Home » ਨਫਰਤ ਫੈਲਾਉਣ ਵਾਲੇ 10 ਯੂਟਿਊਬ ਚੈਨਲਾਂ ਦੇ 45 ਵੀਡੀਓ ਬਲਾਕ, ਪੜੋ ਪੂਰੀ ਖ਼ਬਰ

ਨਫਰਤ ਫੈਲਾਉਣ ਵਾਲੇ 10 ਯੂਟਿਊਬ ਚੈਨਲਾਂ ਦੇ 45 ਵੀਡੀਓ ਬਲਾਕ, ਪੜੋ ਪੂਰੀ ਖ਼ਬਰ

by Rakha Prabh
108 views

ਨਫਰਤ ਫੈਲਾਉਣ ਵਾਲੇ 10 ਯੂਟਿਊਬ ਚੈਨਲਾਂ ਦੇ 45 ਵੀਡੀਓ ਬਲਾਕ, ਪੜੋ ਪੂਰੀ ਖ਼ਬਰ
ਨਵੀਂ ਦਿੱਲੀ, 27 ਸਤੰਬਰ : ਖੁਫੀਆ ਏਜੰਸੀਆਂ ਦੇ ਇਨਪੁਟਸ ਦੇ ਆਧਾਰ ’ਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ 10 ਯੂਟਿਊਬ ਚੈਨਲਾਂ ਦੇ 45 ਵੀਡੀਓਜ ਨੂੰ ਬਲਾਕ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਨ੍ਹਾਂ ਵੀਡੀਓਜ ਨੂੰ 1 ਕਰੋੜ 30 ਲੱਖ ਤੋਂ ਵੱਧ ਵਾਰ ਦੇਖਿਆ ਗਿਆ।

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕਿਹਾ, “ਇਸ ਤਰ੍ਹਾਂ ਦੀਆਂ ਵੀਡੀਓਜ ’ਚ ਦੇਸ਼ ’ਚ ਫਿਰਕੂ ਕੁੜੱਤਣ ਪੈਦਾ ਕਰਨ ਅਤੇ ਜਨਤਕ ਵਿਵਸਥਾ ਨੂੰ ਵਿਗਾੜਨ ਦੀ ਸਮਰੱਥਾ ਪਾਈ ਗਈ ਸੀ’’।

ਅਧਿਕਾਰੀਆਂ ਨੇ ਦੱਸਿਆ ਕਿ ਵੀਡੀਓ ਨੂੰ ਬਲਾਕ ਕਰਨ ਦੇ ਹੁਕਮ 23 ਸਤੰਬਰ ਨੂੰ ਸੂਚਨਾ ਤਕਨਾਲੋਜੀ (ਇੰਟਰਮੀਡੀਏਟ ਗਾਈਡਲਾਈਨਜ ਅਤੇ ਡਿਜੀਟਲ ਮੀਡੀਆ ਕੋਡ ਆਫ ਕੰਡਕਟ) ਨਿਯਮਾਂ, 2021 ਦੇ ਤਹਿਤ ਜਾਰੀ ਕੀਤੇ ਗਏ ਸਨ। ਬਲਾਕ ਕੀਤੇ ਵੀਡੀਓ ਨੂੰ 1.3 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਸੀ।

ਮੰਤਰਾਲੇ ਨੇ ਅੱਗੇ ਦਾਅਵਾ ਕੀਤਾ ਕਿ ਇਨ੍ਹਾਂ ਵੀਡੀਓਜ ਦੀ ਸਮੱਗਰੀ ’ਚ ਦੇਸ਼ ’ਚ ਫਿਰਕੂ ਅਸਾਂਤੀ ਪੈਦਾ ਕਰਨ ਦੇ ਇਰਾਦੇ ਨਾਲ ਫਰਜੀ ਖਬਰਾਂ ਅਤੇ ਫਰਜੀ ਵੀਡੀਓ ਸ਼ਾਮਲ ਹਨ।

ਅਧਿਕਾਰੀਆਂ ਨੇ ਕਿਹਾ ਕਿ ਵੀਡੀਓ ’ਚ ਦੇਸ਼ ’ਚ ਫਿਰਕੂ ਅਸਹਿਮਤੀ ਪੈਦਾ ਕਰਨ ਅਤੇ ਜਨਤਕ ਵਿਵਸਥਾ ਨੂੰ ਵਿਗਾੜਨ ਦੀ ਸਮਰੱਥਾ ਸੀ। ਬਲੌਕ ਕੀਤੇ ਗਏ ਵੀਡੀਓਜ ’ਚ ਅਗਨੀਪਥ ਯੋਜਨਾ, ਭਾਰਤੀ ਹਥਿਆਰਬੰਦ ਬਲਾਂ, ਭਾਰਤ ਦੇ ਰਾਸਟਰੀ ਸੁਰੱਖਿਆ ਉਪਕਰਣ, ਕਸ਼ਮੀਰ ਆਦਿ ਸਬੰਧੀ ਗਲਤ ਜਾਣਕਾਰੀ ਸ਼ਾਮਲ ਹੈ। ਕੁਝ ਵੀਡੀਓਜ ’ਚ ਜੰਮੂ-ਕਸਮੀਰ ਅਤੇ ਲੱਦਾਖ ਦੇ ਕੁਝ ਹਿੱਸਿਆਂ ਨਾਲ ਭਾਰਤ ਦੀਆਂ ਗਲਤ ਬਾਹਰੀ ਸਰਹੱਦਾਂ ਨੂੰ ਭਾਰਤੀ ਖੇਤਰ ਤੋਂ ਬਾਹਰ ਦਰਸਾਇਆ ਗਿਆ ਹੈ।’

ਅਧਿਕਾਰੀਆਂ ਨੇ ਕਿਹਾ, “ਮੰਤਰਾਲੇ ਵੱਲੋਂ ਬਲੌਕ ਕੀਤੀ ਗਈ ਸਮੱਗਰੀ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ, ਰਾਜ ਦੀ ਸੁਰੱਖਿਆ, ਵਿਦੇਸੀ ਰਾਜਾਂ ਨਾਲ ਭਾਰਤ ਦੇ ਦੋਸਤਾਨਾ ਸਬੰਧਾਂ ਅਤੇ ਦੇਸ ’ਚ ਜਨਤਕ ਵਿਵਸਥਾ ਲਈ ਨੁਕਸਾਨਦੇਹ ਪਾਈ ਗਈ ਸੀ।’’ ਇਸ ’ਤੇ ਮੌਜੂਦ ਸਮੱਗਰੀ ਨੂੰ ਸੂਚਨਾ ਤਕਨਾਲੋਜੀ ਐਕਟ, 2000 ਦੀ ਧਾਰਾ 69ਏ ਦੇ ਦਾਇਰੇ ’ਚ ਸਾਮਲ ਕੀਤਾ ਗਿਆ ਸੀ। ਭਾਰਤ ਸਰਕਾਰ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ, ਰਾਸਟਰੀ ਸੁਰੱਖਿਆ, ਵਿਦੇਸੀ ਸਬੰਧਾਂ ਅਤੇ ਜਨਤਕ ਵਿਵਸਥਾ ਨੂੰ ਕਮਜੋਰ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਵਚਨਬੱਧ ਹੈ।’

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ, “ਮੰਤਰਾਲੇ ਨੇ ਦੇਸ਼ ਦੇ ਖਿਲਾਫ ਜਹਿਰ ਉਗਲਣ, ਗਲਤ ਜਾਣਕਾਰੀ ਦੇ ਜਰੀਏ ਮਿੱਤਰ ਦੇਸ਼ਾਂ ਨਾਲ ਸਬੰਧ ਤੋੜਨ ਦੀ ਕੋਸ਼ਿਸ਼ ਕਰਨ ਲਈ 10 ਯੂਟਿਊਬ ਚੈਨਲਾਂ ’ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਮੁਅੱਤਲ ਕਰ ਦਿੱਤਾ ਹੈ।’’ ਅਜਿਹਾ ਪਿਛਲੇ ਸਮੇਂ ’ਚ ਵੀ ਰਾਸਟਰੀ ਹਿੱਤ ’ਚ ਕੀਤਾ ਗਿਆ ਹੈ। ਭਵਿੱਖ ’ਚ ਵੀ ਅਜਿਹਾ ਕੀਤਾ ਜਾਵੇਗਾ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੇਂਦਰ ਸਰਕਾਰ ਨੇ ਭਾਰਤ ਵਿਰੋਧੀ ਸਮੱਗਰੀ ’ਤੇ ਪਾਬੰਦੀ ਲਗਾਈ ਹੈ। ਭਾਰਤ ਖਿਲਾਫ ਨਫਰਤ ਫੈਲਾਉਣ ਲਈ ਹੁਣ ਤੱਕ 102 ਯੂਟਿਊਬ ਚੈਨਲ, ਚਾਰ ਫੇਸਬੁੱਕ ਪੇਜ, ਪੰਜ ਟਵਿੱਟਰ ਅਕਾਊਂਟ ਅਤੇ ਤਿੰਨ ਇੰਸਟਾਗ੍ਰਾਮ ਅਕਾਊਂਟ ਵੀ ਬਲਾਕ ਕੀਤੇ ਗਏ ਹਨ।

Related Articles

Leave a Comment