ਫਗਵਾੜਾ 10 ਜੂਨ (ਸ਼ਿਵ ਕੋੜਾ)
ਬਸਪਾ ਦੇ ਸਾਬਕਾ ਕੌਂਸਲਰ ਰਮੇਸ਼ ਕੌਲ ਨੇ ਅੱਜ ਸਥਾਨਕ ਸਰਕਾਰਾਂ ਵਿਭਾਗ ਨੂੰ ਲਿਖਤੀ ਸ਼ਿਕਾਇਤ ਦੇ ਕੇ ਵਾਰਡ ਨੰ: 45 ਦੀ ਮੁੜ ਹੱਦਬੰਦੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹਦੀਆਬਾਦ ਇਲਾਕੇ ਦੇ ਇਸ ਵਾਰਡ ਵਿੱਚ ਕੁੱਲ ਵੋਟਾਂ ਦੀ ਗਿਣਤੀ ਤਿੰਨ ਹਜ਼ਾਰ ਤੋਂ ਵੱਧ ਹੈ, ਜਦੋਂ ਕਿ ਨਿਗਮ ਦੇ ਨਿਯਮਾਂ ਅਨੁਸਾਰ 2500 ਦੇ ਕਰੀਬ ਵੋਟਾਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 45 ਦੇ ਬੂਥ ਨੰਬਰ 102 ਵਿੱਚ 1100, ਬੂਥ ਨੰਬਰ 103 ਵਿੱਚ 1045, ਬੂਥ ਨੰਬਰ 100 ਵਿੱਚ 546, ਬੂਥ ਨੰਬਰ 101 ਵਿੱਚ 490 ਵੋਟਾਂ ਹਨ। ਇਸ ਤੋਂ ਇਲਾਵਾ ਬਖਸ਼ੀਸ਼ ਇਨਕਲੇਵ, ਸੰਧੂ ਕਲੋਨੀ ਅਤੇ ਤਾਜ ਕਲੋਨੀ ਵਿੱਚ 200 ਦੇ ਕਰੀਬ ਵੋਟਾਂ ਹਨ। ਇਸ ਤਰ੍ਹਾਂ ਕੁੱਲ ਵੋਟਾਂ ਦੀ ਗਿਣਤੀ 3381 ਬਣ ਜਾਂਦੀ ਹੈ। ਉਨ੍ਹਾਂ ਨੇ ਨਵੀਂ ਵਾਰਡਬੰਦੀ ਸਬੰਧੀ ਨਿਗਮ ਕਮਿਸ਼ਨਰ ਦਫ਼ਤਰ ਨੂੰ ਦਿੱਤੇ ਆਪਣੇ ਇਤਰਾਜ਼ ਵਿੱਚ ਵਾਰਡ ਨੰਬਰ 45 ਦਾ ਰਕਬਾ ਨਿਯਮਾਂ ਅਨੁਸਾਰ ਸੀਮਤ ਕਰਨ ਦੀ ਮੰਗ ਕੀਤੀ ਹੈ