Home » ਈਟੀਐੱਮ ਮਸ਼ੀਨ ਨੇ ਪੈਸੇ ਦਿੱਤੇ ਨਹੀਂ। ਪਰ ਅਕਾਊਂਟ ‘ਚੋਂ ਕੱਢ ਦਿੱਤੇ

ਈਟੀਐੱਮ ਮਸ਼ੀਨ ਨੇ ਪੈਸੇ ਦਿੱਤੇ ਨਹੀਂ। ਪਰ ਅਕਾਊਂਟ ‘ਚੋਂ ਕੱਢ ਦਿੱਤੇ

by Rakha Prabh
31 views

ਭੋਗਪੁਰ . ਸੁੱਖਵਿੰਦਰ ਸੈਣੀ .ਬੈਂਕਾਂ ਵਿੱਚ ਲੰਮੀਆਂ ਲੰਮੀਆਂ ਲੱਗੀਆਂ ਕਤਾਰਾਂ ਨੂੰ  ਦੇਖਦੇ ਹੋਏ ਲੋਕ  ਜਿਆਦਾਤਰ ਏਟੀਐਮ ਮਸ਼ੀਨਾਂ ਦੀ ਵਰਤੋਂ ਕਰਦੇ ਹਨ, ਤਾਂ ਕਿ ਟਾਈਮ ਦੀ ਬੱਚਤ ਹੋ ਸਕੇ। ਅਤੇ ਏਟੀਐਮ ਮਸ਼ੀਨਾਂ ਦੀ ਸਹੂਲਤ ਵੀ ਕਾਫ਼ੀ ਮਿਲ ਰਹੀ ਹੈ। ਪਰ ਜਿੱਥੇ ਏਟੀਐਮ ਮਸ਼ੀਨਾਂ ਰਾਹੀਂ ਲੋਕਾਂ ਨਾਲ ਧੋਖੇ ਹੂੰਦੇ ਹਨ, ਈਟੀਐਮ ਕਾਰਡ ਬਦਲ ਲੈਣਾ,ਕਿਸੇ ਹੋਰ ਢੰਗਾਂ ਨਾਲ ਠੱਗ ਲੈਣਾ ਰੋਜ਼ਾਨਾ ਖਬਰਾਂ ਦੇਖਣ ਨੂੰ ਮਿਲਦੀਆਂ ਹਨ। ਪਰ ਅੱਜ ਭੋਗਪੁਰ ਦੇ  ਚਾੜਕੇ ਲੁਹਾਰਾਂ ਮੋੜ ਸਾਹਮਣੇ ਲੱਗੀ ਹੋਈ ਏ ਟੀ ਐਮ ਮਸ਼ੀਨ ਨੇ ਅਨੋਖਾ ਧੋਖਾ ਦੇ ਦਿੱਤਾ ਹੈ!  ਅਮਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕੇ ਉਹਨਾਂ ਨੇ ਮਸ਼ੀਨ ਰਾਹੀਂ ਦੱਸ ਹਜ਼ਾਰ ਰੁਪਏ ਕਢਵਾਏ ਤਾਂ ਪੈਸੈ ਮਸ਼ੀਨ ਵਿਚੋਂ ਬਾਹਰ ਆਉਦੇ  ਇਸ ਤੋਂ ਪਹਿਲਾਂ ਹੀ ਮਸ਼ੀਨ ਅਚਾਨਕ ਬੰਦ ਹੋ ਗਈ ਅਤੇ ਅਕਾਊਂਟ ਵਿੱਚੋਂ 10 ਹਜ਼ਾਰ ਰੁਪਏ  ਨਿਕਲ ਗਏ ਪਰ ਅਮਰਜੀਤ ਸਿੰਘ ਨੂੰ ਪੈਸੇ ਨਹੀਂ ਮਿਲੇ ਇਸ ਸਬੰਧੀ ਜਦ  ਐਸਬੀਆਈ ਬੈਂਕ ਮੈਨੇਜਰ ਭੋਗਪੁਰ  ਨਾਲ ਗੱਲਬਾਤ ਕੀਤੀ ਗਈ। ਤਾਂ ਉਨ੍ਹਾਂ ਕਿਹਾ ਚੌਵੀ ਘੰਟੇ ਵਿੱਚ ਪੈਸੇ ਵਾਪਸ ਆ ਜਾਣਗੇ, ਏ ਟੀਮ ਮਸ਼ੀਨ ਦੇ ਕੋਲ ਖਲੋਤੇ ਲੋਕਾਂ ਦਾ ਕਹਿਣਾ ਸੀ ਕਿਸੇ ਨੂੰ ਐਮਰਜੈਂਸੀ ਹੋ ਸਕਦੀ ਹੈ ਇਸ ਤਰ੍ਹਾਂ ਐਸਬੀਆਈ ਮਸ਼ੀਨ ਦਾ  ਅਚਾਨਕ ਬੰਦ ਹੋ ਜਾਣਾ ਧੋਖਾ ਦੇਣਾ। ਬਹੁਤ ਹੀ ਮੰਦਭਾਗਾ ਹੈ

Related Articles

Leave a Comment