ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਮਾਣਯੋਗ ਸੀਨੀਅਰ ਅਫਸਰਾਨ ਦੀਆਂ ਹਦਾਇਤਾਂ ਅਨੁਸਾਰ ਸਟੂਡੈਂਟਸ ਪੁਲਿਸ ਕੈਡਿਟ ਦੇ ਜਾਰੀ ਪ੍ਰੋਗਰਾਮ ਤਹਿਤ ਸਬ ਇੰਸਪੈਕਟਰ ਗੁਰਮੀਤ ਸਿੰਘ ਇੰਚਾਰਜ ਸਾਂਝ ਕੇਂਦਰ ਕੇਂਦਰੀ ਅੰਮ੍ਰਿਤਸਰ ਟੀਮ ਵੱਲੋਂ 2 ਵੱਖ-ਵੱਖ ਸਕੂਲਾਂ 1) ਸੀਨੀਅਰ ਸੈਕੰਡਰੀ ਸਕੂਲ, ਕੋਟ ਖਾਲਸਾ, ਅੰਮ੍ਰਿਤਸਰ ਅਤੇ ਸੀਨੀਅਰ ਸੈਕੰਡਰੀ ਸਕੂਲ ਢਪਈ, ਅੰਮ੍ਰਿਤਸਰ ਵਿੱਖੇ ਸੈਮੀਨਾਰ ਲਗਾਇਆ ਗਿਆ। ਜਿਸ ਵਿਚ ਨਸ਼ਿਆਂ ਦੇ ਮਾੜੇ ਪ੍ਰਭਾਵ 181,112 ਹੈਲਪ ਡੈਸਕ, ਵੱਧ ਰਹੇ ਸਾਈਬਰ ਕਰਾਇਮ, ਟੈ੍ਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਪੁਲਿਸ-ਪਬਲਿਕ ਸਾਂਝ ਬਾਰੇ ਦੱਸਿਆ ਗਿਆ, ਇਸਤੋਂ ਇਲਾਵਾਂ ਸਾਂਝ ਕੇਂਦਰਾ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਸਬੰਧੀ ਅਤੇ CEIR ਐਪ ਗੁੰਮਸ਼ੁਦਗੀ ਮੋਬਾਇਲ ਟਰੈਕਰ ਸਬੰਧੀ ਵੀ ਜਾਣਕਾਰੀ ਦਿੱਤੀ ਗਈ।
ਇਸ ਸੈਮੀਨਾਰ ਵਿੱਚ ਸਕੂਲ ਦੀ ਪ੍ਰਿੰਸੀਪਲ ਰਿੰਪੀ ਅਰੌੜਾ ,ਐੱਸ.ਪੀ.ਸੀ.ਅਧਿਆਪਕ ਸਾਹਿਲ ਸਰਮਾ, ਪ੍ਰਿੰਸੀਪਲ ਜਸਪ੍ਰੀਤ ਕੌਰ, ਐੱਸ. ਪੀ.ਸੀ.ਅਧਿਆਪਕ ਸੁਨੀਲ ਕੁਮਾਰ ਵੀ ਹਾਜ਼ਰ ਸਨ। ਜਿਹਨਾਂ ਨੇ ਵਿਦਿਆਰਥੀਆ ਨੂੰ ਐਸ.ਪੀ.ਸੀ .ਪ੍ਰੋਗਰਾਮ ਬਾਰੇ ਵਿਸਥਾਰ ਨਾਲ ਦੱਸਿਆਂ।