ਕਿਸਾਨਾਂ ਤੇ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਲਈ ਅੰਨਦਾਤਾ ਕਿਸਾਨ ਯੂਨੀਅਨ ਆਪਣੀ ਜ਼ੋਰਦਾਰ ਮੁਹਿੰਮ ਆਰੰਭ ਕਰੇਗੀ-ਜੱਥੇਦਾਰ ਨਿਮਾਣਾ
ਲੁਧਿਆਣਾ,30ਮਈ( ਕਰਨੈਲ ਸਿੰਘ ਐੱਮ ਏ ) ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਵੱਸਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਬਣਦੇ ਹੱਕ ਦਿਵਾਉਣ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਪਿਛਲੇ ਲੰਮੇ ਸਮੇਂ ਤੋ ਲਗਾਤਾਰ ਸ਼ੰਘਰਸ਼ ਕਰ ਰਹੀ ਦੇਸ਼ ਦੀ ਪ੍ਰਮੁੱਖ ਕਿਸਾਨ ਜੱਥੇਬੰਦੀ
ਅੰਨਦਾਤਾ ਕਿਸਾਨ ਯੂਨੀਅਨ(ਮੈਬਰ ਸੰਯੁਕਤ ਕਿਸਾਨ ਮੋਰਚਾ ਭਾਰਤ) ਦੀ ਪੰਜਾਬ ਇਕਾਈ ਦੇ ਪ੍ਰਧਾਨ
ਜੱਥੇ.ਤਰਨਜੀਤ ਸਿੰਘ ਨਿਮਾਣਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਸਮੂਹ ਕਿਸਾਨਾਂ,ਮਜ਼ਦੂਰਾਂ ਤੇ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਲਈ ਅੰਨਦਾਤਾ ਕਿਸਾਨ ਯੂਨੀਅਨ ਸਮੁੱਚੇ ਪੰਜਾਬ ਵਿੱਚ ਆਪਣੀ ਜ਼ੋਰਦਾਰ ਮੁਹਿੰਮ ਆਰੰਭ ਕਰੇਗੀ।ਅੱਜ ਲੁਧਿਆਣਾ ਵਿਖੇ ਅੰਨਦਾਤਾ ਕਿਸਾਨ ਯੂਨੀਅਨ
ਦੇ ਕੌਮੀ ਪ੍ਰਧਾਨ ਸ.ਗੁਰਮੁਖ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾ ਹੇਠ ਯੂਨੀਅਨ ਦੀ ਪੰਜਾਬ ਇਕਾਈ ਦੀ ਨਵੀਂ ਬਣਾਈ ਗਈ ਕੋਰ ਕਮੇਟੀ ਦੇ ਮੈਬਰਾਂ ਅਤੇ ਯੂਨੀਅਨ ਦੇ ਸੀਨੀਅਰ ਅਹੁਦੇਦਾਰਾਂ ਦੇ ਨਾਮਾਂ ਦੀ ਲਿਸਟ ਜਾਰੀ ਕਰਨ ਮੌਕੇ ਪੱਤਰਕਾਰਾਂ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ
ਅੰਨਦਾਤਾ ਕਿਸਾਨ ਯੂਨੀਅਨ ਪੰਜਾਬ ਇਕਾਈ ਦੇ ਪ੍ਰਧਾਨ ਜੱਥੇ.ਤਰਨਜੀਤ ਸਿੰਘ ਨਿਮਾਣਾ ਨੇ ਕਿਹਾ ਕਿ ਗੁਰੂ ਸਾਹਿਬਾਂ ਵੱਲੋਂ ਬਖਸ਼ੇ ਮੀਰੀ ਤੇ ਪੀਰੀ ਦੇ ਸਿਧਾਂਤ ਤੇ ਪਹਿਰਾ ਦੇਦਿਆ ਹੋਇਆ ਸਾਡੀ ਯੂਨੀਅਨ ਕੇਵਲ ਪੰਜਾਬ ਦੇ ਮਿਹਨਤਕਸ਼ ਕਿਸਾਨਾਂ ਦੇ ਹੱਕਾਂ ਲਈ ਹੀ ਆਪਣਾ ਸ਼ੰਘਰਸ਼ ਕਰੇਗੀ ਬਲਕਿ ਸਮੂਹ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਵੀ ਆਪਣੀ ਜ਼ੋਰਦਾਰ ਆਵਾਜ਼ ਬੁਲੰਦ ਕਰੇਗੀ। ਇਸ ਦੌਰਾਨ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਅੰਨਦਾਤਾ ਕਿਸਾਨ ਯੂਨੀਅਨ ਦੀ ਪੰਜਾਬ ਇਕਾਈ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦਿਆਂ ਹੋਇਆ ਯੂਨੀਅਨ ਦੀ ਨਵੀਂ ਗਠਿਤ ਕੀਤੀ ਗਈ ਨਵੀਂ ਕੋਰ ਕਮੇਟੀ ਦੇ ਮੈਬਰਾਂ ਦੇ ਨਾਮਾਂ ਅਤੇ ਯੂਨੀਅਨ ਦੇ ਨਵੇਂ ਨਿਯੁਕਤ ਕੀਤੇ ਗਏ ਪ੍ਰਮੱਖ ਅਹੁਦੇਦਾਰਾਂ ਦੀ ਲਿਸਟ ਜਾਰੀ ਕੀਤੀ ਗਈ। ਜਿਸ ਦੇ ਅਨੁਸਾਰ ਸ. ਹਰਪ੍ਰੀਤ ਸਿੰਘ ਮਖੂ,ਮਨਜੀਤ ਸਿੰਘ ਬੁਟਾਹਰੀ, ਨਿਰਮਲ ਸਿੰਘ ਬੇਰਕਲਾਂ, ਬਲਵਿੰਦਰ ਸਿੰਘ ਕੁਲਾਰ,ਬੂਟਾ ਸਿੰਘ ਸ਼ੋਲੇ,ਹਰਪਾਲ ਸਿੰਘ, ਕੁਲਦੀਪ ਸਿੰਘ ਲਾਂਬਾ,ਜਸਪਾਲ ਸਿੰਘ ਸੈਣੀ,ਕੈਪਟਨ ਕੁਲਵੰਤ ਸਿੰਘ ਕੈਪਟਨ ਸੁਦੇਸ਼ ਕੁਮਾਰ, ਬਲਬੀਰ ਸਿੰਘ ਭਾਟੀਆ,ਗੁਰਵਿੰਦਰ ਸਿੰਘ ਲਵਲੀ, ਦਿਲਬਾਗ ਸਿੰਘ ਸਾਰਿਆ ਨੂੰ ਬਤੌਰ ਕੋਰ ਕਮੇਟੀ ਮੈਬਰ ਨਿਯੁਕਤ ਕੀਤਾ ਗਿਆ,ਉੱਥੇ ਨਾਲ ਹੀ ਉਨ੍ਹਾਂ ਨੇ ਯੂਨੀਅਨ ਦੇ ਕੌਮੀ ਪ੍ਰਧਾਨ ਸ.ਗੁਰਮੁਖ ਸਿੰਘ ਵਿਰਕ ਦੀ ਸਹਿਮਤੀ ਨਾਲ ਰੌਸ਼ਨ ਸਿੰਘ ਸਾਗਰ,ਬਾਬਾ ਨਿਸ਼ਾਨ ਸਿੰਘ ਧਾਰੀਵਾਲ,ਮੁਖਤਿਆਰ ਸਿੰਘ ਕਾਲਾ ਸੰਘਿਆਂ, ਇਸ਼ਵਿੰਦਰ ਸਿੰਘ ਫਾਜ਼ਿਲਕਾ ਸਮੇਤ ਸਾਰਿਆ ਨੂੰ ਬਤੋਰ ਪੰਜਾਬ ਇਕਾਈ ਦਾ ਸੀਨੀਅਰ ਮੀਤ ਪ੍ਰਧਾਨ ਤੇ ਗੁਰਿੰਦਰ ਸਿੰਘ ਕਿਰਤੋਵਾਲ,ਮਨਜੀਤ ਸਿੰਘ ਅਰੋੜਾ ਸਮੇਤ ਸਾਰਿਆ ਨੂੰ ਬਤੋਰ ਪੰਜਾਬ ਇਕਾਈ ਦਾ ਜਰਨਲ ਸਕੱਤਰ ਤੇ ਰੂਪ ਸਿੰਘ ਸੋਹਲ,ਜਥੇ: ਮੋਹਨ ਸਿੰਘ,ਹਰਦੀਪ ਸਿੰਘ ਨੂਰਵਾਲ, ਗੁਰਚਰਨ ਸਿੰਘ ਰਾਜਾ ਨੂਰਵਾਲ ਸਮੇਤ ਸਾਰਿਆ ਨੂੰ ਬਤੋਰ ਪੰਜਾਬ ਇਕਾਈ ਦਾ ਮੀਤ ਪ੍ਰਧਾਨ ਨਿਯੁਕਤ ਕਰਨ ਦਾ ਰਸਮੀ ਤੌਰ ਤੇ ਐਲਾਨ ਕੀਤਾ