Home » ਆਮ ਆਦਮੀ ਪਾਰਟੀ ਵਲੋਂ ਸੈਰੀ ਕਲਸੀ ਨੂੰ ਉਮੀਦਵਾਰ ਐਲਾਨਣ ‘ਤੇ ਸੀਨੀਅਰ ਆਪ ਆਗੂਆਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ

ਆਮ ਆਦਮੀ ਪਾਰਟੀ ਵਲੋਂ ਸੈਰੀ ਕਲਸੀ ਨੂੰ ਉਮੀਦਵਾਰ ਐਲਾਨਣ ‘ਤੇ ਸੀਨੀਅਰ ਆਪ ਆਗੂਆਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ

(ਪਾਰਟੀ ਹਾਈ ਕਮਾਂਡ ਦਾ ਕੀਤਾ ਧੰਨਵਾਦ ਤੇ ਜਿਤਾਉਣ ਦਾ ਪ੍ਣ ਕੀਤਾ)

by Rakha Prabh
42 views

ਬਟਾਲਾ/ਗੁਰਦਾਸਪੁਰ 18 ਅਪ੍ਰੈਲ (ਟੀਮ ਰਾਖਾ ਪ੍ਰਭ) – ਆਮ ਆਦਮੀ ਪਾਰਟੀ ਵਲੋਂ ਕੀਤੇ ਚੋਣ ਵਾਅਦੇ ਪੂਰੇ ਕਰਦਿਆਂ ਹਰੇਕ ਵਰਗ ਦੇ ਪਰਿਵਾਰਾਂ ਨੂੰ 300 ਯੂਨਿਟ ਬਿਜਲੀ ਘਰੇਲੂ ਵਰਤੋਂ ਲਈ ਪ੍ਤੀ ਮਹੀਨਾ ਮੁਫ਼ਤ ਸਹੂਲਤ ਪ੍ਦਾਨ ਕਰਨ ਦੇ ਨਾਲ ਨਾਲ ਹੋਰ ਬੁਨਿਆਦੀ ਤੇ ਲੋੜੀਦੀਆਂ ਸਹੂਲਤਾਂ ਮੁਹੱਈਆ ਕੀਤੀਆਂ ਹਨ ਜਿਸ ਦਾ ਸਿੱਟਾ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਸਰਦਾਰ ਅਮਨਸੇ਼ਰ ਸਿੰਘ ਸੈਰੀ ਕਲਸੀ ਅਵੱਸ਼ ਜਿਤੇਗਾ ! ਇਹ ਵਿਚਾਰਾਂ ਦਾ ਪ੍ਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਸਰਦਾਰ ਲਖਵਿੰਦਰ ਸਿੰਘ ਲੱਖਾ , ਸਰਦਾਰ ਸੁੱਚਾ ਸਿੰਘ ਚੇਅਰਮੈਨ ਅਤੇ ਮਨਜੀਤ ਸਿੰਘ ਸੋਢੀ ਨੇ ਕੀਤਾ!ਉਨਾਂ ਕਿਹਾ ਕਿ ਪਹਿਲਾਂ ਵੀ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਸੀ ਅਤੇ ਹੁਣ ਵੀ ਪਾਰਟੀ ਹਾਈ ਕਮਾਂਡ ਦੇ ਵੱਲੋਂ ਜੋ ਵਿਧਾਇਕ ਕਲਸੀ ਨੂੰ ਜਿੰਮੇਵਾਰੀ ਦਿੱਤੀ ਗਈ ਹੈ। ਉਸ ਜਿੰਮੇਵਾਰੀ ਨੂੰ ਵਿਧਾਇਕ ਸ਼ੈਰੀ ਕਲਸੀ ਬੜੀ ਬਖੂਬੀ ਨਾਲ ਨਿਭਾਉਂਦੇ ਹੋਏ ਗੁਰਦਾਸਪੁਰ ਹਲਕੇ ਤੋਂ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਨਗੇ । ਉਪਰੋਕਤ ਸੀਨੀਅਰ ਆਪ ਆਗੂਆਂ ਨੇ ਕਿਹਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਤੋਂ ਹਰੇਕ ਵਰਗ ਸੰਤੁਸ਼ਟ ਹੈ! ਇਸ ਮੌਕੇ ਉਨਾ ਨੇ ਪਾਰਟੀ ਹਾਈ ਕਮਾਂਡ ਵਲੋਂ ਐਮ ਐਲ ਏ ਸਰਦਾਰ ਅਮਨਸੇ਼ਰ ਸਿੰਘ ਸੈਰੀ ਕਲਸੀ ਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਐਲਾਨਣ ‘ਤੇ ਖੁਸ਼ੀ ਪ੍ਗਟ ਕਰਦਿਆਂ ਲੱਡੂ ਵੰਡੇ !

Related Articles

Leave a Comment