ਰੇਲਵੇ ਕਰਾਸਿੰਗ ਪਾਰ ਕਰਦੇ ਸਮੇਂ ਅਚਾਨਕ ਆ ਗਈ ਮਾਲ ਗੱਡੀ, ਦੋ ਦੀ ਮੌਤ
ਸੁਲਤਾਨਪੁਰ, 11 ਅਕਤੂਬਰ : ਹਨੂੰਮਾਨਗੰਜ ਬਾਜਾਰ ਦੇ ਰੇਲਵੇ ਕਰਾਸਿੰਗ ’ਤੇ ਬੀਤੀ ਦੇਰ ਰਾਤ ਮਾਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਪਿਓ-ਪੁੱਤ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਮੋਟਰ ਸਾਇਕਲ ਸਵਾਰ ਪਿਓ-ਪੁੱਤਰ ਬੰਦ ਰੇਲਵੇ ਫਾਟਕ ਦੇ ਪੱਛਮੀ ਬੂਮ ਨੂੰ ਪਾਰ ਕਰਕੇ ਦੂਜੀ ਲਾਈਨ ਦੇ ਕੋਲ ਰੁਕ ਗਏ।
ਰੇਲਵੇ ਟਰੈਕ ਨੇੜੇ ਟੁੱਟੀ ਸੜਕ ਦੇ ਟੋਏ ’ਚ ਫਿਸਲਣ ਕਾਰਨ ਮੋਟਰ ਸਾਇਕਲ ਡਿੱਗ ਗਿਆ। ਇਸ ਦੌਰਾਨ ਸੁਲਤਾਨਪੁਰ ਤੋਂ ਵਾਰਾਣਸੀ ਜਾ ਰਹੀ ਇਕ ਹੋਰ ਮਾਲ ਗੱਡੀ ਤੇਜ ਰਫਤਾਰ ਨਾਲ ਆ ਗਈ ਤਾਂ ਦੋਵੇਂ ਇਸ ਦੀ ਲਪੇਟ ’ਚ ਆ ਗਏ। ਇਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਤੇਜ ਆਵਾਜ ਨਾਲ ਮੋਟਰ ਸਾਇਕਲ ਦੂਰ ਜਾ ਡਿੱਗਿਆ।