ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ : ਭਾਰਤੀ ਮਰਦ ਟੀਮ ਨੂੰ ਚੀਨ ਨੇ 3-0 ਨਾਲ ਹਰਾਇਆ
ਚੇਂਗਦੂ, 7 ਅਕਤੂਬਰ : ਭਾਰਤੀ ਮਰਦ ਟੀਮ ਦੇ ਪ੍ਰਰੀ ਕੁਆਰਟਰ ਫਾਈਨਲ ’ਚ ਚੀਨ ਹੱਥੋਂ ਹਾਰਨ ਨਾਲ ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ’ਚ ਭਾਰਤੀ ਮੁਹਿੰਮ ਖ਼ਤਮ ਹੋ ਗਈ। ਚੀਨ ਨੇ ਭਾਰਤੀ ਟੀਮ ’ਤੇ 3-0 ਨਾਲ ਆਸਾਨ ਜਿੱਤ ਦਰਜ ਕਰ ਕੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ।
ਮਾਨੁਸ਼ ਸ਼ਾਹ ਨੂੰ ਮਾਨਵ ਠੱਕਰ ਦੀ ਥਾਂ ਉਤਾਰਿਆ ਗਿਆ ਅਤੇ ਚੀਨ ਨੇ ਤੀਜੇ ਸਿੰਗਲਜ਼ ’ਚ ਮਾਨੁਸ਼ ਦੇ ਸਾਹਮਣੇ ਦੁਨੀਆ ਦੇ 11ਵੇਂ ਨੰਬਰ ਦੇ ਖਿਡਾਰੀ ਵਾਂਗ ਚੁਕਵਿਨ ਨੂੰ ਉਤਾਰਿਆ। ਹਰਮੀਤ ਦੇਸਾਈ ਨੇ ਫੈਨ ਝੇਨਡੋਂਗ ਖ਼ਿਲਾਫ਼ ਸ਼ੁਰੂਆਤ ਕੀਤੀ ਪਰ ਉਨ੍ਹਾਂ ਨੂੰ ਦੁਨੀਆ ਦੇ ਨੰਬਰ ਕਿ ਚੀਨੀ ਖਿਡਾਰੀ ਨੇ ਸਿਰਫ਼ 15 ਮਿੰਟ ’ਚ ਹਰਾ ਦਿੱਤਾ।
ਚੀਨੀ ਖਿਡਾਰੀ ਨੇ 11-2, 11-9, 11-5 ਨਾਲ ਜਿੱਤ ਹਾਸਲ ਕੀਤੀ। ਕਈ ਵਾਰ ਦੇ ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਦੇ ਮੈਡਲ ਹਾਸਲ ਮਾ ਲੋਂਗ ਨੇ ਜੀ ਸਾਥੀਆਨ ਨੂੰ 14-12, 11-5, 11-0 ਨਾਲ ਹਰਾਇਆ। ਉਥੇ ਚੁਕਵਿਨ ਨੇ ਮਾਨੁਸ਼ ਨੂੰ ਤੀਜੇ ਸਿੰਗਲਜ਼ ’ਚ 11-4, 11-5, 11-6 ਨਾਲ ਮਾਤ ਦਿੱਤੀ।