ਫਗਵਾੜਾ 30 ਮਈ (ਸ਼ਿਵ ਕੋੜਾ) ਰਾਏਪੁਰ ਡੱਬਾ ਓਲੰਪਿਕ ਰੈਸਲਿੰਗ ਅਕੈਡਮੀ ਪਰਮ ਨਗਰ ਖੋਥੜਾਂ ਰੋਡ ਫਗਵਾੜਾ ਦੇ ਚੇਅਰਮੈਨ ਅਤੇ ਸਾਬਕਾ ਇੰਟਰਨੈਸ਼ਨਲ ਕੁਸ਼ਤੀ ਕੋਚ ਪੀ.ਆਰ. ਸੋਂਧੀ ਨੇ ਫਗਵਾੜਾ ਫੁਟਬਾਲ ਅਕੈਡਮੀ ਰਜਿ. ਦੇ ਪ੍ਰਧਾਨ ਬੀ.ਐਸ. ਬਾਗਲਾ ਦੀ ਖੇਡਾਂ ਪ੍ਰਤੀ ਸਮਰਪਿਤ ਭਾਵਨਾ ਨੂੰ ਮੱਧੇਨਜਰ ਰੱਖਦੇ ਹੋਏ ਆਰਪੀਡੀ ਰੈਸਲਿੰਗ ਅਕੈਡਮੀ ਦਾ ਵੀ ਪ੍ਰਧਾਨ ਥਾਪਿਆ ਹੈ। ਇਸ ਦੌਰਾਨ ਉਹਨਾਂ ਨੂੰ ਸ਼ੁੱਭ ਇੱਛਾਵਾਂ ਦੇਣ ਲਈ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਜਿੱਥੇ ਬੀ.ਐਸ. ਬਾਗਲਾ ਨੂੰ ਆਪਣੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਉੱਥੇ ਹੀ ਅਕੈਡਮੀ ਵਿਖੇ ਗੱਦੇ ਦੀ ਕੁਸ਼ਤੀ ਦੀ ਸਿਖਲਾਈ ਲੈ ਰਹੇ ਪਹਿਲਵਾਨਾਂ ਨੂੰ ਵੀ ਅਸ਼ੀਰਵਾਦ ਦਿੱਤਾ। ਉਹਨਾਂ ਆਪਣੇ ਸੰਦੇਸ਼ ‘ਚ ਪਹਿਲਵਾਨਾਂ ਨੂੰ ਰੈਸਲਿੰਗ ਦੇ ਨਾਲ ਹੀ ਮਨ ਲਗਾ ਕ ਪੜ੍ਹਾਈ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਬੇਸ਼ਕ ਉਹ ਪਹਿਲਵਾਨੀ ਦੇ ਹੁਨਰ ਨਾਲ ਦੇਸ਼ ਦਾ ਨਾਮ ਦੁਨੀਆ ‘ਚ ਰੌਸ਼ਨ ਕਰ ਸਕਦੇ ਹਨ ਪਰ ਨਾਲ ਹੀ ਜੀਵਨ ‘ਚ ਪੜ੍ਹਾਈ ਦਾ ਆਪਣਾ ਵਿਸ਼ੇਸ਼ ਮਹੱਤਵ ਹੈ। ਇਸ ਮੌਕੇ ਸਾਬਕਾ ਅੰਤਰਰਾਸ਼ਟਰੀ ਪਹਿਲਵਾਨ ਅਮਰੀਕ ਸਿੰਘ ਮੇਹਲੀ, ਰਵਿੰਦਰ ਨਾਥ ਕੋਚ, ਵਿਸ਼ਾਲ ਨੰਨ੍ਹਾ ਡਡਵਾਲ, ਬਲਵੀਰ ਕੁਮਾਰ, ਅਸ਼ੋਕ ਸ਼ਰਮਾ ਤੋਂ ਇਲਾਵਾ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਪੀ.ਆਰ.ਓ. ਰੀਤ ਪ੍ਰੀਤ ਪਾਲ ਸਿੰਘ ਆਦਿ ਹਾਜਰ ਸਨ