ਮੱਲਾਂ ਵਾਲਾ (ਗੁਰਦੇਵ ਸਿੰਘ ਗਿੱਲ/ ਰੋਸ਼ਨ ਲਾਲ ਮਚੰਦਦਾ )- ਰੋਸ਼ਨ ਪੰਜਾਬ ਵੈੱਲਫੇਅਰ ਸੋਸਾਇਟੀ ਮੱਲਾਂ ਵਾਲਾ ਵੱਲੋਂ ਡਾ. ਪਰਮਿੰਦਰ ਸਿੰਘ ਗਿੱਲ , ਸੋਨੀ ਟੈਲੀਕਾਮ, ਲਾਲੂ ਕੱਪੜੇ ਵਾਲਾ, ਅਤੇ ਅਜ਼ਾਦ ਪ੍ਰੈਸ ਕਲੱਬ ਮੱਲਾਂ ਵਾਲਾ ਆਦਿ ਦੀ ਸਹਾਇਤਾ ਨਾਲ ਸੁਸਾਇਟੀ ਵੱਲੋਂ ਲੋੜਵੰਦ ਗਰੀਬ ਪਰਿਵਾਰ ਦੀ ਮਦਦ ਕੀਤੀ ਗਈ। ਸੁਸਾਇਟੀ ਪ੍ਰਧਾਨ ਰੌਸ਼ਨ ਲਾਲ ਮਨਚੰਦਾ ਨੇ ਦੱਸਿਆ ਕਿ ਸੁਸਾਇਟੀ ਮੈਂਬਰਾਂ ਵੱਲੋ ਗਰੀਬ ਪਰਿਵਾਰ ਪੱਪੂ ਪਤਨੀ ਗੀਤਾ ਰਾਣੀ ਨੂੰ ਕੱਪੜੇ ਅਤੇ ਕੁਝ ਨਗਦ ਰਾਸ਼ੀ ਦਿੱਤੀ ਗਈ ਹੈ |ਅਤੇ ਗੀਤਾ ਰਾਣੀ ਜੋ ਬਜ਼ਾਰ ਵਿਚੋਂ ਪਲਾਸਟਿਕ ਗੱਤਾ ਆਦਿ ਇਕੱਤਰ ਕਰਕੇ ਆਪਣੇ ਪਰਿਵਾਰ ਦਾ ਗੁਜਾਰਾ ਕਰਦੀ ਹੈ,ਦੀ ਆਰਥਿਕ ਸਹਾਇਤ ਕੀਤੀ ਗਈ ਹੈ। ਇਸ ਮੌਕੇ, ਡਾ. ਪਰਮਿੰਦਰ ਸਿੰਘ ਗਿੱਲ, ਰੋਸ਼ਨ ਲਾਲ ਬਿੱਟਾ, ਮੰਨਾਂ ਪ੍ਰਧਾਨ, ਡਾ.ਸ਼ਾਮ ਲਾਲ ਕਟਾਰੀਆ, ਜੰਕਰਾਜ, ਡਾ. ਕੇਵਲ ਕ੍ਰਿਸ਼ਨ, ਹਰਜਿੰਦਰ ਸਿੰਘ, ਸੋਨੀ ਟੈਲੀਕਾਮ ਆਦਿ ਹਾਜ਼ਰ ਸਨ,
ਰੋਸ਼ਨ ਪੰਜਾਬ ਵੈਲਫੇਅਰ ਸੁਸਾਇਟੀ ਮੱਲਾਂ ਵਾਲਾ ਵੱਲੋਂ ਲੋੜਵੰਦ ਗਰੀਬ ਪਰਿਵਾਰ ਦੀ ਮਦਦ,
previous post