਚ ਕੇਂਦਰ ਅਤੇ ਰਾਜ ਸਰਕਾਰ ਦੇ ਮੁਲਾਜ਼ਮ, ਪੈਨਸ਼ਨਰ, ਕਿਸਾਨ ,ਆਟੋ ਰਿਕਸ਼ਾ ਚਾਲਕ , ਮਨਰੇਗਾ ਮਜ਼ਦੂਰ ਪੱਲੇਦਾਰ ਯੂਨੀਅਨ, ਨੌਜਵਾਨ ਆਕਾਸ਼ ਗਜਾਉ ਨਾਹਰੇ ਨਾਲ ਕਨਵੈਨਸ਼ਨ ਵਿੱਚ ਸ਼ਾਮਿਲ ਹੋਏ। ਇਸ ਮੌਕੇ ਕਨਵੈਂਸ਼ਨ ਦੀ ਪ੍ਰਧਾਨਗੀ ਸੁਰਿੰਦਰ ਸਿੰਘ, ਗੁਰਦੇਵ ਸਿੰਘ ਸਿੱਧੂ, ਅਤੇ ਮਹਿੰਦਰ ਸਿੰਘ ਧਾਲੀਵਾਲ ਨੇ ਕੀਤੀ ਇਸ ਮੌਕੇ ਮੁੱਖ ਬੁਲਾਰੇ ਮਜ਼ਦੂਰਾਂ ਦੇ ਮਸੀਹੇ ਤੇ ਕਾਮਿਆਂ ਦੀ ਬੁਲੰਦ ਆਵਾਜ਼ ਕਾਮਰੇਡ ਮੰਗਤ ਰਾਮ ਪਾਸਲਾ ਵਾਈਸ ਪ੍ਰਧਾਨ ਸੀ ਟੀ ਯੂ ਨੇ ਕਿਹਾ ਕਿ ਸਾਡੇ ਦੇਸ਼ ਅੰਦਰ ਰਾਸ਼ਟਰੀ ਮੁਦਰਾ ਕੋਸ ਅਤੇ ਆਲਮੀ ਬੈਂਕਾਂ ਵੱਲੋਂ ਨਿਰਦੇਸ਼ਿਤ ਨੀਤੀਆਂ ਸਦਕਾ ਬੈਂਕ, ਬੀਮਾ, ਰੇਲਵੇ, ਹਵਾਈ ਸੇਵਾਵਾਂ, ਬੀ. ਐਸ. ਐਨ. ਐਲ ,ਸਿੱਖਿਆ, ਸਿਹਤ ਟਰਾਂਸਪੋਰਟ, ਪਾਵਰ ਤੇ ਸੁਰੱਖਿਆ ਆਦਿ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਗਰੀਬਾਂ ਨੂੰ ਮਿਲਦੀਆਂ ਸਹੂਲਤਾਂ ਖੋਹ ਕੇ ਧਨਾਢਾ ਨੂੰ ਵੱਖ ਵੱਖ ਤਰ੍ਹਾਂ ਦੀਆਂ ਸਹੂਲਤਾਂ ਅਤੇ ਟੈਕਸ ਛੋਟਾ ਦੇਣ ਸਦਕਾ ਗਰੀਬ ਹੋਰ ਗਰੀਬ ਤੇ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ,ਉਹਨਾਂ ਕਿਹਾ ਕਿ ਕਿਰਤੀਆਂ ਨੂੰ ਰਾਹਤ ਦਿੰਦੇ 40 ਕਿਰਤ ਕਾਨੂੰਨਾਂ ਦੀ ਥਾਂ ਚਾਰ ਕਿਰਤ ਕੋਡ ਬਣਾਏ ਜਾ ਚੁੱਕੇ ਹਨ , ਇਸ ਸਮੇਂ ਨਾਰਦਨ ਰੇਲਵੇ ਮੈਨਸ ਯੂਨੀਅਨ ਦੇ ਡਿਵੀਜ਼ਨ ਸੈਕਟਰੀ ਸ਼ਿਵ ਦੱਤ ਨੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਰੇਲਵੇ ਦਾ ਤੇਜੀ ਨਾਲ ਨਿੱਜੀਕਰਨ ਕਰ ਰਹੀ ਹੈ।ਕਿਰਤੀਆਂ ਤੋਂ ਜਥੇਬੰਦੀਆਂ ਬਣਾਉਣ ਅਤੇ ਹੜਤਾਲ ਕਰਨ ਦਾ ਹੱਕ ਵੀ ਖੋਇਆ ਜਾ ਰਿਹਾ ਉਨਾ ਕਿਹਾ ਕਿ ਇਹਨਾਂ ਨਵ- ਉਦਾਰ ਨੀਤੀਆਂ ਵਿਰੁੱਧ ਇਕ ਮੁਠ ਸੰਘਰਸ਼ ਕਰਨ ਦੀ ਲੋੜ ਹੈ ਉਹਨਾਂ ਕਿਹਾ ਕਿ ਕੇਂਦਰ ਦੇ ਵੱਖ ਵੱਖ ਵਿਭਾਗਾ ਵਿੱਚ 12 ਲੱਖ ਤੋਂ ਵੱਧ ਤੇ ਰਾਜ ਸਰਕਾਰਾਂ ਅੰਦਰ ਕਰੀਬ 40 ਲੱਖ ਆਸਮੀਆਂ ਖਾਲੀ ਪਈਆਂ ਹਨ, ਉਹਨਾਂ ਨੂੰ ਭਰਿਆ ਨਹੀਂ ਜਾ ਰਿਹਾ, ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਜਾ ਰਹੀ ਜਿਸ ਨਾਲ ਦਿਨੋ ਦਿਨ ਬੇਰੁਜਗਾਰੀ ਵੱਧ ਰਹੀ ਹੈ ਇਸ ਮੌਕੇ ਤੇ ਕਿਸ਼ਨ ਚੰਦ ਜਾਗੋਵਾਲੀਆ ਕਨਵੀਨਰ , ਸੁਭਾਸ਼ ਸ਼ਰਮਾ ਕੋ-ਆਰਡੀਨੇਟਰ ਜਨਤਕ ਜਥੇਬੰਦੀਆਂ ਤੇ ਗੁਰਦੇਵ ਸਿੰਘ ਸਿੱਧੂ ਸਾਂਝਾ ਮੋਰਚਾ, ,ਡਾ ਪ੍ਰਦੀਪ ਰਾਣਾ ਸਲਾਹਕਾਰ ਮਨਰੇਗਾ ਯੂਨੀਅਨ, ਦੇਸ਼ ਰਾਜ ਆਟੋ ਰਿਕਸ਼ਾ ਯੂਨੀਅਨ , ਰਕੇਸ਼ ਸ਼ਰਮਾ ਪਾਵਰਕਾਮ ਪੈਨਸ਼ਨਰ ਯੂਨੀਅਨ, ਬਲਕਾਰ ਸਿੰਘ ਮਾੜੀਮੇਘਾ, ਪੰਜਬ ਪੈਨਸ਼ਨਰਜ਼ ਕਨਫੈਡਰੇਸ਼ਨ,ਪ੍ਰਤਾਪ ਸਿੰਘ ਢਿੱਲੋ ਨਗਰ ਕੌਂਸਲ ਸੀਵਰੇਜ ਬੋਰਡ ਯੂਨੀਅਨ, ਜਸਪਾਲ ਸਿੰਘ ਪੰਜਾਬ ਪੁਲਿਸ ਪੈਨਸ਼ਨਰ ਐਸੋਸੀਏਸ਼ਨ, ਰਜੀਵ ਹਾਡਾ ਗੋਰਮੈਂਟ ਟੀਚਰ ਯੂਨੀਅਨ, ਪ੍ਰਵੀਨ ਕੁਮਾਰ ਤੇ ਰਮੇਸ਼ ਠਾਕੁਰ ਨਾਰਦਨ ਰੇਲਵੇ ਮੈਨਜ ਯੂਨੀਅਨ,ਹਰਸਾਲ ਸਿੰਘ ਜਮਹੂਰੀ ਕਿਸਾਨ ਸਭਾ,ਤਰਲੋਕ ਸਿੰਘ ਪੰਚਾਇਤ ਸਮੰਤੀ ਜਿਲਾ ਪ੍ਰੀਸ਼ਦ ਪੈਨਸ਼ਨ ਯੂਨੀਅਨ, ਸਵਿੰਦਰ ਕੌਰ, ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ,ਜਗਤਾਰ ਸਿੰਘ ਤੇ ਪਾਲਾ ਸਿੰਘ ਪੱਲੇਦਾਰ ਵਰਕਰ ਯੂਨੀਅਨ , ਜਸਵਿੰਦਰ ਸਿੰਘ ਪੈਰਾ ਮੈਡੀਕਲ ਯੂਨੀਅਨ ,ਜੋਗਾ ਸਿੰਘ ਤੇ ਸੁਖਵਿੰਦਰ ਸਿੰਘ ਵਿਸ਼ਕਰਮਾ ਨਿਰਮਾਣ ਯੂਨੀਅਨ, ਸ਼ਬੇਗ ਸਿੰਘ ਕੋ-ਆਰਡੀਨੇਟਰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਆਗੂਆਂ ਨੇ ਕਿਹਾ ਕਿ ਨੇ ਕਿਹਾ ਕਿ 16 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਵਿੱਚ ਵੱਡੇ ਪੱਧਰ ਤੇ ਸ਼ਾਮਿਲ ਹੋ ਕੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਮੋੜਾ ਦਿੱਤਾ ਜਾ ਸਕੇ ਇਸ ਮੌਕੇ ਪੰਕਜ ਮਹਿਤਾ, ਜਗਜੀਤ ਸਿੰਘ, ਅਨਿਲ ਸੇਠੀ , ਤਰਸੇਮ ਲਾਲ ਬੇਦੀ,ਰਮੇਸ਼ ਸ਼ਰਮਾ, ਰਾਜਬੀਰ ਸਿਘ, ਪ੍ਰਮੋਦ ਕੁਮਾਰ, ਗੁਰਪ੍ਰੀਤ ਸਿੰਘ ਸਿੱਧੂ ਪ੍ਰਧਾਨ, ਐਡਵੋਕੇਟ ਲਵਪ੍ਰੀਤ ਸਿੰਘ ਸਿੱਧੂ ਵਿੱਤ ਸਕੱਤਰ, ਐਡਵੋਕੇਟ ਸੰਦੀਪ ਕੰਡਿਆਲ ਜਨਰਲ ਸਕੱਤਰ,ਕਰਣ ਕੁਮਾਰ ਮੀਤ ਪ੍ਰਧਾਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਫਿਰੋਜ਼ਪੁਰ , ਕੌਰ ਸਿੰਘ ਬਲਾਕ ਪ੍ਰਧਾਨ ਪ ਸ ਸ ਫ ਜ਼ੀਰਾ, ਨਿਸ਼ਾਨ ਸਿੰਘ ਸਹਿਜਾਦੀ ਜ਼ਿਲ੍ਹਾ ਪ੍ਰਧਾਨ, ਮਿਹਰ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਜਸਵਿੰਦਰ ਰਾਜ ਸ਼ਰਮਾ ਰੇਂਜ ਪ੍ਰਧਾਨ, ਗੁਰਬੀਰ ਸਿੰਘ ਸਹਿਜਾਦੀ ਸਰਕਲ ਸਕੱਤਰ, ਬਲਕਾਰ ਸਿੰਘ ਮੀਤ ਪ੍ਰਧਾਨ ਜੰਗਲਾਤ ਵਰਕਰਜ਼ ਯੂਨੀਅਨ, ਬਲਵੰਤ ਸਿੰਘ ਪ੍ਰਧਾਨ,ਸੁਲੱਖਣ ਸਿੰਘ ਜਨਰਲ ਸਕੱਤਰ ਪੀਡਬਲਿਊਡੀ ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ, ਮਾਨਾਂ ਭੱਟੀ ਪ੍ਰਧਾਨ ਪਨਸਪ ਮੁਲਾਜ਼ਮ ਯੂਨੀਅਨ,ਮਾ ਬੂਟਾ ਰਾਮ , ਅਰਜਨ ਪਾਸੀਂ, ਗੁਰਮੀਤ ਸਿੰਘ ਸੀਵਰੇਜ ਵਿਭਾਗ ,ਖਜਾਨ ਸਿੰਘ, ਅਜੀਤ ਸਿੰਘ ਸੋਢੀ ਜਨਰਲ ਸਕੱਤਰ ਪੈਂਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ ।

Related Articles

Leave a Comment