Home » ਜਮਾਲਪੁਰ ਫਰਜੀ ਮੁਕਾਬਲੇ ’ਚ ਅਕਾਲੀ ਆਗੂ, ਪੁਲਿਸ ਕਾਂਸਟੇਬਲ ਅਤੇ ਹੋਮਗਾਰਡ ਦੋਸ਼ੀ ਕਰਾਰ

ਜਮਾਲਪੁਰ ਫਰਜੀ ਮੁਕਾਬਲੇ ’ਚ ਅਕਾਲੀ ਆਗੂ, ਪੁਲਿਸ ਕਾਂਸਟੇਬਲ ਅਤੇ ਹੋਮਗਾਰਡ ਦੋਸ਼ੀ ਕਰਾਰ

by Rakha Prabh
87 views

ਜਮਾਲਪੁਰ ਫਰਜੀ ਮੁਕਾਬਲੇ ’ਚ ਅਕਾਲੀ ਆਗੂ, ਪੁਲਿਸ ਕਾਂਸਟੇਬਲ ਅਤੇ ਹੋਮਗਾਰਡ ਦੋਸ਼ੀ ਕਰਾਰ
ਲੁਧਿਆਣਾ, 7 ਅਕਤੂਬਰ : ਜਮਾਲਪੁਰ ਦੀ ਇੱਕ ਕੋਠੀ ’ਚ ਹੋਏ ਝੂਠੇ ਮੁਕਾਬਲੇ ਦੇ ਮਾਮਲੇ ’ਚ ਜ਼ਿਲ੍ਹਾ ਅਦਾਲਤ ਨੇ ਇੱਕ ਪੁਲਿਸ ਅਧਿਕਾਰੀ, ਹੋਮ ਗਾਰਡ ਅਤੇ ਇੱਕ ਅਕਾਲੀ ਆਗੂ ਨੂੰ 8 ਵਰ੍ਹਿਆਂ ਬਾਅਦ ਦੋਸ਼ੀ ਕਰਾਰ ਦਿੱਤਾ ਹੈ। ਇਸ ਲਈ ਸਜਾ 10 ਅਕਤੂਬਰ ਨੂੰ ਸੁਣਾਈ ਜਾਵੇਗੀ।

ਇਹ ਬਹੁਤ ਹੀ ਹਾਈ ਪ੍ਰੋਫਾਈਲ ਮਾਮਲਾ ਚੋਣਾਂ ਸਮੇਂ ਵੀ ਸਿਆਸੀ ਮੁੱਦਾ ਬਣ ਗਿਆ ਸੀ ਅਤੇ ਇਸ ਮਾਮਲੇ ’ਚ ਥਾਣਾ ਮਾਛੀਵਾੜਾ ਦਾ ਤਤਕਾਲੀ ਇੰਚਾਰਜ ਇੰਸਪੈਕਟਰ ਮਨਜਿੰਦਰ ਸਿੰਘ ਅਜੇ ਤਕ ਫਰਾਰ ਹੈ। ਅਦਾਲਤ ਵੱਲੋਂ ਕਾਂਸਟੇਬਲ ਯਾਦਵਿੰਦਰ ਸਿੰਘ, ਪੰਜਾਬ ਹੋਮ ਗਾਰਡ ਜਵਾਨ ਅਜੀਤ ਸਿੰਘ ਅਤੇ ਅਕਾਲੀ ਆਗੂ ਗੁਰਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ, ਜਦਕਿ ਇਸ ਮਾਮਲੇ ’ਚ ਬਲਦੇਵ ਸਿੰਘ ਨਾਮਕ ਪੰਜਾਬ ਹੋਮਗਾਰਡ ਜਵਾਨ ਨੂੰ ਬਰੀ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ 27 ਸਤੰਬਰ 2014 ਨੂੰ ਮਾਛੀਵਾੜਾ ਪੁਲਿਸ ਦੇ ਕਾਂਸਟੇਬਲ ਯਾਦਵਿੰਦਰ ਸਿੰਘ, ਪੰਜਾਬ ਹੋਮ ਗਾਰਡ ਦੇ ਜਵਾਨ ਅਜੀਤ ਸਿੰਘ, ਬਲਦੇਵ ਸਿੰਘ ਅਤੇ ਅਕਾਲੀ ਆਗੂ ਗੁਰਜੀਤ ਸਿੰਘ ਲੁਧਿਆਣਾ ਦੇ ਜਮਾਲਪੁਰ ਇਲਾਕੇ ਦੀ ਆਹਲੂਵਾਲੀਆ ਕਾਲੋਨੀ ਪਹੁੰਚੇ ਸਨ। ਇੱਥੇ ਹਰਿੰਦਰ ਸਿੰਘ ਅਤੇ ਜਤਿੰਦਰ ਸਿੰਘ ਨਾਂ ਦੇ ਦੋ ਨੌਜਵਾਨ ਪੁਲਿਸ ਦੀਆਂ ਗੋਲੀਆਂ ਨਾਲ ਮਾਰੇ ਗਏ। ਪੁਲਿਸ ਨੇ ਇਸ ਨੂੰ ਐਨਕਾਊਂਟਰ ਕਿਹਾ ਸੀ ਪਰ ਬਾਅਦ ’ਚ ਇਹ ਪੂਰੀ ਤਰ੍ਹਾਂ ਫਰਜੀ ਕੇਸ ਨਿਕਲਿਆ। ਹਰਿੰਦਰ ਸਿੰਘ ਅਤੇ ਜਤਿੰਦਰ ਸਿੰਘ ਖਿਲਾਫ ਕਤਲ, ਲੁੱਟ-ਖੋਹ ਅਤੇ ਕੁੱਟਮਾਰ ਦੇ ਕਈ ਮਾਮਲੇ ਦਰਜ ਸਨ ਅਤੇ ਪੁਲਿਸ ਉਸ ਨਾਲ ਅਕਾਲੀ ਆਗੂ ਨੂੰ ਫੜਨ ਆਈ ਸੀ।

ਇਸ ਘਟਨਾਕ੍ਰਮ ਦੌਰਾਨ ਉਪਰੋਕਤ ਚਾਰਾਂ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਅਤੇ ਥਾਣਾ ਮਾਛੀਵਾੜਾ ਸਾਹਿਬ ਦੇ ਇੰਸਪੈਕਟਰ ਮਨਜਿੰਦਰ ਸਿੰਘ ਨੂੰ ਨਾਮਜਦ ਕਰਨ ਦੇ ਨਾਲ ਹੀ ਐਸਐਸਪੀ ਹਰਸ ਬਾਂਸਲ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਦਾ ਚਲਾਨ ਵਿਸ਼ੇਸ਼ ਜਾਂਚ ਏਜੰਸੀ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਪੇਸ ਕੀਤਾ ਗਿਆ। ਘਟਨਾ ਦੇ 8 ਵਰ੍ਹਿਆ ਬਾਅਦ ਉਪਰੋਕਤ ਤਿੰਨਾਂ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ।

Related Articles

Leave a Comment