ਹੁਸ਼ਿਆਰਪੁਰ 5 ਸਤੰਬਰ ( ਤਰਸੇਮ ਦੀਵਾਨਾ ) ਡੈਮੋਕ੍ਰੇਟਿਕ ਭਾਰਤੀਯ ਲੋਕ ਦੱਲ ਵੱਲੋਂ ਸਾਹਿਬ ਸ਼੍ਰੀ ਵਿਜੇ ਹੰਸ ਜੀ ਦੀ ਚੋਥੀ ਬਰਸੀ ਬਹੁਤ ਹੀ ਸ਼ਰਧਾਪੂਰਵਕ ਮਨਾਈ ਗਈ ! ਇਸ ਮੌਕੇ ਡੈਮੋਕ੍ਰੇਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਵੀ ਉਚੇਚੇ ਤੋਰ ਤੇ ਪਹੁੰਚੇ ਉਨ੍ਹਾਂ ਨੇ ਸ਼੍ਰੀ ਵਿਜੇ ਹੰਸ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਮਨੁੱਖਤਾ ਦੇ ਭਲੇ ਦੀ ਖਾਤਰ ਅਤੇ ਗਰੀਬ ਸਮਾਜ ਨੂੰ ਬਰਾਬਰਤਾ ਦੇ ਹੱਕ ਦੁਆਉਣ ਲਈ ਲਾ ਦਿੱਤਾ ! ਖੋਸਲਾ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਨਆਰਾ ਵੀ ਬੁਲੰਦ ਕੀਤਾ ਸੀ ਕਿ “ਐ ਵਾਲਮੀਕਿ ਸਮਾਜ ਦੇ ਲੋਕੋ, ਸਫਾਈ ਕਰਮਚਾਰੀਉ ਆਪਣਾ ਵੀ ਪ੍ਰਧਾਨ ਮੰਤਰੀ ਬਣਾਉ, ਸ਼ਾਂਤੀ ਨਾਲ ਜਾ ਫਿਰ ਕ੍ਰਾਂਤੀ ਨਾਲ,,ਗੁਰਮੁੱਖ ਸਿੰਘ ਖੋਸਲਾ ਨੇ ਕਿਹਾ ਕਿ ਸ਼੍ਰੀ ਵਿਜੇ ਹੰਸ ਇੱਕ ਕ੍ਰਾਂਤੀਕਾਰੀ ਯੋਧਾ ਸੀ ! ਡੈਮੋਕ੍ਰੇਟਿਕ ਭਾਰਤੀਯ ਲੋਕ ਦਲ ਉਨ੍ਹਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰੇਗਾ ! ਇਸ ਮੌਕੇ ਸ਼੍ਰੀ ਵਿਜੈ ਹੰਸ ਜੀ ਦੇ ਛੋਟੇ ਭਰਾ ਮੁਕੇਸ਼ ਹੰਸ ਅਤੇ ਡੈਮੋਕ੍ਰੇਟਿਕ ਭਾਰਤੀਯ ਲੋਕ ਦਲ ਰਾਸ਼ਟਰੀ ਸਕੱਤਰ ਗੁਰਦੇਵ ਮਾਲੜੀ, ਰੂੜਾ ਰਾਮ ਗਿੱਲ,ਮੰਗਤ ਰਾਮ ਕਲਿਆਣ,ਪੰਜਾਬ ਪ੍ਰਧਾਨ ਪ੍ਰੇਮ ਮਸੀਹ,ਹਰਵਿੰਦਰ ਮਾਨ ਉੱਪ ਪ੍ਰਧਾਨ ਪੰਜਾਬ, ਸੁਮਾਇ ਰਾਮ ਪਟੇਲ ਸੂਬਾ ਪ੍ਰਧਾਨ ਬਿਹਾਰ,ਲੱਕੀ ਤੇਜੀ ਪਰਵਕਤਾ ਹਿਮਾਚਲ ਪ੍ਰਦੇਸ਼,ਜਰਨੈਲ ਸਿੰਘ ਨੰਬਰਦਾਰ ਸਰਾਇ ਖਾਸ, ਨੀਲਮ ਗਿੱਲ ਜਨਰਲ ਸਕੱਤਰ ਮਹਿਲਾ ਵਿੰਗ ਪੰਜਾਬ, ਸੁਲੱਖਣ ਸਿੰਘ ਪ੍ਰਧਾਨ ਵਿਧਾਨ ਸਭਾ ਹਲਕਾ ਕਪੂਰਥਲਾ ਵੱਲੋਂ ਵੀ ਸਾਹਿਬ ਸ਼੍ਰੀ ਵਿਜੇ ਹੰਸ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਗੲੇ!ਇਸ ਮੌਕੇ ਹੋਰਨਾਂ ਤੌਂ ਇਲਾਵਾ ਸ਼ਾਲੂ ਮਾਲੜੀ,ਮੰਗਾ ਪੱਤੜ, ਤਾਨਿਸ਼,ਸ਼ਿੰਦਰਪਾਲ ਆਦਿ ਸਾਥੀ ਮੌਜੂਦ ਸਨ!