ਚੋਹਲਾ ਸਾਹਿਬ/ਤਰਨਤਾਰਨ,8 ਸਤੰਬਰ (ਰਾਕੇਸ਼ ਨਈਅਰ)
ਭਾਰਤੀ ਜਨਤਾ ਪਾਰਟੀ ਨੂੰ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿੱਚ ਉਸ ਵਕਤ ਵੱਡਾ ਹੁਲਾਰਾ ਮਿਲਿਆ ਜਦੋਂ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਪਿੰਡ ਭਰੋਵਾਲ ਵਿਖ਼ੇ ਦਰਜਨਾਂ ਪਰਿਵਾਰਾਂ ਨੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ।ਇਸ ਮੌਕੇ ਹੋਏ ਪ੍ਰਭਾਵਸ਼ਾਲੀ ਸਮਾਗਮ ਵਿੱਚ ਭਾਜਪਾ ਵਿੱਚ ਸ਼ਾਮਿਲ ਹੋਏ ਪਰਿਵਾਰਾਂ ਨੂੰ ਜੀ ਆਇਆਂ ਆਖਦਿਆਂ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਉਹਨਾਂ ਨੂੰ ਪਾਰਟੀ ਦੇ ਚਿੰਨ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਇਕੱਠ ਨੂੰ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ,ਸਾਬਕਾ ਚੇਅਰਮੈਨ ਰਣਜੀਤ ਸਿੰਘ,ਜ਼ਿਲਾ ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ,ਜਨਰਲ ਸਕੱਤਰ ਸੁਰਜੀਤ ਸਾਗਰ , ਸੀਨੀਅਰ ਭਾਜਪਾ ਆਗੂ ਸੁਬੇਗ ਸਿੰਘ ਰੈਸ਼ੀਆਣਾ, ਹਰਪ੍ਰੀਤ ਸਿੰਘ ਸਿੰਦਬਾਦ, ਮੰਡਲ ਪ੍ਰਧਾਨ ਹਰਮਨਜੀਤ ਸਿੰਘ ਕੱਲਾ,ਬਲਵਿੰਦਰ ਸਿੰਘ ਰੈਸਿਆਣਾ,ਰਾਜਬੀਰ ਸਿੰਘ ਕੰਗ,ਹੈਪੀ ਕੰਗ ਨੇ ਸੰਬੋਧਨ ਕੀਤਾ।ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਤੋਂ ਅੱਕ ਕੇ ਪੰਜਾਬ ਦੇ ਲੋਕਾਂ ਨੇ ਝਾੜੂ ਦੀ ਸਰਕਾਰ ਬਣਾਈ ਸੀ,ਪਰ ਭਗਵੰਤ ਮਾਨ ਦੀ ਸਰਕਾਰ ਲੋਕਾਂ ਨੂੰ ਝੂਠੀ ਬਿਆਨਬਾਜ਼ੀ ਅਤੇ ਇਸ਼ਤਿਹਾਰਬਾਜ਼ੀ ਨਾਲ਼ ਭਰਮਾ ਕੇ ਵਕਤ ਲੰਘਾ ਰਹੀ ਹੈ।ਪੰਜਾਬ ਦੇ ਲੋਕ ਪੰਜਾਬ ਵਿੱਚ ਇੱਕ ਮਜ਼ਬੂਤ ਲੀਡਰਸ਼ਿਪ ਦੀ ਸਰਕਾਰ ਚਾਹੁੰਦੇ ਹਨ ਤਾਂ ਕਿ ਪੰਜਾਬ ਨੂੰ ਨਸ਼ਿਆਂ ਅਤੇ ਅਪਰਾਧਾਂ ਤੋਂ ਮੁਕਤ ਕਰਕੇ ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾਇਆ ਜਾ ਸਕੇ।ਜਿਸ ਕਰਕੇ ਲੋਕ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਹਨ।ਇਸ ਮੌਕੇ ਸਤਨਾਮ ਸਿੰਘ ਫਤਿਹਾਬਾਦ ਦੀ ਪ੍ਰੇਰਨਾ ਸਦਕਾ ਰਘਬੀਰ ਸਿੰਘ,ਪ੍ਰਕਾਸ਼ ਸਿੰਘ,ਸੁਖਦੇਵ ਸਿੰਘ,ਦੀਵਾਨ ਸਿੰਘ ਪਟਵਾਰੀ,ਬਿੱਟੂ ਸਿੰਘ, ਸੁਰਜੀਤ ਸਿੰਘ,ਸਰਵਣ ਸਿੰਘ,ਲਾਭ ਸਿੰਘ,ਦੀਪਕ ਸਿੰਘ,ਕੁਲਵੰਤ ਸਿੰਘ,ਮੇਜਰ ਸਿੰਘ,ਫਤਹਿ ਸਿੰਘ, ਮਹਿੰਗਾ ਸਿੰਘ,ਬਿੱਕਰ ਸਿੰਘ,ਸਾਗਰ ਸਿੰਘ,ਜੱਜ ਸਿੰਘ,ਮੰਗਲ ਸਿੰਘ,ਸੁਖਚੈਨ ਸਿੰਘ,ਠਾਕਰ ਸਿੰਘ,ਲਵਪ੍ਰੀਤ ਸਿੰਘ,ਭਿੰਦਾ ਸਿੰਘ,ਮੇਜਰ ਸਿੰਘ, ਗੁਰਪ੍ਰੀਤ ਸਿੰਘ,ਬਲਕਾਰ ਸਿੰਘ,ਪਲਵਿੰਦਰ ਸਿੰਘ, ਧੰਨਾ ਸਿੰਘ,ਜਗਰੂਪ ਸਿੰਘ, ਤਰਸੇਮ ਸਿੰਘ,ਸੁੱਖਾ ਸਿੰਘ,ਗੁਰਪਾਲ ਸਿੰਘ ਆਦਿ ਨੇ ਪਰਿਵਾਰਾਂ ਸਮੇਤ ਭਾਜਪਾ ਵਿੱਚ ਸ਼ਮੂਲੀਅਤ ਕੀਤੀ