ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ) ਪੁਲਿਸ ਪਬਲਿਕ ਮੀਟਿੰਗ ਅੱਜ ਥਾਣਾ ਏਅਰਪੋਰਟ ਅਧੀਨ ਆਉਂਦੇ ਪਿੰਡ ਬੱਲ ਸਿਚੰਦਰ ਵਿੱਚ ਸਰਬਜੀਤ ਸਿੰਘ ਬਾਜਵਾ, ਏਸੀਪੀ ਏਅਰਪੋਰਟ ਅਤੇ ਐਸ.ਆਈ ਕੁਲਜੀਤ ਕੌਰ ਮੁੱਖ ਅਫ਼ਸਰ ਥਾਣਾ ਏਅਰਪੋਰਟ ਅੰਮ੍ਰਿਤਸਰ ਵੱਲੋਂ ਪਿੰਡ ਬੱਲ ਸਿਚੰਦਰ (ਹਲਕਾ ਅਟਾਰੀ) ਦੇ ਸਰਪੰਚ ,ਮੈਂਬਰ ਪੰਚਾਇਤ ਅਤੇ ਮੋਹਤਬਰ ਵਿਅਕਤੀਆਂ ਦੇ ਨਾਲ ਮੀਟਿੰਗ ਕੀਤੀ ਗਈ ਅਤੇ ਨਸ਼ਿਆਂ ਦੇ ਖਿਲਾਫ਼ ਆਮ ਜਨਤਾ ਨੂੰ ਜਾਗਰੂਕ ਕੀਤਾ ਗਿਆ ਅਤੇ ਲੋਕਾਂ ਨੂੰ ਪੁਲਿਸ ਦਾ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਗਈ। ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਨਸ਼ਿਆਂ ਖਿਲਾਫ਼ ਇੱਕਮੁੱਠ ਹੋ ਕੇ ਨਾਲ ਚੱਲਣ ਦਾ ਭਰੋਸਾ ਦਿੱਤਾ ਗਿਆ।
ਥਾਣਾ ਏਅਰਪੋਰਟ ਵੱਲੋਂ ਨਸ਼ਿਆਂ ਖਿਲਾਫ਼ ਪਿੰਡ ਵਾਸੀਆਂ ਮੀਟਿੰਗ
previous post