ਪੰਜਾਬ ’ਚ ਬਣੇਗਾ ਇਕ ਹੋਰ ‘ਡੇਰਾ ਸੱਚਾ ਸੌਦਾ’, ਆਨਲਾਈਨ ਸਤਿਸੰਗ ਦੌਰਾਨ ਡੇਰਾ ਪ੍ਰਮੁੱਖ ਨੇ ਕੀਤਾ ਐਲਾਨ
ਚੰਡੀਗੜ੍ਹ, 21 ਅਕਤੂਬਰ : ਵੀਰਵਾਰ ਨੂੰ ਆਨਲਾਈਨ ਸਤਿਸੰਗ ’ਚ ਡੇਰਾ ਸੱਚਾ ਸੌਦਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਨੇ ਪੰਜਾਬ ’ਚ ਇਕ ਹੋਰ ਡੇਰਾ ਖੋਲ੍ਹਣ ਦੀ ਇਜਾਜਤ ਦੇ ਦਿੱਤੀ।
ਬਠਿੰਡਾ ਦੇ ਸਲਾਬਤਪੁਰਾ ਤੋਂ ਬਾਅਦ ਪੰਜਾਬ ’ਚ ਇਹ ਦੂਸਰਾ ਡੇਰਾ ਹੋਵੇਗਾ। ਇਹ ਡੇਰਾ ਸੰਗਰੂਰ ਜ਼ਿਲ੍ਹੇ ਦੇ ਸੁਨਾਮ ਸ਼ਹਿਰ ’ਚ ਖੋਲ੍ਹਿਆ ਜਾਵੇਗਾ। ਦਰਅਸਲ ਆਨਲਾਈਨ ਸਤਿਸੰਗ ਦੌਰਾਨ ਡੇਰਾ ਪ੍ਰਮੁੱਖ ਸੁਨਾਮ ਦੀ ਸੰਗਤ ਨਾਲ ਰੂਬਰੂ ਹੋਏ ਤਾਂ ਡੇਰਾ ਪ੍ਰੇਮੀਆਂ ਨੇ ਉੱਥੇ ਸਥਿਤ ਨਾਮ ਚਰਚਾ ਘਰ ਨੂੰ ਡੇਰੇ ’ਚ ਤਬਦੀਲ ਕਰਨ ਦੀ ਮੰਗ ਰੱਖੀ। ਇਹ ਸੁਣ ਕੇ ਡੇਰਾ ਪ੍ਰਮੁੱਖ ਨੇ ਤੁਰੰਤ ਉਨ੍ਹਾਂ ਦੀ ਗੱਲ ਮੰਨ ਲਈ ਅਤੇ ਐਡਮਿਨਿਸਟ੍ਰੇਸ਼ਨ ਨੂੰ ਇਸ ਸਬੰਧੀ ਹੁਕਮ ਜਾਰੀ ਕੀਤੇ।
ਹਾਲਾਂਕਿ ਡੇਰਾ ਪ੍ਰਮੁੱਖ ਨੇ ਪੁੱਛਿਆ ਕਿ ਉਨ੍ਹਾਂ ਕੋਲ ਡੇਰੇ ਲਈ ਲੋੜੀਂਦੀ ਜਗ੍ਹਾ ਹੈ ਤਾਂ ਉਨ੍ਹਾਂ ਭਰੋਸਾ ਦਿੱਤਾ ਕਿ ਉਹ ਨਾਮ ਚਰਚਾ ਘਰ ਦੇ ਆਲੇ-ਦੁਆਲੇ ਦੀ ਜਮੀਨ ਖਰੀਦ ਲੈਣਗੇ।