ਹੁਸ਼ਿਆਰਪੁਰ 17 ਸਤੰਬਰ ( ਤਰਸੇਮ ਦੀਵਾਨਾ ) ਸਰਤਾਜ ਸਿੰਘ ਚਾਹਲ ਆਈ.ਪੀ.ਐਸ. ਐਸ.ਐਸ.ਪੀ. ਜ਼ਿਲ੍ਹਾ ਹੁਸ਼ਿਆਰਪੁਰ ਦੀ ਅਗਵਾਈ ਹੇਠ ਤੇ ਸਰਬਜੀਤ ਸਿੰਘ ਬਾਹੀਆ ਐਸ.ਪੀ. ਤਫਤੀਸ਼ ਅਤੇ ਪਲਵਿੰਦਰ ਸਿੰਘ ਡੀ.ਐਸ.ਪੀ ਸਿਟੀ ਹੁਸ਼ਿਆਰਪੁਰ ਦੀ ਦਿਸ਼ਾ ਨਿਰਦੇਸ਼ ਅਨੁਸਾਰ ਸੰਜੀਵਨ ਸਿੰਘ ਮੁੱਖ ਅਫਸਰ ਥਾਣਾ ਸਿਟੀ, ਹੁਸ਼ਿਆਰਪੁਰ ਨੂੰ ਉਸ ਸਮੇਂ ਵੱਡੀ ਸਫਤਲਾ ਮਿਲੀ, ਜਦੋ ਏ.ਐਸ.ਆਈ ਨਾਨਕ ਸਿੰਘ ਥਾਣਾ ਸਿਟੀ ਹੁਸ਼ਿਆਰਪੁਰ ਨੇ ਮੁਦੇਈ ਮੁਕੱਦਮਾ ਵਿਕਲਾਂਗ ਜਤਿਨ ਕੁਮਾਰ ਪੁੱਤਰ ਕਮਲਦੇਵ ਵਾਸੀ ਮੁਹੱਲਾ ਪ੍ਰੇਮਗੜ ਥਾਣਾ ਸਿਟੀ ਹੁਸ਼ਿ: ਦੇ ਬਿਆਨਾ ਤੇ ਮੁੱਕਦਮਾ ਨੰਬਰ-368 ਦੀ ਥਾਣਾ ਸਿਟੀ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਦੀ ਤਾ ਦੋਰਾਨੇ ਤਫਤੀਸ਼ ਦੀਪਕ ਕੁਮਾਰ ਉਰਫ ਦੀਪ ਪੁੱਤਰ ਜਗਜੀਵਨ ਰਾਮ ਅਤੇ ਸੁਨੀਲ ਕੁਮਾਰ ਉਰਫ ਗੋਲੂ ਪੁੱਤਰ ਜਗਜੀਵਨ ਰਾਮ ਵਾਸੀਆਨ ਸੁਖੀਆਬਾਦ ਥਾਣਾ ਸਦਰ ਹੁਸ਼ਿ: ਨੂੰ ਮਦੁਈ ਵਿਕਲਾਂਗ ਜਤਿਨ ਉਕਤ ਕੱਪੜੇ ਵੇਚਣ ਜਾ ਰਿਹਾ ਸੀ ਤਾ ਵਕਤ ਕਰੀਬ 06:00 ਵਜੇ ਸ਼ਾਮ ਨੂੰ ਉਹ ਗਲੀ ਨੰਬਰ 07 ਖਾਲੀ ਪਲਾਟ ਨੇੜੇ ਪੁੱਜਾ ਤਾ ਯਕਦਮ ਦੀਪਕ ਕੁਮਾਰ ਅਤੇ ਸੁਨੀਲ ਕੁਮਾਰ ਉਕਤ ਨੇ ਬਿਨਾ ਨੰਬਰੀ ਐਕਟਿਵਾ ਖੜੀ ਕਰਕੇ ਮੁਦੇਈ ਵਿਕਲਾਂਗ ਜਤਿਨ ਵੱਲ ਆਏ ਤਾ ਜਿਹਨਾ ਨੇ ਮੁਦਈ ਵਿਕਲਾਂਗ ਜਤਿਨ ਨਾਲ ਕੁੱਟਮਾਰ ਕੀਤੀ ਤੇ ਉਸ ਦਾ ਮੋਬਾਇਲ ਫੋਨ ਅਤੇ ਹੱਥ ਵਿੱਚ ਪਾਇਆ ਚਾਂਦੀ ਦਾ ਬਰੈਸਲੇਟ ਅਤੇ ਜੇਬ ਵਿੱਚੋ 2000/- ਰੁਪਏ ਖੋਹ ਕਰਕੇ ਲੈ ਗਏ। ਜਿਨ੍ਹਾ ਨੂੰ ਥਾਣਾ ਸਿਟੀ ਦੀ ਪੁਲਿਸ ਨੇ ਕੜੀ ਮਿਹਨਤ ਕਰਨ ਤੋ ਬਾਅਦ ਦੋਸ਼ੀਆ ਉਕਤਾਨ ਨੂੰ ਗ੍ਰਿਫਤਾਰ ਕਰਕੇ ਦੋਸ਼ੀਆ ਪਾਸੋ ਖੋਹ ਕੀਤਾ ਇੱਕ ਮੋਬਾਇਲ ਫੋਨ 2000/- ਰੁਪਏ ਭਾਰਤੀ ਕਰੰਸੀ ਅਤੇ ਚਾਂਦੀ ਦਾ ਬਰੈਸਲੇਟ ਬ੍ਰਾਮਦ ਕੀਤਾ। ਜਿਨ੍ਹਾ ਪਾਸੋ ਹੋਰ ਵੀ ਚੋਰੀ ਹੋਏ ਅਤੇ ਖੋਹ ਹੋਏ ਸਮਾਨ ਦੀ ਬ੍ਰਾਮਦਗੀ ਹੋਣ ਦੀ ਸੰਭਾਵਨਾ ਹੈ। ਜਿਨ੍ਹਾ ਦਾ ਪੁਲਿਸ ਰਿਮਾਂਡ ਲੈ ਕੇ ਦੋਸ਼ੀਆਨ ਉਕਤਾਨ ਵੱਲੋ ਹੋਰ ਕੀਤੀਆ ਚੋਰੀਆ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ।
ਥਾਣਾ ਸਿਟੀ ਦੀ ਪੁਲਿਸ ਨੇ ਮੁੱਕਦਮੇ ਵਿੱਚ ਲੋੜੀਂਦੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ ।
previous post