Home » ਥਾਣਾ ਮਜੀਠਾ ਰੋਡ ਵੱਲੋਂ ਦਾਤਰ ਦਿਖਾ ਕੇ ਰਾਹਗੀਰਾਂ ਨੂੰ ਡਰਾ-ਧਮਕਾ ਕੇ ਲੁੱਟਾਂ-ਖੋਹਾਂ ਕਰਨ ਵਾਲਾ ਗਿਰੋਹ ਕੀਤਾ ਕਾਬੂ

ਥਾਣਾ ਮਜੀਠਾ ਰੋਡ ਵੱਲੋਂ ਦਾਤਰ ਦਿਖਾ ਕੇ ਰਾਹਗੀਰਾਂ ਨੂੰ ਡਰਾ-ਧਮਕਾ ਕੇ ਲੁੱਟਾਂ-ਖੋਹਾਂ ਕਰਨ ਵਾਲਾ ਗਿਰੋਹ ਕੀਤਾ ਕਾਬੂ

by Rakha Prabh
15 views
ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਪ੍ਰਭਜੋਤ ਸਿੰਘ ਵਿਰਕ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਰਿੰਦਰ ਸਿੰਘ ਖੋਸਾ, ਏ.ਸੀ.ਪੀ ਨੌਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਮੀਤ ਸਿੰਘ ਮੁੱਖ ਅਫ਼ਸਰ ਥਾਣਾ ਮਜੀਠਾ ਰੋਡ, ਦੀ ਪੁਲਿਸ ਪਾਰਟੀ ਸਬ-ਇੰਸਪੈਕਟਰ ਜਤਿੰਦਰ ਸਿੰਘ, ਇੰਚਾਰਜ਼ ਪੁਲਿਸ ਚੌਂਕੀ ਫੈਜਪੁਰਾ, ਅੰਮ੍ਰਿਤਸਰ ਦੀ ਅਗਵਾਈ ਹੇਠ ਏ.ਐਸ.ਆਈ ਭਾਰਤ ਭੂਸ਼ਨ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਦਾਤਰ ਦਿਖਾ ਕੇ ਰਾਹਗੀਰਾਂ ਕੋਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਸਲਫ਼ਤਾ ਹਾਸਲ ਕੀਤੀ ਹੈ। ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਮੁਕੱਦਮਾ ਨੰਬਰ 100 ਮਿਤੀ 4.9.23 ਜੁਰਮ 379-B, 34, 411 ਭ:ਦ:, ਥਾਣਾ ਮਜੀਠਾ ਰੋਡ, ਵਿਖੇ ਸ੍ਰੀਮਤੀ ਸਰੋਜ਼ ਬਾਲਾ ਵਾਸੀ ਭਿਵਾਨੀ, ਹਰਿਆਣਾ, ਹਾਲ ਹਾਊਸਿੰਗ ਬੋਰਡ ਕਲੋਨੀ, ਸੀ-ਬਲਾਕ, ਰਣਜੀਤ ਐਵੀਨਿਊ ਅੰਮ੍ਰਿਤਸਰ ਦੀ ਦਰਖ਼ਾਸਤ ਪਰ ਦਰਜ਼ ਹੋਇਆ ਸੀ ਕਿ ਤਿੰਨ ਐਕਟਿਵਾ ਸਵਾਰ ਨੌਜ਼ਵਾਨ ਉਸਦੀਆਂ ਕੰਨਾਂ ਵਿੱਚ ਪਾਈਆਂ ਵਾਲੀਆਂ ਖੋਹ ਕਰਕੇ ਲੈ ਗਏ ਹਨ। ਜੋ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਮੁਕੱਦਮਾਂ ਵਿੱਚ ਖੋਹ ਕਰਨ ਵਾਲੇ ਦੋਸ਼ੀ ਜਸਕਰਨਦੀਪ ਸਿੰਘ ਉਰਫ ਜੋਬਨ ਨੂੰ ਮਿਤੀ 6.9.23 ਨੂੰ ਗ੍ਰਿਫਤਾਰ ਕਰਕੇ ਵਾਰਦਾਤ ਸਮੇਂ ਵਰਤੀ ਐਕਟਿਵਾ PB02-CS-6619 ਬਾਮਦ ਕੀਤੀ ਗਈ ਤੇ ਇਸਦੇ ਦੋ ਸਾਥੀਆਂ ਸੁਖਵਿੰਦਰ ਸਿੰਘ ਉਰਫ਼ ਸੰਜੂ ਅਤੇ ਅਰਵਿੰਦਰ ਸਿੰਘ ਉਰਫ ਰੋਹਿਤ ਨੂੰ ਮਿਤੀ  7.9.2023 ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਦੋਸ਼ੀ ਅਰਵਿੰਦਰ ਸਿੰਘ ਉਰਫ਼ ਰੋਹਿਤ ਪਾਸੋਂ ਵਾਰਦਾਤ ਸਮੇਂ ਵਰਤਿਆਂ ਦਾਤਰ/ਖੰਡਾ ਬ੍ਰਾਮਦ ਕੀਤਾ ਗਿਆ। ਸ਼ੁਰੂਆਤੀ ਪੁੱਛਗਿੱਛ ਵਿੱਚ ਇਹ ਪਾਇਆ ਗਿਆ ਕਿ ਮੁਕੱਦਮਾਂ ਵਿੱਚ ਵਾਰਦਾਤ ਸਮੇਂ ਵਰਤੀ ਐਕਟੀਵਾਂ ਨੰਬਰ PB02-CS-6619 ਇਹਨਾਂ ਤਿੰਨਾਂ ਦੋਸ਼ੀਆਂ ਨੇ ਮਿਤੀ 22.08.2023 ਨੂੰ ਪਿੰਡ ਦਬੁਰਜੀ ਲਾਗੋਂ ਕਿਸੇ ਬਜ਼ੁਰਗ ਵਿਅਕਤੀ ਪਾਸੋਂ ਖੋਹ ਕੀਤੀ ਸੀ।
2. ਇਸ ਤੋਂ ਇਲਾਵਾਂ ਗ੍ਰਿਫ਼ਤਾਰ ਦੋਸ਼ੀਆਂ ਸੁਖਵਿੰਦਰ ਸਿੰਘ ਉਰਫ਼ ਸੰਜੂ ਅਤੇ ਜਸਕਰਨਦੀਪ ਸਿੰਘ ਉਰਫ਼ ਜੋਬਨ ਨੇ ਇੰਕਸ਼ਾਫ ਕੀਤਾ ਕਿ ਉਹਨਾ ਨੇ ਆਪਣੇ ਦੋ ਹੋਰ ਸਾਥੀਆਂ ਪਾਰਸ ਅਤੇ ਹਰਪ੍ਰੀਤ ਸਿੰਘ ਉਰਫ਼ ਜੋਬਨ ਨਾਲ ਮਿਲ ਕੇ ਬਸੰਤ ਐਵੀਨਿਊ ਤੋਂ ਐਕਟਿਵਾ ਖੋਹ ਕੀਤੀ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 98 ਮਿਤੀ 31.8.23 ਜੁਰਮ 379-B(2),34,ਭ:ਦ:, ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਦਰਜ਼ ਰਜਿਸਟਰ ਕੀਤਾ ਗਿਆ ਸੀ। ਇਸ ਮੁਕੱਦਮਾਂ ਵਿੱਚ ਵੀ 1) ਜਸਕਰਨਦੀਪ ਸਿੰਘ ਉਰਫ ਜੋਬਨ ਪੁੱਤਰ ਗੁਲਵਿੰਦਰ ਸਿੰਘ ਵਾਸੀ ਗਲੀ ਨੰਬਰ 4 ਗੋਬਿੰਦ ਨਗਰ ਚੋੜਾ ਬਜਾਰ ਸੁਲਤਾਨਵਿੰਡ ਰੋਡ, ਅੰਮ੍ਰਿਤਸਰ, 2) ਸੁਖਵਿੰਦਰ ਸਿੰਘ ਉਰਫ਼ ਸੰਜੂ ਪੁੱਤਰ ਭੁਪਿੰਦਰ ਸਿੰਘ ਵਾਸੀ ਭਾਈ ਮੰਝ ਸਿੰਘ ਰੋਡ, ਨੇੜੇ ਗੁਰੂਦੁਆਰਾ ਬੇਰ ਸਾਹਿਬ ਤਰਨ-ਤਾਰਨ ਰੋਡ, ਅੰਮ੍ਰਿਤਸਰ ਦੇ ਇੰਕਸ਼ਾਫ਼ ਤੇ ਇਹਨਾਂ ਦੇ ਸਾਥੀ ਹਰਪ੍ਰੀਤ ਸਿੰਘ ਉਰਫ਼ ਜੋਬਨ ਪੁੱਤਰ ਹਰਪਾਲ ਸਿੰਘ ਵਾਸੀ ਗਲੀ ਨੰਬਰ 2, ਬਸੰਤ ਨਗਰ, ਪੁਰਾਣੀ ਚੁੰਗੀ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰਕੇ ਇਸ ਪਾਸੋਂ  ਖੋਹਸੁਦਾ ਐਕਟੀਵਾਂ ਸਕੂਟੀ ਨੰਬਰ ਐਕਟਿਵਾ ਨੰਬਰ PB02-DX-2973 ਬ੍ਰਾਮਦ ਕੀਤੀ ਗਈ ਹੈ। ਇਹਨਾਂ ਦੇ ਇੱਕ ਹੋਰ ਸਾਥੀ ਪਾਰਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।
 ਸ਼ੁਰੂਆਤੀ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫ਼ਤਾਰ ਦੋਸ਼ੀਆਂ ਨੇ ਆਪਸ ਵਿੱਚ ਮਿਲ ਕੇ ਇੱਕ ਗੈਂਗ ਬਣਾਇਆ ਹੋਇਆਂ ਹੈ ਤੇ ਇਹ ਰਾਤ ਸਮਾਂ 12 ਵਜੇ ਤੋਂ ਸਵੇਰ 7 ਵਜ਼ੇ ਤੱਕ ਰਾਹਗੀਰਾਂ ਨੂੰ ਦਾਤਰ ਦਿਖਾ ਕੇ ਡਰਾ ਧਮਕਾ ਕੇ ਉਹਨਾਂ ਪਾਸੋਂ ਮੋਬਾਇਲ ਪਰਸ, ਪੈਸੇ ਅਤੇ ਵਹੀਕਲ ਦੀ ਲੁੱਟ ਖੋਹ ਕਰਦੇ ਹਨ। ਤਫ਼ਤੀਸ਼ ਜਾਰੀ ਹੈ।

Related Articles

Leave a Comment